Wednesday, May 28, 2014

ਲੋਕਾਂ ਦੀ ਜਾਨ ਬਚਾਉਣ ਵਾਲੇ 108 ਐਬੂਲੈਂਸ-ਮੁਲਾਜਮਾਂ ਦੀ ਗੱਲ ਸੁਣੇ ਸਰਕਾਰ

 Wed, May 28, 2014 at 6:20 PM
ਰਵਨੀਤ ਬਿੱਟੂ ਨੇ ਬੁਲੰਦ ਕੀਤੀ ਮੁਲਾਜਮ-ਹੱਕਾਂ ਦੀ ਆਵਾਜ਼
ਲੁਧਿਆਣਾ: 26 ਮਈ 2014: (ਪੰਜਾਬ ਸਕਰੀਨ ਬਿਊਰੋ): 
ਚੋਣ ਨਤੀਜਿਆਂ ਬਾਅਦ ਜਦੋਂ ਪਾਰਟੀ ਦੇ ਕੁਝ ਆਗੂ ਇੱਕ ਦੂਜੇ ਦੀ ਆਲੋਚਨਾ ਕਰਨ ਅਤੇ ਇੱਕ ਦੂਜੇ ਨੂੰ ਅਹੁਦਿਆਂ ਤੋਂ ਹਟਾਉਣ ਵਿੱਚ ਰੁਝੇ ਹੋਏ ਹਨ ਉਦੋਂ ਰਵਨੀਤ ਬਿੱਟੂ ਨੇ ਵਿਰੋਧੀ ਧਿਰ ਦੀ  ਸਮਝਦਿਆਂ ਸਰਕਾਰ ਨੂੰ ਆਪਣੇ ਨਿਸ਼ਾਨੇ 'ਤੇ ਲੈ ਆਂਦਾ ਹੈ। ਸ੍ਰ. ਬਿੱਟੂ ਨੇ 108 ਐਂਬੂਲੈਂਸ ਦੇ ਮੁਲਾਜਮਾਂ ਦੀ ਆਵਾਜ਼ ਨੂੰ  ਨਾਲ ਬੁਲੰਦ ਕੀਤਾ ਹੈ। 
ਲੋਕ ਸਭਾ ਹਲਕਾ ਲੁਧਿਆਣਾ ਤੋ ਸਾਂਸਦ ਸ: ਰਵਨੀਤ ਸਿੰਘ ਬਿੱਟੂ ਨੇ ਕਿਹਾ  ਕਿ ਪੰਜਾਬ ਸਰਕਾਰ ਲੋਕਾਂ ਨੂੰ ਕੇਂਦਰ ਦੀ ਪਿਛਲੀ ਯੂ ਪੀ ਏ ਸਰਕਾਰ ਵੱਲੋ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਪੂਰੀ ਤਰਾਂ ਫੇਲ੍ਹ ਹੋਈ ਹੈ ਜਿਸ ਦੀ ਤਾਜਾ ਮਿਸਾਲ ਨੈਸ਼ਨਲ ਰੂਲਰ ਹੈਲਥ ਐਕਟ ਰਾਹੀ ਯੂ ਪੀ ਏ ਸਰਕਾਰ ਵੱਲੋ ਸ਼ੁਰੂ ਕੀਤੀ 108 ਐਬੂਲੈਂਸ ਦੇ ਮੁਲਾਜਮਾਂ ਵੱਲੋ ਆਪਣੀਆਂ ਹਕੀਕੀ ਮੰਗਾਂ ਲਈ ਕੀਤੀ  ਹੜ੍ਹਤਾਲ ਤੋ ਲਗਾਈ ਜਾ ਸਕਦੀ ਹੈ । ਉਹਨਾਂ ਕਿਹਾ ਕਿ ਅੱਜ ਟ੍ਰੇਨਿੰਗ ਕਰ ਚੁੱਕੇ 108 ਐਬੂਲੈਂਸਾਂ ਦੇ ਮੁਲਾਜਮਾਂ ਨੂੰ ਉਹਨਾਂ ਦੇ ਬਣਦੇ ਹਕ ਦੇਣ ਦੀ ਬਜਾਏ ਪੰਜਾਬ ਸਰਕਾਰ ਨੇ 108 ਐਬੂਲੈਂਸ ਦਾ ਸਟੈਰਿੰਗ ਅਣਜਾਨ ਹੱਥਾਂ ਵਿੱਚ ਦੇ ਦਿੱਤਾ ਹੈ ਜਿਸ ਕਰਕੇ ਪੰਜਾਬ ਅੰਦਰ ਪਿਛਲੇ 3 ਦਿਨਾਂ ਅੰਦਰ 3 ਹਾਦਸੇ ਐਬੂਲੈਂਸਾਂ ਦੇ ਵਾਪਰ ਚੁੱਕੇ ਹਨ । ਸ: ਬਿੱਟੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤਾਨਾਸ਼ਾਹੀ ਰਵਈਆ ਛੱਡਕੇ ਹੜ੍ਹਤਾਲ ਤੇ ਬੈਠੇ ਮੁਲਾਜਮਾਂ ਦੀ ਗੱਲ ਸੁੱਣਕੇ

 ਉਸ ਦਾ ਕੋਈ  ਠੋਸ ਹਲ ਕੱਢੇ, ਜਿਹੜਾ ਮੁਲਾਜਮ ਜਿਨ੍ਹੇ ਘੰਟੇ ਕੰਮ ਕਰਦਾ ਹੈ ਉਸ ਨੂੰ ਉਸ ਦੀ ਪੂਰੀ ਤਨਖਾਹ ਦਿੱਤੀ  ਜਾਵੇ । ਸ: ਬਿੱਟੂ ਨੇ ਕਿਹਾ ਕਿ 108 ਐਬੂਲੈਂਸ  ਮੁਲਾਜਮਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਕਿਉਕਿ ਇਹਨਾਂ ਲੋਕਾਂ ਨੇ ਆਪਣਾ ਫਰਜ ਨਿਭਾਉਦੇ ਪੰਜਾਬ ਅੰਦਰ ਕਿੰਨੀਆਂ ਜਾਨਾ ਬਚਾਈਆਂ ਹਨ , ਜੇਕਰ ਹਰ ਸਮੇ ਲੋਕਾਂ ਦੀ ਸੇਵਾ  ਵਿੱਚ ਹਾਜਰ ਰਹਿਣ ਵਾਲੇ ਮੁਲਾਜਮ ਵਰਗ ਨਹੀ ਨੂੰ ਹੀ   ਟਾਈਮ ਤੇ ਤਨਖਾਹ ਨਹੀ ਮਿਲੇਗੀ , ਉਸਦੇ   ਨਾਲ  ਸੀਨੀਅਰ ਆਗੂ ਅਤੇ ਮੁਲਾਜਮ ਉਹਨਾਂ ਨਾਲ ਬਦਸਲੂਕੀ  ਕਰਨ ਤਾਂ ਇਹ ਲੋਕ ਹੜ੍ਹਤਾਲ ਨਹੀ ਤਾਂ ਕੀ ਕਰਨਗੇ ? ਕਿਉਕਿ ਲੋਕਤੰਤਰ ਅੰਦਰ ਆਪਣੀ ਅਵਾਜ ਬੁਲੰਦ ਕਰਨ ਅਤੇ ਹਕਾਂ ਲਈ ਧਰਨੇ ਮੁਜਾਹਰੇ ਕਰਨਾ ਹਰ ਵਰਗ ਦਾ ਹਕ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅੱਜ ਪੂਰੀ ਤਰਾਂ ਤਾਨਾਸ਼ਾਹਾ ਹੋ ਚੁੱਕੀ ਹੈ ਹਰ ਪਾਸੇ ਬੇ ਰੋਜਗਾਰ ਨੋਜਵਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਤਰਾਂ ਆਪਣੇ ਹਕਾਂ ਮੰਗ ਰਹੀਆਂ ਪੰਜਾਬ ਦੀਆਂ ਧੀਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਇਹ ਕੰਮ ਲੋਕਤੰਤਰ ਸਰਕਾਰ ਦੇ ਨਹੀ ਹੁੰਦੇ । ਸ; ਬਿੱਟੂ ਨੇ ਕਿਹਾ ਕਿ ਆਰਥਿਕ ਪੱਖੋ ਕੰਗਾਲੀ ਨਾਲ ਜੂਝ ਰਹੀ ਸੂੱਬਾ ਸਰਕਾਰ ਜੇਕਰ ਮੁਲਾਜਮਾਂ ਨੂੰ ਤਨਖਾਹ ਟਾਈਮ ਤੇ ਨਹੀ ਦੇ ਸਕਦੀ , ਬੇ ਰੋਜਗਾਰਾਂ ਨੂੰ ਰੋਜਗਾਰ ਨਹੀ ਦੇ ਸਕਦੀ ਤਾਂ ਘੱਟੋ ਘੱਟ ਧੱਕੇਸ਼ਾਹੀ  ਕਰਕੇ ਅਵਾਜ ਦਬਾਉਣ ਦੀ ਕੋਸਿਸ਼ ਤਾਂ ਨਾ ਕਰੇ ।

No comments: