Saturday, April 05, 2014

ਗੱਗੂ ਕਤਲ ਦੋਸ਼ ਦੇ ਮਾਮਲੇ ਵਿਚ GRP ਨੇ ਡਿਪਟੀ ਮੇਅਰ ਨੂੰ ਦਿੱਤੀ ਕਲੀਨ ਚਿੱਟ

Update: aApril 6, 2014 at 8:45 AM
"ਗੱਗੂ ਟਰੇਨ ਦੀ ਚਪੇਟ ਵਿੱਚ ਆਉਣ ਕਾਰਣ ਹੋਇਆ ਮੌਤ ਦਾ ਸ਼ਿਕਾਰ"
ਲੁਧਿਆਣਾ: 5 ਅਪ੍ਰੈਲ 2014:(ਰਿਪੋਰਟ-ਮੋਹਨ ਲਾਲ//ਕੈਮਰਾ-ਹਰਜਸ//ਪੰਜਾਬ ਸਕਰੀਨ):
ਪ੍ਰੇਮ ਸੰਬੰਧਾਂ ਦੇ ਚਲਦਿਆਂ ਸ਼ਿਕਾਰ ਹੋਏ ਨੂੰ ਆਰਡੀ ਸ਼ਰਮਾ ਦੇ ਬੰਦਿਆਂ ਨੇ ਨਹੀਂ ਬਲਕਿ ਟਰੇਨ ਹਾਦਸੇ ਨੇ ਮਾਰਿਆ ਸੀ। ਕਾਬਿਲੇ ਜ਼ਿਕਰ ਹੈ ਕਿ ਸਲੇਮ ਟਾਬਰੀ ਇਲਾਕੇ ਵਿਚ ਪੈਂਦੀ ਰੇਲਵੇ ਲਾਈਨ ਤੇ ਗਗਨਦੀਪ ਸਿੰਘ ਨੱਤ ਉਰਫ ਗੱਗੂ ਦੀ ਮੌਤ ਹੋਣ ਦੇ ਬਾਅਦ ਮ੍ਰਿਤਕ ਦੇ ਭਰਾ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਜੀ ਆਰ ਪੀ ਵਲੋਂ ਕਤਲ ਦੇ ਦੋਸ਼ ਵਿਚ ਡਿਪਟੀ ਮੇਅਰ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਦਰਜ ਕੀਤਾ ਗਿਆ ਮਾਮਲਾ ਵੀ ਜਾਂਚ ਦੇ ਬਾਅਦ ਸਾਹਮਣੇ ਆਏ ਨਵੇਂ ਤਥਾਂ ਦੀ ਰੌਸ਼ਨੀ ਵਿੱਚ ਰੱਦ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਚਿਰਾਂ ਤੋਂ ਉਡੀਕੀ ਜਾ ਰਹੀ ਪ੍ਰੈਸ ਕਾਨਫਰੰਸ ਵਿਚ ਪੂਰੇ ਵਿਸਥਾਰ ਨਾਲ ਇਹ ਜਾਣਕਾਰੀ ਦਿੰਦੇ ਹੋਏ ਜੀ ਆਰ ਪੀ ਦੇ ਸਰਕਲ ਡਿਵੀਜ਼ਨ ਇੰਸਪੈਕਟਰ ਮੁਰਲੀਧਰ ਨੇ ਦੱਸਿਆ ਕਿ 17 ਮਾਰਚ ਨੂੰ ਸਲੇਮ ਟਾਬਰੀ ਲਕਸ਼ਮੀ ਪੁਰੀ ਦੇ ਨੇੜੇ ਗਗਨਦੀਪ ਸਿੰਘ ਨੱਤ ਉਰਫ ਗੱਗੂ ਜਖਮੀ ਹਾਲਤ ਵਿਚ ਮਿਲਿਆ ਸੀ ਜਿਸਦੀ ਬਾਅਦ ਹਸਪਤਾਲ ਵਿਚ ਮੌਤ ਹੋ ਗਈ ਅਤੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ਤੇ ਨਗਰ ਦੇ ਡਿਪਟੀ ਮੇਅਰ ਆਰ ਡੀ ਸ਼ਰਮਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਮੀ, ਅਜੀਤ ਪਾਲ ਤੇ ਹੋਰਾਂ ਦੇ ਖਿਲਾਫ ਕਤਲ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਾਰੇ ਮਾਮਲੇ ਵਿੱਚ ਏਡੀਜੀਪੀ ਰੇਲਵੇ ਸ਼੍ਰੀ ਰੋਹਿਤ ਚੋਧਰੀ ਵਲੋਂ ਜਾਂਚ ਦੇ ਅਦੇਸ਼ ਦਿੱਤੇ ਗਏ ਸਨ ਜਿਸ ਤੇ ਡੀਐਸਪੀ ਹਰਦੀਪ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਸ ਦੌਰਾਨ ਮਾਮਲੇ ਨਾਲ ਜੁੜੇ ਕੁਝ ਲੋਕਾਂ ਤੋਂ ਪੁੱਛਗਿਛ ਕਰਨ ਤੇ ਜੋ ਗੱਲ ਸਾਹਮਣੇ ਆਏ ਉਹ ਇਸ ਪ੍ਰਕਾਰ ਹੈ ਕਿ 17 ਮਾਰਚ ਨੂੰ ਕਰੀਬ ਸਵਾ ਕੁ ਸੱਤ ਵਜੇ ਇਕ ਨੌਜਵਾਨ ਝਾੜੀਆਂ ਚੋਂ ਜਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਦੇਖ ਕੇ ਕੋਲੋਂ ਲੰਘ ਰਹੇ ਇਕ ਰਾਹਗੀਰ ਨੇ ਨਾਲ ਲੱਗਦੀ ਗਲੀ ਵਿਚ ਬੈਠੇ ਕੁਝ ਨੌਜਵਾਨਾਂ ਨੂੰ ਇਸਦੇ ਬਾਰੇ ਵਿਚ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਅਤੇ ਉਥੇ ਖੜੇ ਮੋਟਰਸਾਈਕਲ ਨੂੰ ਤੇ ਉਸ ਨੂੰ ਪਹਿਚਾਣ ਲਿਆ ਅਤੇ ਇਸਦੀ ਜਾਣਕਾਰੀ ਉਸਦੇ ਰਿਸ਼ਤੇਦਾਰਾਂ ਨੂੰ ਦਿੱਤੀ ਜਿਸਤੇ ਜਖਮੀ ਨੌਜਵਾਨ ਦਾ ਭਰਾ ਉਥੇ ਪਹੁੰਚਿਆ ਅਤੇ ਉਹ ਉਸ ਨੂੰ ਹਸਪਤਾਲ ਲੈ ਗਿਆ ਜਿਥੇ ਗਗਨਦੀਪ ਨੇ ਦਮ ਤੋੜ ਦਿੱਤਾ ਅਤੇ ਉਸਦੇ ਬਾਅਦ ਮ੍ਰਿਤਕ ਦੇ ਭਰਾ ਰੇਸ਼ਮ ਨੇ ਪੁਲਿਸ ਨੂੰ ਆਪਣੇ ਬਿਆਨ ਵਿਚ ਡਿਪਟੀ ਮੇਅਰ ਆਰ ਡੀ ਸ਼ਰਮਾ ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਆਰ ਡੀ ਸ਼ਰਮਾ ਦੇ ਇਸ਼ਾਰਿਆਂ ਤੇ ਉਸ ਦੇ ਰਿਸ਼ੇਤਦਾਰਾਂ ਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਉਸਦੇ ਭਰਾ ਤੇ ਕਾਤਲਾਨਾ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਹੈ ਅਤੇ ਪੁਲਿਸ ਨੇ ਉਸਦੇ ਬਿਆਨਾਂ ਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਇਹ ਸਾਰਾ ਮਾਮਲਾ ਕਾਫੀ ਦਿਨਾਂ ਤੱਕ ਮੀਡੀਆ ਵਿੱਚ ਵੀ ਛਾਇਆ ਰਿਹਾ।  ਇਸ ਮੁੱਦੇ ਨੂੰ ਲੈ ਕੇ ਸਿਆਸੀ ਆਯੋਜਨ ਵੀ ਹੋਏ। ਡਿਪਟੀ ਮੇਅਰ ਆਰਦੇ ਸ਼ਰਮਾ ਨੂੰ ਕਈ ਦਿਨਾਂ ਤੱਕ ਅੰਡਰ ਗਰਾਊਂਡ ਵਰਗੀ  ਲੰਘਾਉਣੀ ਪਈ। ਗ੍ਰਿਫਤਾਰੀ ਨਾ ਹੋਣ ਤੇ ਜੀਆਰਪੀ ਨੂੰ ਵੀ ਆਲੋਚਨਾ ਦਾ ਨਿਸ਼ਾਨਾ ਬਣਨਾ ਪਿਆ। ਹੁਣ ਦੇਖਣਾ ਹੈ ਕਿ ਗੱਗੂ ਦਾ ਪਰਿਵਾਰ ਕੀ ਰੁੱਖ ਅਖਤਿਆਰ ਕਰਦਾ ਹੈ?

No comments: