Tuesday, April 08, 2014

ਕੇਜਰੀਵਾਲ 'ਤੇ ਫਿਰ ਹਮਲਾ

ਰੋਡ ਸ਼ੋ ਦੌਰਾਨ ਆਟੋ ਡਰਾਈਵਰ ਨੇ ਮਾਰਿਆ ਥੱਪੜ 
ਕਿਸੇ ਵੇਲੇ ਜਨਾਬ ਕ਼ਤੀਲ ਸ਼ਿਫਾਈ ਸਾਹਿਬ ਨੇ ਆਖਿਆ ਸੀ:
ਮੈਨੇ ਆਵਾਜ਼ ਉਠਾਈ ਥੀ ਰਿਵਾਜੋਂ ਕੇ ਖਿਲਾਫ਼ 
ਬਰਛੀਆਂ ਲੈ ਕੇ ਘਰੋਂ ਸੇ ਨਿਕਲ ਆਏ ਕੁਛ ਲੋਗ।  
ਕੁਝੀ ਇਹੀ ਹਾਲ ਅੱਜਕਲ੍ਹ ਹੋ ਰਿਹਾ ਹੈ ਜਨਾਬ ਅਰਵਿੰਦ ਕੇਜਰੀਵਾਲ ਹੁਰਾਂ ਨਾਲ। ਕਦੇ ਕਿਸੇ ਥਾਂ ਕੋਈ ਹਮਲਾ ਕਦੇ ਕਿਸੇ ਥਾਂ ਅਜਿਹੀ ਕੋਸ਼ਿਸ਼। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ।  ਇਹ ਹਮਲਾ ਪਛਮੀ-ਉੱਤਰੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਹੋਇਆ ਹੈ। ਸਿਆਸਤ ਅਤੇ ਸੱਤਾ ਦੇ ਸਥਾਪਤ ਤੌਰ ਤਰੀਕਿਆਂ ਦੇ ਉਲਟ ਆਪਣੇ ਨਵੇਂ ਢੰਗ ਤਰੀਕਿਆਂ ਨਾਲ ਵਿਚਾਰ ਰਹੇ ਅਰਵਿੰਦ ਕੇਜਰੀਵਾਲ 'ਤੇ ਅੱਜ ਕਿਸੇ ਆਟੋ ਡ੍ਰਾਈਵਰ ਨੇ ਹਮਲਾ ਕੀਤਾ ਹੈ। ਸ਼੍ਰੀ ਕੇਜਰੀਵਾਲ ਉਥੇ ਚੋਣ ਪ੍ਰਚਾਰ ਲਈ ਗਏ ਹੋਏ ਸਨ। ਅਚਾਨਕ ਹੀ ਭੀੜ ਵਿੱਚ ਮੌਜੂਦ ਇਸ ਹਮਲਾਵਰ ਨੇ ਸ਼੍ਰੀ ਕੇਜਰੀਵਾਲ ਨੂੰ ਥੱਪੜ ਕਢ ਮਾਰਿਆ। ਇਸ ਤੋਂ ਪਹਿਲਾਂ ਦਿੱਲੀ ਦੇ ਦੱਖਣੀ  ਵਿੱਚ ਵੀ ਕਿਸੇ ਨੇ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਰਿਆਣਾ ਦੇ ਚਰਖੀ ਦਾਦਰੀ ਅਤੇ ਭਵਾਨੀ ਵਿੱਚ ਵੀ ਅਜਿਹੇ ਹਮਲੇ ਹੋ ਚੁੱਕੇ ਹਨ। ਇਹ ਹਮਲਾਵਰ ਆਮ ਜਨਤਾ ਦੇ ਹਨ ਜਾਂ ਕਿਸੇ ਦੇ ਭੇਜੇ ਹੋਏ ਹਨ ਇਸਦਾ ਪਤਾ ਜਾਂਚ ਦੌਰਾਨ ਹੀ ਲੱਗ ਸਕਦਾ ਹੈ।   ਕਿਤੇ ਅਜਿਹੇ ਹਮਲੇ ਅਰਵਿੰਦ ਕੇਜਰੀਵਾਲ ਤੱਕ ਕਿਸੇ  ਛੁਰੇਬਾਜ਼ ਨੂੰ ਪਹੁੰਚਾਉਣ ਦੀ ਕੋਈ ਸਾਜ਼ਿਸ਼ੀ ਰਿਹਰਸਲ ਤਾਂ ਨਹੀਂ?

No comments: