Tuesday, April 08, 2014

ਫਾਂਸੀ ਦੀ ਸਜਾ ਨੂੰ ਉਮਰਕੈਦ ਵਿਚ ਬਦਲ ਦੇਣਾ ਸਿੱਖ ਕੌਮ ਵਾਸਤੇ ਬਹੁਤ ਵੱਡੀ ਰਾਹਤ ਦੀ ਗਲ

ਪ੍ਰੌ. ਭੁੱਲਰ ਦਾ ਇਲਾਜ ਚੰਗੇ ਹਸਪਤਾਲ ਵਿਚ ਕਰਵਾਉਣ ਲਈ ਸਿੱਖ ਜੱਥੇਬੰਦੀਆਂ ਅੱਗੇ ਆਉਣ : ਬੀਬੀ ਕਮਲਜੀਤ ਕੌਰ 
ਨਵੀਂ ਦਿੱਲੀ: 07 ਅਪ੍ਰੈਲ 2014: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਤਿਹਾੜ ਜੇਲ੍ਹ ਵਿਚ ਬੰਦ ਭਾਈ ਦਇਆ ਸਿੰਘ ਲਾਹੋਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਅਜ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਬੀਤੇ ਕੂਝ ਦਿਨ ਪਹਿਲਾਂ ਹਿੰਦੁਸਤਾਨ ਦੀ ਸਰਬਉੱਚ ਅਦਾਲਤ ਵਲੋਂ ਸਿੱਖ ਕੌਮ ਦੇ ਹੀਰੇ ਪ੍ਰੌ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਉਮਰਕੈਦ ਵਿਚ ਬਦਲ ਦੇਣਾ ਸਿੱਖ ਕੌਮ ਵਾਸਤੇ ਬਹੁਤ ਵੱਡੀ ਰਾਹਤ ਦੀ ਗਲ ਹੈ ਕਿ ਇਸ ਨਾਲ ਪ੍ਰੌ. ਸਾਹਿਬ ਵਰਗੇ ਸੁਝਵਾਨ ਦਾ ਹੁਣ ਜਾਨੀ ਨੁਕਸਾਨ ਨਹੀ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਲਈ ਉਹ ਮਾਤਾ ਉਪਕਾਰ ਕੌਰ ਅਤੇ ਬੀਬੀ ਨਵਨੀਤ ਕੌਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਕ ਬਹੁਤ ਹੀ ਲੰਮਾ ਅਤੇ ਦੁਖਭਰਿਆ ਪੈਂਡਾ ਤਹਿ ਕੀਤਾ ਪਰ ਹਿੰਮਤ ਨਹੀ ਹਾਰੀ । ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਹੁਣ ਸਮੂਹ ਕੌਮ ਦਾ ਖਾਸ ਕਰਕੇ ਸਿੱਖਾਂ ਦੀਆਂ ਰਾਜਸੀ ਅਤੇ ਧਾਰਮਿਕ ਜੱਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਉਹ ਪ੍ਰੌ. ਸਾਹਿਬ ਦੇ ਚੰਗੇ ਇਲਾਜ ਲਈ ਸਰਕਾਰ ਤੇ ਦਬਾਅ ਪਾਉਣ ਜਿਸ ਨਾਲ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਮਿਲੇ ਤੇ ਉਹ ਮੁੜ ਤੋਂ ਅਪਣੀ ਜਿੰਦਗੀ ਅਪਣੇ ਪਰਿਵਾਰ ਨਾਲ ਬਤੀਤ ਕਰ ਸਕਣ । ਧਿਆਨ ਦੇਣ ਯੋਗ ਹੈ ਕਿ ਬੀਬੀ ਕਮਲਜੀਤ ਕੌਰ ਨੇ ਸਿੱਖ ਕੌਮ ਦੇ ਚਲ ਰਹੇ ਮੌਜੁਦਾ ਸੰਘਰਸ਼ ਦੌਰਾਨ ਅਪਣੀ ਜਿੰਦਗੀ ਦੇ 8 ਸਾਲ ਜੇਲ੍ਹ ਅੰਦਰ ਕੱਟੇ ਹਨ ਤੇ ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਅੰਦਰ ਕੈਦੀਆਂ ਨਾਲ ਕੀਤੇ ਜਾਂਦੇ ਸਲੂਕ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ ।

No comments: