Wednesday, May 21, 2014

ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ ਰਾਜੀਵ ਗਾਂਧੀ ਦਾ 23ਵਾਂ ਬਲਿਦਾਨ ਦਿਵਸ

ਦੀਵਾਨ ਤੇ ਦਾਖਾ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਨੇ ਦਿੱਤੀ ਸ਼ਰਧਾਂਜਲੀ 
ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਾਂਗਰਸੀ ਆਗੂ
ਲੁਧਿਆਣਾ, 21 ਮਈ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ// ਪੰਜਾਬ ਸਕਰੀਨ):
 ਤੱਕ  ਸੁੱਖ ਵਾਲੀ ਕਾਂਗਰਸ ਪਾਰਟੀ ਲੋਕ ਚੋਣਾਂ ਵਿੱਚ ਹੋਈ ਲੱਕ ਤੋੜਵੀਂ ਹਾਰ ਤੋਂ ਬਾਅਦ ਵੀ ਸੰਭਲੀ ਲੱਗਦੀ। ਲੁਧਿਆਣਾ ਵਾਲੀ ਸੀ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਸ਼ਹਾਦਤ ਦਾ ਨਾਮ  ਜਿੱਤਣ ਵਾਲੀ ਕਾਂਗਰਸ ਪਾਰਟੀ ਸਿਰਫ ਸੰਘਰਸ਼ਾਂ ਦਾ   ਸ਼ਹੀਦਾਂ ਨੂੰ  ਲੋਕਾਂ ਤੱਕ ਲਿਜਾਣ ਦਾ ਫਰਜ਼  ਵੀ। ਕਰਾਰੀ ਹਾਰ ਤੋਂ ਬਾਅਦ ਦੇ ਬਾਵਜੂਦ ਪਾਰਟੀ ਨੇ ਆਪਣੇ ਆਗੂ ਰਾਜੀਵ ਗਾਂਧੀ ਦਾ  ਆਪਣੇ ਤੌਰ ਤੇ ਮਨਾਇਆ। ਪਾਰਟੀ ਆਗੂਆਂ ਨੇ ਦੱਸਿਆ ਕਿ "ਭਾਰਤੀ ਲੋਕਤੰਤਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੇ" ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ 23ਵੇਂ ਬਲਿਦਾਨ ਦਿਵਸ ਮੌਕੇ ਜ਼ਿਲਾ ਕਾਂਗਰਸ ਦਫਤਰ ਵਿਖੇ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। ਜ਼ਿਲਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਪਵਨ ਦੀਵਾਨ ਤੇ ਮਲਕੀਤ ਸਿੰਘ ਦਾਖਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਾਰਟੀ ਵੱਲੋਂ ਦੇਸ਼ ਪ੍ਰਤੀ ਰਾਜੀਵ ਗਾਂਧੀ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ ਤੇ ਵਰਕਰਾਂ ਨੂੰ ਉਨਾਂ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ।
ਦੀਵਾਨ ਤੇ ਦਾਖਾ ਨੇ ਕਿਹਾ ਕਿ ਅੱਜ ਦੇ ਆਧੁਨਿਕ ਭਾਰਤ ਦੀ ਨੀਂਹ ਰਾਜੀਵ ਗਾਂਧੀ ਨੇ ਰੱਖੀ ਸੀ। ਜਿਨਾਂ ਨੇ ਭਾਰਤੀਆ ਲੋਕਤੰਤਰ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਉਨਾਂ ਦੀ ਦੂਰਅੰਦੇਸ਼ੀ ਸੋਚ ਨੇ ਦੇਸ਼ ਨੂੰ ਵਿਕਾਸ ਦੇ ਮਾਰਗ ’ਤੇ ਚਲਾਇਆ। ਇਸ ਲੜੀ ਹੇਠ ਪੰਚਾਇਤੀ ਰਾਜ ਵਿਵਸਥਾ ਉਨਾਂ ਦੀ ਦੇਣ ਹੈ ਤੇ ਉਨਾਂ ਨੇ ਗ੍ਰਾਮੀਣ ਭਾਰਤ ਨੂੰ ਸਵ-ਸ਼ਾਸਨ ਦਾ ਅਧਿਕਾਰ ਦਿਲਾਇਆ। ਰਾਜੀਵ ਜੀ ਦੀ ਅਗੁਵਾਈ ਹੇਠ ਹੀ ਕਾਂਗਰਸ ਸਰਕਾਰ ਨੇ ਸੰਵਿਧਾਨ ’ਚ 73ਵੀਂ ਤੇ 74ਵੀਂ ਸੋਧ ਕਰਕੇ ਲੋਕਤੰਤਰ ਨੂੰ ਜਨ ਹਿੱਤ ’ਚ ਹੋਰ ਮਜ਼ਬੂਤ ਕੀਤਾ। ਉਨਾਂ ਨੇ ਕਿਹਾ ਕਿ ਰਾਜੀਵ ਜੀ ਹੀ ਅਸਲ ’ਚ ਉਹ ਪ੍ਰਤਿਭਾਸ਼ਾਲੀ ਜਨਨਾਇਕ ਸਨ, ਜਿਨਾਂ ਨੇ ਭਾਰਤ ਦੇ ਸਿਆਸੀ ਇਤਿਹਾਸ ’ਚ ਨੌਜਵਾਨ ਵਰਗ ਨੂੰ ਮਹੱਤਵਪੂਰਨ ਸਥਾਨ ਦਿਲਾਇਆ। ਉਨਾਂ ਨੇ ਹੀ 18 ਸਾਲ ਦੇ ਨੌਜਵਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਲਾਇਆ। ਭਾਰਤ ’ਚ ਸੂਚਨਾ ਤਕਨੀਕੀ ਖੇਤਰ ’ਚ ਕ੍ਰਾਂਤੀ ਦੀ ਰਾਜੀਵ ਗਾਂਧੀ ਦੀ ਹੀ ਦੇਣ ਹੈ।
ਉਕਤ ਆਗੂਆਂ ਨੇ ਕਿਹਾ ਕਿ ਰਾਜੀਵ ਜੀ ਭਾਰਤ ਨੂੰ ਵਿਸ਼ਵ ਦੇ ਅਗਾਂਹਵਧੂ ਦੇਸ਼ਾਂ ’ਚ ਦੇਖਣਾ ਚਾਹੁੰਦੇ ਸਨ। ਉਨਾਂ ਨੇ ਸਾਨੂੰ ਇਕ ਅਜਿਹਾ ਰਸਤਾ ਦਿਖਾਇਆ ਹੈ, ਜਿਹੜਾ ਸਾਨੂੰ ਵਰਤਮਾਨ ਤੋਂ ਭਵਿੱਖ ਵੱਲ ਲੈ ਕੇ ਜਾਂਦਾ ਹੈ। ਉਨਾਂ ਨੇ ਕੰਪਿਊਟਰ, ਏਅਰਲਾਇੰਸ, ਟੈਲੀ-ਕਮਿਊਨਿਕੇਸ਼ਨ ਨੂੰ ਉਤਸਾਹਿਤ ਕਰਨ ਦੇ ਨਾਲ ਹੀ ਦੂਸਰੇ ਮੋਰਚੇ ’ਤੇ ਲਾਇਸੇਂਸੀ-ਰਾਜ ਨੂੰ ਖ਼ਤਮ ਕੀਤਾ। ਜਿਸ ਨਾਲ ਦੂਜੇ ਦੇਸ਼ਾਂ ਤੋਂ ਮਸ਼ੀਨਰੀ ਮੰਗਵਾਉਣ ਲਈ ਕਾਗਜ਼ੀ ਕਾਰਵਾਈ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਿਆ ਅਤੇ ਡਿਊਟੀ ਵੀ ਘੱਟ ਹੋਈ। ਉਨਾਂ ਦੀ ਅਗੁਵਾਈ ਹੇਠ ਕੇਂਦਰ ਸਰਕਾਰ ਨੇ ਹੋਰਨਾਂ ਦੇਸ਼ਾਂ ਨਾਲ ਸਬੰਧ ਸੁਧਾਰੇ। ਇਸੇ ਤਰਾਂ, ਵਿਗਿਆਨ ਅਤੇ ਤਕਨੀਕੀ ਕੰਮ ਕਰਨ ਵਾਲਿਆਂ ਨੂੰ ਭਾਰਤ ਸਰਕਾਰ ਵੱਲੋਂ ਮਦੱਦ ਦੀ ਪਹਿਲ ਵੀ ਰਾਜੀਵ ਜੀ ਨੇ ਹੀ ਕੀਤੀ ਸੀ। ਅਜਿਹੇ ’ਚ ਉਨਾਂ ’ਤੇ ਹਰ ਦੇਸ਼ ਵਾਸੀ ਨੂੰ ਮਾਣ ਹੋਣਾ ਸੁਭਾਵਿਕ ਹੈ।
ਇਸ ਮੌਕੇ ’ਤੇ ਰਾਜੀਵ ਜੀ ਨੂੰ ਸ਼ਰਧਾਂਜਲੀ ਦੇਣ ਵਾਲਿਆਂ ’ਚ ਪਰਮਿੰਦਰ ਮਹਿਤਾ, ਕੁਲਵੰਤ ਸਿੱਧੂ, ਨਵਨੀਸ਼ ਮਲਹੋਤਰਾ, ਗੁਰਮੁੱਖ ਸਿੰਘ ਮਿੱਠੂ, ਰਾਕੇਸ਼ ਸ਼ਰਮਾ, ਸੰਜੇ ਸ਼ਰਮਾ, ਵਿਪਨ ਅਰੋੜਾ, ਵਿਕ੍ਰਮ ਪਹਿਲਵਾਨ, ਰਾਕੀ ਭਾਟੀਆ, ਮਦਨ ਲਾਲ ਮਧੂ, ਸਾਹਿਲ ਗਰਗ, ਸ਼ਿਵ ਗਰਗ, ਸਮੀਰ ਟੰਡਨ, ਰਜਨੀਸ਼ ਟੰਡਨ, ਦੀਪਕ ਹਾਂਸ, ਵੀ.ਕੇ ਅਰੋੜਾ, ਸਾਧੂ ਰਾਮ ਸਿੰਘੀ, ਅਵਤਾਰ ਸਿੰਘ ਮੁੰਡੀਆਂ, ਜਸਬੀਰ ਸਿੰਘ ਜੱਦੀ, ਰਾਹੁਲ ਡੁਲਗਚ, ਸੁਨੀਲ ਸ਼ੁਕਲਾ, ਰਾਘਵ ਗੁਪਤਾ, ਈਸ਼ ਮੱਕੜ, ਵਿਪਨ ਵੈਦ, ਹਿਮਾਂਸ਼ੂ ਵਾਲੀਆ, ਤੀਕਸ਼ਣ ਮਹਿਤਾ, ਬਿੱਟੂ ਅਰੋੜਾ, ਹਰੀਸ਼ ਵਾਲੀਆ, ਅਨਿਲ ਪਾਰਤੀ, ਓਮ ਪ੍ਰਕਾਸ਼ ਗੁਪਤਾ, ਮੋਨੂੰ ਕਿੰਦਾ, ਦਿਨੇਸ਼ ਸ਼ਰਮਾ, ਚਰਨਜੀਤ ਬਾਂਸਲ, ਸੁਰੇਸ਼ ਭਗਤ, ਰਵਿੰਦਰ ਕਪੂਰ, ਰੋਹਿਤ ਪਾਹਵਾ, ਕਮਲ ਸ਼ਰਮਾ, ਸੁਨੀਲ ਦੱਤਾ, ਸੁਨੀਲ ਗਿੱਲ, ਅਹਿਮਦ ਅਲੀ ਗੁੱਡੂ ਵੀ ਮੌਜ਼ੂਦ ਰਹੇ। ਇਸ ਇਤਿਹਾਸਿਕ ਦਿਨ ਦੇ ਮੌਕੇ ਤੇ ਕਾਂਗਰਸ ਪ੍ਰਤੀ ਦੇ ਆਗੂ ਜੇਕਰ ਨਿਜੀ  ਗੁਟਬੰਦੀਆਂ ਤੋਂ ਉੱਪਰ ਉਠ ਕੇ ਸੋਚਦੇ ਤਾਂ ਇਸ ਦਿਨ ਨੂੰ ਕਾਂਗਰਸ ਪਾਰਟੀ ਦਾ ਸੁਨੇਹਾ ਆਮ ਲੋਕਾਂ ਤੱਕ ਲਿਜਾਣ ਸੀ ਪਰ ਕਾਗਰਸ ਪ੍ਰਤੀ ਦੇ ਆਗੂਆਂ ਨੂੰ ਸ਼ਾਇਦ ਅਜੇ ਤੱਕ ਇਹ  ਕਿ ਬੁਰੀ ਤਰ੍ਹਾਂ ਹੋਈ ਹਾਰ ਤੋਂ ਬਾਅਦ  ਉਹਨਾਂ ਸਾਹਮਣੇ ਸੱਤਾ ਦੇ ਮਖਮਲੀ ਕਾਲੀਨ ਨਹੀਂ ਬਲਕਿ ਤਿੱਖੇ ਸੰਘਰਸ਼ਾਂ ਦੇ ਬਿਖੜੇ ਪੈਂਡੇ ਵਾਲੇ ਰਸਤੇ ਆਉਣ ਵਾਲੇ ਹਨ।  ਰਾਜੀਵ ਗਾਂਧੀ ਦੇ ਗੁਣਾਂ ਦਾ ਲੰਮਾ-ਚੋੜਾ ਜ਼ਿਕਰ ਆਪਣੇ  ਪ੍ਰੈਸ ਬਿਆਨਾਂ ਵਿੱਚ ਦੱਸਣ ਦੀ ਬਜਾਏ ਜੇ ਇਹ ਵਰਕਰ ਕਿਸੇ ਪਿੰਡ ਵਿੱਚ ਜਾਂਦੇ ਕਿਸੇ ਥਾਂ ਪਬਲਿਕ ਜਲਸਾ ਕਰਦੇ ਤਾਂ ਸ਼ਾਇਦ ਕੁਝ  ਹੋਰ ਹੁੰਦੀ। ਫਿਲਹਾਲ ਇਹ ਕਿਸੇ ਰਸਮੀ ਮੀਟਿੰਗ ਤੋਂ ਵਧ ਕੁਝ ਨਹੀਂ ਸੀ। 
ਪਾਰਟੀ ਵਰਕਰਾਂ ਅਤੇ ਆਗੂਆਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਘਟੋਘੱਟ ਉਹ ਇਸ ਦਿਨ ਦੇ ਮੌਕੇ ਤੇ ਉਹਨਾਂ ਲੋਕਾਂ ਦੀ ਸ਼ਹਾਦਤ ਅਤੇ ਅਤੇ ਉਸਦੇ ਕਾਰਨਾਂ ਬਾਰੇ ਚਰਚਾ ਕਰਨ ਜਿਹਨਾਂ ਨੂੰ ਇਹ ਲੋਕ ਆਪਣੇ  ਮਹਿਬੂਬ ਆਗੂ ਆਖਦੇ ਹਨ। ਘਟੋਘੱਟ ਸਾਲ ਵਿੱਚ ਇੱਕ ਦਿਨ ਲੋਕਾਂ ਨੂੰ ਦੱਸਣ ਕਿ ਇਹਨਾਂ ਕਾਰਣਾਂ ਅਤੇ ਮੰਤਵ ਕਾਰਨ ਇਹ ਸ਼ਹਾਦਤਾਂ ਹੋਈਆਂ ।
ਅਸੀਂ ਇੱਕ ਵੀਡੀਓ ਇਥੇ ਵੀ ਦੇ ਰਹੇ ਹਾਂ ਇਸ ਬਾਰੇ ਕਾਂਗਰਸ ਲੀਡਰ ਅਤੇ ਵਰਕਰ ਕੀ ਸੋਚਦੇ ਹਨ?
ਕੀ ਇਹ ਵੀਡੀਓ ਸਹੀ ਹੈ?

No comments: