Wednesday, April 09, 2014

ਬਬੱਰ ਖਾਲਸਾ ਦੇ ਸਰਬਪ੍ਰੀਤ ਸਿੰਘ ਨੇ ਭੁਗਤੀ ਦਿੱਲੀ ਦੀ ਅਦਾਲਤ ਵਿਚ ਪੇਸ਼ੀ

 Wed, Apr 9, 2014 at 10:51 PM
8 ਮਈ ਨੂੰ ਪਟਿਆਲਾ ਅਤੇ 8 ਮਈ ਨੂੰ ਹੀ ਦਿੱਲੀ ਪੇਸ਼ੀ ਦੀ ਤਰੀਖ 
ਨਵੀਂ ਦਿੱਲੀ 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਦਿੱਲੀ ਦੀ ਇਕ ਅਦਾਲਤ ਵਿਚ ਅਜ ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਸਪੈਸ਼ਲ ਸੈਲ ਦੀ ਐਫ ਆਈ ਆਰ ਨੰ 57/11 ਧਾਰਾ 471,487 ਏ ਅਤੇ 489 ਅਧੀਨ ਨਿਜੀ ਤੋਰ ਪੇਸ਼ ਹੋ ਕੇ ਅਪਣੀ ਹਾਜਿਰੀ ਲਗਵਾਈ ਉਨ੍ਹਾਂ ਦੇ ਨਾਲ ਭਾਈ ਜਸਵਿੰਦਰ ਸਿੰਘ ਵੀ ਅਦਾਲਤ ਵਿਚ ਪੇਸ਼ ਹੋਏ ਸਨ । ਅਜ ਵੀ ਪੇਸ਼ੀ ਲਈ ਦੁਜਾ ਨੰਬਰ ਹੋਣ ਤੋਂ ਬਾਵਜੂਦ ਉਨ੍ਹਾਂ ਨੂੰ ਦੁਪਹਿਰ ਬਾਅਦ ਜੱਜ ਸਾਹਿਬ ਅੱਗੇ ਪੇਸ਼ ਕੀਤਾ ਗਿਆ । ਅਜ ਭਾਈ ਸਰਬਪ੍ਰੀਤ ਸਿੰਘ ਵਲੋਂ ਉਨ੍ਹਾਂ ਦੇ ਵਕੀਲ ਦੁਸਰੇ ਕੇਸ ਵਿਚ ਮਸਰੂਫ ਹੋਣ ਕਰਕੇ ਹਾਜਿਰ ਨਹੀ ਹੋਏ ਸਨ ਜਿਸ ਕਰਕੇ ਮਾਮਲੇ ਦੀ ਸਣਵਾਈ ਹੁਣ 8 ਮਈ ਨੂੰ ਹੋਵੇਗੀ । ਹਾਜਿਰੀ ਭੁਗਤਣ ਉਪਰੰਤ ਭਾਈ ਸਰਬਪ੍ਰੀਤ ਸਿੰਘ ਨੇ ਦਸਿਆ ਕਿ ਸਾਡਾ ਕੇਸ ਫਾਸਟ ਟਰੈਕ ਅਦਾਲਤ ਵਿਚ ਚਲ ਰਿਹਾ ਹੈ ਅਜ ਦੋ ਸਾਲ ਹੋ ਗਏ ਹਨ ਦਿੱਲੀ ਵਿਖੇ ਕੇਸ ਚਲਦੇ ਨੂੰ ਪਰ ਹੁਣ ਤਕ ਸਿਰਫ ਚਲਾਨ ਹੀ ਪੇਸ਼ ਕੀਤਾ ਗਿਆ ਹੈ ਸਾਡੇ ਤੇ ਕਿਸੇ ਕਿਸਮ ਦਾ ਚਾਰਜ਼ ਨਹੀ ਲਗਾਇਆ ਗਿਆ, ਫਾਸਟ ਟਰੈਕ ਅਦਾਲਤਾਂ ਦਾ ਇਹ ਹਾਲ ਹੈ ਤੇ ਤੁਸੀ ਅੰਦਾਜਾ ਲਗਾ ਸਕਦੇ ਹੋ ਕਿ ਹੇਠਲੀ, ੳਪਰਲੀ ਅਤੇ ਸਰਬਉੱਚ ਅਦਾਲਤਾਂ ਦੇ ਹਾਲਾਤ ਕੀ ਹੋਣਗੇ । ਉਨ੍ਹਾਂ ਦਸਿਆ ਕਿ ਇਹ ਸਿਰਫ ਸਾਨੂੰ ਤੰਗ ਅਤੇ ਪ੍ਰੇਸ਼ਾਨ ਕਰਨ ਲਈ ਕੀਤਾ ਜਾਦਾਂ ਹੈ ਕਿ ਅਸੀ ਸਿਰਫ ਤਰੀਖਾਂ ਹੀ ਭੁਗਤਦੇ ਰਹੀਏ ਤੇ ਅਪਣਾ ਪੈਸਾ ਵਕੀਲਾਂ ਉੱਤੇ ਖਰਚਦੇ ਰਹੀਏ । ਇਨ੍ਹਾਂ ਅਦਾਲਤਾਂ ਤੋਂ ਸਾਨੂੰ ਇੰਸਾਫ ਮਿਲਣਾਂ ਤੇ ਹੈ ਨਹੀ ਸਿਰਫ ਖਜ਼ਲਖੁਆਰੀ ਹੀ ਹੋਣੀ ਹੈ । ਉਨ੍ਹਾਂ ਕਿਹਾ ਕਿ ਹੁਣ ਦੇਖੋ ਮੇਰੀ 8 ਮਈ ਨੂੰ ਹੀ ਪਟਿਆਲਾ ਤਰੀਖ ਹੈ ਤੇ ਇੱਥੇ ਦਿੱਲੀ ਵਿਖੇ ਵੀ 8 ਮਈ ਪਾ ਦਿੱਤੀ ਗਈ ਹੈ । ਹੁਣ ਪੇਸ਼ ਤੇ ਇਕੋ ਜਗ੍ਹਾ ਹੀ ਹੋਇਆ ਜਾ ਸਕਦਾ ਹੈ ਤੇ ਦੁਜੀ ਜਗ੍ਹਾ ਪੇਸ਼ ਨਾ ਹੋਣ ਤੇ ਵਾਰੰਟ ਨਿਕਲ ਜਾਣਗੇ ।

No comments: