Tuesday, April 29, 2014

ਪੀ.ਏ.ਯੂ. ਰਿਟਾਇਰੀਜ਼ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਚੋਣਾਂ ਤੋਂ ਐਨ ਪਹਿਲਾਂ 20 ਕਰੋੜ ਰੁਪਏ ਦੀ ਗ੍ਰਾਂਟ ਜਾਰੀ
ਲੁਧਿਆਣਾ, 29 ਅਪ੍ਰੈਲ (ਪੰਜਾਬ ਸਕਰੀਨ ਬਿਊਰੋ): 
ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦਾ ਇਕ ਵਫਦ ਜਿਲਾ ਰਾਮ ਬਾਂਸਲ ਪ੍ਰਧਾਨ, ਸਤੀਸ਼ ਸੂਦ ਜਨਰਲ ਸਕੱਤਰ, ਐਸ.ਐਸ. ਸ਼ਰਮਾ, ਅਜੀਤ ਸਿੰਘ ਚੀਮਾ ਅਤੇ ਚਰਨਜੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਜੱਗਾ ਸਿੰਘ ਅਤੇ ਬੀਰਬਲ ਸਕੱਤਰ, ਲਾਭ ਸਿੰਘ ਚਹਿਲ, ਅਮਰ ਸਿੰਘ ਸੇਖੋਂ, ਸੁਖਜਿੰਦਰ ਸਿੰਘ ਸੇਖੋਂ, ਇੰਦਰਜੀਤ ਸਿੰਘ, ਨਰਿੰਦਰਪਾਲ ਸਿੰਘ, ਤਿਲਕ ਸਿੰਘ ਸਾਂਗੜਾ, ਆਰ.ਐਸ. ਰੰਗੀਲਾ, ਲਗਾਤਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਜੀ ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੇ ਨਾਲ ਪੀ.ਏ.ਯੂ. ਦੇ ਰਿਟਾਇਰੀਜ਼ ਦੇ ਵੱਖ-ਵੱਖ ਰਹਿੰਦੇ ਬਕਾਇਆਂ ਦੀ ਅਦਾਇਗੀ ਵਾਸਤੇ 20 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਵਾਉਣ ਦੇ ਲਈ ਸੰਪਰਕ ਸਾਧੀ ਰੱਖਿਆ। ਸ. ਮਹੇਸ਼ਇੰਦਰ ਸਿੰਘ ਗਰੇਵਾਲ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਹ ਗ੍ਰਾਂਟ ਪਿਛਲੇ ਵਿੱਤੀ ਸਾਲ 2013-14 ਜੋ ਕਿ 31 ਮਾਰਚ 2014 ਨੂੰ ਖਤਮ ਹੋ ਗਿਆ ਵਿਚ ਮਨਜੂਰ ਹੋ ਗਈ ਅਤੇ ਇਸ ਸਬੰਧ ਵਿਚ ਪੰਜਾਬ ਸਰਕਾਰ ਨੇ ਪੱਤਰ ਮਿਤੀ 28/04/2014 ਨੂੰ ਪੀ.ਏ.ਯੂ. ਨੂੰ ਜਾਰੀ ਕਰ ਦਿੱਤਾ, ਜੋ ਕਿ ਪੀ.ਏ.ਯੂ. ਨੂੰ ਮਿਲ ਗਿਆ ਹੈ। ਅਸੀਂ ਸਮੂਹ ਰਿਟਾਇਰੀਜ਼ ਵਰਗ ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਾਹਿਬ ਦੇ ਰਿਟਾਇਰੀਜ਼ ਪ੍ਰਤੀ ਦਿਖਾਈ ਗਈ ਇਸ ਹਮਦਰਦੀ ਭਰੀ ਕਾਰਵਾਈ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਅਤੇ ਅਸੀਂ ਸਾਰੇ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਿਤ ਮੁਲਾਜਮ ਅਤੇ ਸਮੂਹ ਰਿਟਾਇਰੀਜ਼ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਸੰਸਥਾ ਵਲੋਂ ਪਹਿਲਾਂ ਲਏ ਗਏ ਫੈਸਲੇ ਜਿਸ ਅਨੁਸਾਰ ਅਸੀਂ ਮੌਜੂਦਾ ਸਰਕਾਰ ਦਾ ਵਿਰੋਧ ਕਰਨ ਲਈ ਸਾਰੇ ਪੈਨਸ਼ਨਰਾਂ ਨੂੰ ਅਖਬਾਰਾਂ ਰਾਹੀਂ ਅਪੀਲ ਕੀਤੀ ਸੀ ਨੂੰ ਵਾਪਿਸ ਲੈਂਦਿਆਂ ਹੋਇਆਂ ਅਪੀਲ ਕਰਦੇ ਹਾਂ ਕਿ ਹੁਣ ਸਰਕਾਰ ਦੇ ਲੋਕ ਸਭਾ ਦੇ ਲੁਧਿਆਣਾ ਦੇ ਮੌਜੂਦਾ ਨੁਮਾਇੰਦੇ ਨੂੰ ਵੋਟਾਂ ਦੇਣ ਦੀ ਕਿਰਪਾਲਤਾ ਕਰਨ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ.ਏ.ਯੂ. ਦੇ ਸਮੂਹ ਰਿਟਾਇਰੀਜ਼ ਦੇ ਵਿਚ ਇਹ ਜਾਣ ਕੇ ਖੁਸ਼ੀ ਦੀ ਲਹਿਰ ਦੌੜ ਗਈ ਕਿ ਮਾਨਯੋਗ ਵੀ.ਸੀ. ਸਾਹਿਬ ਨੇ ਪੈਨਸ਼ਨਰਾਂ ਦੇ ਬਕਾਏ ਦਾ 80% ਏਰੀਅਰ ਅਤੇ ਰਿਵਾਈਜਡ ਗਰੈਚੂਟੀ ਦੇਣ ਦੀ ਮਨਜੂਰੀ ਦੇ ਦਿੱਤੀ ਹੈ। ਇਸ ਸੰਬੰਧ ਵਿਚ ਬੈਂਕ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਗੱਲ ਲਈ ਅਸੀਂ ਪੀ.ਏ.ਯੂ. ਕੰਪਟਰੋਲਰ ਅਤੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਦੇ ਦਿਲੋਂ ਧੰਨਵਾਦੀ ਹਾਂ।

No comments: