Tuesday, May 20, 2014

ਨਜਾਇਜ਼ ਪ੍ਰੇਮ ਸਬੰਧਾਂ ਨੇ ਕੀਤੇ ਦੋ ਹੋਰ ਘਰ ਤਬਾਹ

ਆਸ਼ਿਕ ਨੇ ਹੀ ਕੀਤਾ ਸੀ ਮਹਿਬੂਬਾ ਦੇ ਪਤੀ ਦਾ ਕਤਲ 
ਲੁਧਿਆਣਾ:20 ਮਈ 2014: (ਪੰਜਾਬ ਸਕਰੀਨ ਬਿਊਰੋ):
ਜਿਸ ਨਾਲ "ਇਸ਼ਕ" ਕੀਤਾ ਓਸੇ ਦਾ ਘਰ ਤਬਾਹ ਕਰ ਦਿੱਤਾ। ਇਸ ਇੱਕ ਤਰਫਾ ਪ੍ਰੇਮ ਦੇ ਨਤੀਜੇ ਵੱਜੋਂ ਹੋਏ ਕਤਲ ਦਾ ਖੁਲਾਸਾ ਪੁਲਿਸ ਨੇ ਲੁਧਿਆਣਾ ਦੀ ਪੰਜ ਨਬਰ ਡਵੀਯਨ 'ਚ ਬੁਲਾਈ ਖਚਾਖਚ ਭਰੀ ਪ੍ਰੈਸ ਕਾਨਫਰੰਸ ਵਿੱਚ  ਵਿਸਥਾਰ ਨਾਲ ਕੀਤਾ। ਪੁਲਿਸ ਨੇ ਦੱਸਿਆ ਕਿ ਚਾਰ ਕੁ ਦਿਨ ਪਹਿਲਾਂ ਜਵਾਹਰ ਨਗਰ ਕੈਂਪ//ਚੀਮਾ ਪਾਰਕ//ਕੋਚਰ ਮਾਰਕੀਟ ਦੇ ਇਲਾਕੇ ਵਿਚ ਆਪਣੇ ਹੀ ਘਰ 'ਚ ਮਾਰੇ ਗਏ ਰਕੇਸ਼ ਕੁਮਾਰ ਦਾ ਕਾਤਲ ਆਖਿਰਕਾਰ ਉਸਦੀ ਪਤਨੀ ਦਾ ਹੀ ਪੁਰਾਣਾ ਆਸ਼ਿਕ ਨਿਕਲਿਆ। ਪੁਲਿਸ ਨੇ ਇਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਹੈ, ਜਦਕਿ ਰਕੇਸ਼ 
ਦੀ ਹੱਤਿਆ ਕਰਨ ਤੋਂ ਬਾਅਦ ਦੋਸ਼ੀ ਨੇ ਰਕੇਸ਼ ਦੀ ਪਤਨੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਪੁਲਸ ਨੂੰ ਦੱਸਿਆ ਤਾਂ ਉਹ ਉਸਦੇ ਬੱਚਿਆਂ ਨੂੰ ਵੀ ਮਾਰ ਦੇਵੇਗਾ, ਜਿਸ ਕਾਰਨ ਰਕੇਸ਼ ਦੀ ਪਤਨੀ ਨੇ ਆਪਣੀ ਜ਼ੁਬਾਨ ਬੰਦ ਕਰ ਲਈ। ਲੱਗਦਾ ਸੀ ਕਿ ਮਾਮਲਾ ਰਫ਼ਾ ਦਫ਼ਾ ਹੋ ਗਿਆ ਪਰ ਆਖਦੇ ਨੇ। ....ਪਰ ਸੁਨਾ ਯੇ ਹੈ ਕਿ ਖੰਜਰ ਬੋਲਤਾ ਹੈ। ਪੁਲਿਸ ਨੇ ਪੁਛਗਿਛ ਵਿੱਚ ਥੋਹੜੀ ਜਿਹੀ ਸਖਤੀ ਅਤੇ ਤਿੱਖਾਪਨ ਲਿਆਂਦਾ ਤਾਂ ਸਾਰੀ ਹਕੀਕਤ ਖੁੱਲ ਕੇ ਸਾਹਮਣੇ ਆ ਗਈ।
ਕਾਬਿਲੇ ਜ਼ਿਕਰ ਹੈ ਕਿ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਇਹ ਮਾਮਲਾ ਰਕੇਸ਼ ਦੀ ਪਤਨੀ ਰੀਤੂ ਦੇ ਬਿਆਨ 'ਤੇ ਅਣਪਛਾਤੇ ਲੋਕਾਂ ਦੇ ਖਿਲਾਫ ਦਰਜ ਕੀਤਾ ਸੀ ਪਰ ਜਦ ਪੁਲਸ ਨੇ ਜਾਂਚ ਦੀ ਇਸ ਪ੍ਰਕ੍ਰਿਆ ਨੂੰ ਅੱਗੇ ਵਧਾਇਆ ਅਤੇ ਰਕੇਸ਼ ਦੀ ਪਤਨੀ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਉਹ ਟੁੱਟ ਗਈ ਅਤੇ ਉਸ ਨੇ ਸਾਰੀ ਦਾਸਤਾਨ ਪੁਲਸ ਨੂੰ ਸੁਣਾ ਦਿੱਤੀ। ਅਸਲ ਵਿਚ ਕਤਲ ਦਾ ਦੋਸ਼ੀ ਰੀਤੂ ਨੂੰ ਵਿਆਹ ਤੋਂ ਬਾਅਦ ਵੀ ਹਰ ਹੀਲੇ ਪਾਉਣਾ ਚਾਹੁੰਦਾ ਸੀ। ਉਸ ਦਿਨ ਜਿਵੇਂ ਹੀ ਫਿਰ ਤੋਂ ਦੋਸ਼ੀ ਰਕੇਸ਼ ਦੀ ਪਤਨੀ ਨੂੰ ਮਿਲਣ ਆਇਆ ਤਾਂ ਰੀਤੂ ਦਾ ਪਤੀ ਰਕੇਸ਼ ਉਸ ਸਮੇਂ ਘਰ 'ਚ ਹੀ ਸੀ, ਜਿਸ ਕਾਰਨ ਦੋਵਾਂ ਵਿਚ ਹੱਥੋਪਾਈ ਹੋਈ ਅਤੇ ਇਸ ਝਗੜੇ ਦਾ ਅੰਤ ਰਕੇਸ਼ ਦੇ ਕਤਲ ਵਿਚ ਹੋਇਆ।
ਇਹ ਸਾਰੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਸਤਿੰਦਰ ਸਿੰਘ ਉਰਫ ਸੰਨੀ ਨਿਵਾਸੀ ਦਾਲ ਮੰਡੀ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਸ ਦਿਨ ਕਤਲ ਹੋਇਆ ਸੀ, ਰੀਤੂ ਘਰ ਵਿਚ ਹੀ ਮੌਜੂਦ ਸੀ, ਜਿਸ ਕਾਰਨ ਪੁਲਸ ਦਾ ਸਭ ਤੋਂ ਪਹਿਲਾ ਸ਼ੱਕ ਉਸ 'ਤੇ ਹੀ ਜਾਣਾ ਸੀ ਉਸ 'ਤੇ ਹੀ ਗਿਆ। ਉਸਦੇ ਬਾਅਦ ਜਦੋਂ ਪੁਲਸ ਨੇ ਰੀਤੂ ਦੇ ਮੋਬਾਈਲ ਦੀ ਕਾਲ ਡਿਟੇਲ ਕਢਵਾਈ ਅਤੇ ਕੁਝ ਲੋਕਾਂ ਦੇ ਬਾਰੇ  ਗੰਭੀਰਤਾ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਫਸ ਗਈ, ਇਸ ਤੋਂ ਬਾਅਦ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ ਅਤੇ ਤਦ ਜਾ ਕੇ ਦੋਸ਼ੀ ਨੂੰ ਪੁਲਸ ਫੜ ਸਕੀ।
ਆਖਿਰ ਕੀ ਹੈ ਇਸ ਕਤਲ ਦਾ ਰਾਜ਼?
ਮੀਡੀਆ ਨੂੰ  ਇਹ  ਦੇਂਦਿਆਂ ਏ. ਸੀ. ਪੀ. ਰਵਿੰਦਰਪਾਲ ਸਿੰਘ ਮੁਤਾਬਕ ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਰਕੇਸ਼ ਦੀ ਪਤਨੀ ਰੀਤੂ ਵੀ ਮੂਲ ਰੂਪ 'ਚ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਹੈ। ਉਸਦੇ ਵਿਆਹ ਤੋਂ ਪਹਿਲਾਂ ਹੀ ਸਤਿੰਦਰ ਸਿੰਘ ਦੇ ਨਾਲ ਸੰਬੰਧ ਸਨ। ਸਤਿੰਦਰ ਰੀਤੂ ਦੇ ਨਾਲ ਵਿਆਹ ਵੀ ਕਰਨਾ ਚਾਹੁੰਦਾ ਸੀ ਪਰ ਰੀਤੂ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਰੀਤੂ ਦਾ ਵਿਆਹ ਰਕੇਸ਼ ਨਾਲ ਕਰ ਦਿੱਤਾ।   ਸਤਿੰਦਰ ਲਈ ਇਹ ਇੱਕ  ਡੂੰਘਾ ਸਦਮਾ ਸੀ ਜਿਸ ਨੂੰ ਉਹ ਸਹਿਣ ਨਾ ਕਰ ਸਕਿਆ ਪਰ ਸਤਿੰਦਰ ਦਾ ਵਿਆਹ ਤੋਂ ਬਾਅਦ ਵੀ ਰੀਤੂ ਦੇ ਨਾਲ ਮਿਲਣਾ-ਜੁਲਣਾ ਜਾਰੀ ਰਿਹਾਪੁਰਾਣੇ  ਅਗਨੀ ਲਗਾਤਾਰ ਭਖਦੀ ਰਹੀ। ਇਕ ਦਿਨ ਉਸ ਨੇ ਰਕੇਸ਼ ਨੂੰ ਸਾਫ ਸਾਫ਼ ਕਹਿ ਦਿੱਤਾ ਕਿ ਉਹ ਰੀਤੂ ਦੇ ਨਾਲ ਵਿਆਹ ਕਰਨਾ ਚਾਹੁੰਦਾ ਹੈ, ਇਸ ਲਈ ਉਹ ਰੀਤੂ ਨੂੰ ਛੱਡ ਦੇਵੇ ਪਰ ਰੀਤੂ ਨੇ ਦੁਹਾਈ ਦਿੱਤੀ ਕਿ ਉਸਦਾ ਵਿਆਹ ਹੋ ਚੁੱਕਿਆ ਹੈ ਤੇ ਉਸਦੇ ਬੱਚੇ ਵੀ ਹਨ। ਕਹਿੰਦੇ ਨੇ ਤੁਝਸੇ ਭੀ ਦਿਲਫਰੇਬ ਹੈਂ ਗਮ ਰੋਜ਼ਗਾਰ ਕੇ....! ਰੋਜ਼ੀ ਰੋਟੀ ਦੇ ਚੱਕਰ ਵਿੱਚ ਕੁਝ ਕੁ ਸਮੇਂ ਮਗਰੋਂ ਸਤਿੰਦਰ ਦਸੰਬਰ-2011 ਵਿੱਚ ਦੁਬਈ ਚਲਿਆ ਗਿਆ। ਇਸ ਥੋਹੜੇ ਜਹੇ ਅਰਸੇ ਲਈ ਰੀਤੂ ਗਲੋਂ ਪੁਰਾਣੇ  ਇਸ਼ਕ ਦੇ ਸੰਬੰਧਾਂ ਦੀ ਇਹ ਬਲਾਂ ਲੱਥੀ ਰਹੀ। ਪਰ  ਸੰਨ 2013 ਵਿਚ ਜਦ ਉਹ ਵਾਪਿਸ ਮੁੜਿਆ ਤਾਂ ਉਸ ਨੇ ਦੁਬਾਰਾ ਰੀਤੂ ਨੂੰ ਮਿਲਣਾ ਚਾਹਿਆ ਅਤੇ  ਪੁਰਾਣੇ ਪ੍ਰੇਮ ਸੰਬੰਧਾਂ ਨੂੰ ਸੁਰਜੀਤ ਕਰਨ ਦੇ ਉਪਰਾਲੇ ਕੀਤੇ। ਇਸ ਨਾਜ਼ੁਕ ਘੜੀ ਵਿੱਚ  ਰੀਤੂ ਨੇ ਉਸ ਨੂੰ ਕਿਸੇ ਹੋਰ ਕੁੜੀ ਨਾਲ ਦੋਸਤੀ ਕਰਨ ਦੀ ਸਲਾਹ ਵੀ ਦਿੱਤੀ ਤੇ ਫਿਰ ਓਸੇ ਕੁੜੀ ਨਾਲ ਕਿਸੇ ਚੰਗੀ ਥਾਂ ਵਿਆਹ ਕਰਵਾਉਣ ਦੀ ਨਸੀਹਤ ਵੀ ਨੇਕਦਿਲੀ ਨਾਲ ਦਿੱਤੀ। ਉਸ ਦਿਨ ਉਸਦੀ ਦੋਸਤ ਸਿਮੀ ਅਤੇ ਸਤਿੰਦਰ ਦੋਵੇਂ ਲੁਧਿਆਣੇ ਆਏ ਸਨ। ਸਤਿੰਦਰ ਆਪਣੇ ਦੋਸਤਾਂ ਨੂੰ ਮਿਲਣ ਲਈ ਚਲਿਆ ਗਿਆ, ਜਦਕਿ ਸਿਮੀ ਰੀਤੂ ਨੂੰ ਮਿਲਣ ਚਲੀ ਗਈ। ਜਦ ਰਾਤ ਤੱਕ ਸਿਮੀ ਵਾਪਸ ਨਾ ਆਈ ਤਾਂ ਸਤਿੰਦਰ ਉਸ ਨੂੰ ਲੈਣ ਲਈ ਰੀਤੂ ਦੇ ਘਰ ਚਲਿਆ ਗਿਆ। ਉਸ ਸਮੇਂ ਘਰ ਵਿਚ ਰਕੇਸ਼ ਵੀ ਸੀ, ਉਸ ਨੂੰ ਲੱਗਿਆ ਕਿ ਸਤਿੰਦਰ ਉਸਦੀ ਪਤਨੀ ਦਾ ਪਿੱਛਾ ਨਹੀਂ ਛੱਡ ਰਿਹਾ, ਜਿਸ ਕਾਰਨ ਪਹਿਲਾਂ ਬਹਿਸ ਹੋਈ ਤੇ ਉਸਦੇ ਬਾਅਦ ਦੋਵਾਂ ਵਿਚ ਲੜਾਈ ਹੋਈ ਅਤੇ ਇਸ ਦੌਰਾਨ ਸਤਿੰਦਰ ਨੇ ਚਾਕੂ ਮਾਰ ਕੇ ਰਕੇਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਿਆਰ ਦਾ ਅੰਤ ਨਫਰਤ ਦੀ ਇੰਤਹਾ  ਨਿਕਲਿਆ। ਅਜਿਹੇ ਪ੍ਰੇਮ ਸਬੰਧਾਂ ਦਾ ਦੁਖਦ ਅੰਤ ਹੀ  ਹੁੰਦਾ ਹੈ ਅਤੇ ਦੁਖਦ ਹੀ ਹੋਇਆ।

No comments: