Monday, April 07, 2014

ਇੱਕ ਹੋਰ ਬਜੁਰਗ ਦੀ ਸ਼ੱਕੀ ਹਾਲਤਾਂ ਵਿੱਚ ਮੌਤ

ਮੁੰਡੀਆਂ ਕਲਾਂ ਵਿੱਚ ਸਰਕਾਰੀ ਸਕੂਲ ਦੇ ਪਿਛਲੇ ਪਾਸਿਓਂ ਲਾਸ਼ ਮਿਲੀ 
ਲੁਧਿਆਣਾ: 7 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):

ਸੁਰੱਖਿਆ ਦੇ ਅਨਗਿਣਤ ਦਾਅਵਿਆਂ ਅਤੇ ਸ਼ਹਿਰ ਵਿੱਚ ਫਲੈਗ ਮਾਰਚਾਂ ਦੇ ਬਾਵਜੂਦ ਕਤਲੋ ਗਾਰਤ,ਛੇੜਖਾਨੀ ਅਤੇ ਲੁੱਟਾਂ ਮਾਰਾਂ ਦਾ ਸਿਲਸਿਲਾ ਜਾਰੀ ਹੈ। ਥਾਣਾ ਜਮਾਲਪੁਰ ਅਧੀਨ ਆਉਂਦੇ ਮੂੰਡੀਆਂ ਕਲਾਂ ਦੇ ਸਰਕਾਰੀ ਸਕੂਲ ਦੇ ਪਿਛਲੇ ਰਸਤੇ 'ਤੇ ਇਕ ਬਜ਼ੁਰਗ ਦੀ ਲਾਸ਼ ਬਰਾਮਦ ਹੋਣ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਅਤੇ ਸਨਸਨੀ ਫੈਲ ਗਈ। ਮਿ੍ਤਕ ਵਿਅਕਤੀ ਦੀ ਸ਼ਨਾਖ਼ਤ ਮਨਮੋਹਣ ਸਿੰਘ (50) ਵਜੋਂ ਕੀਤੀ ਗਈ ਹੈ | ਮਨਮੋਹਣ ਸਿੰਘ ਬੀਤੀ ਸ਼ਾਮ ਤੋਂ ਹੀ ਲਾਪਤਾ ਸੀ। ਭਾਵੇਂ ਪੁਲਸ ਇਸ ਨੂੰ ਪਹਿਲਾਂ ਇਕ ਹਾਦਸਾ ਮੰਨ ਕੇ ਚੱਲ ਰਹੀ ਸੀ ਪਰ ਬਜ਼ੁਰਗ ਦੇ ਚਿਹਰੇ ਦੀ ਬੁਰੀ ਤਰਾਂ ਵਿਗੜੀ ਹਾਲਤ ਨੂੰ ਵੇਖ ਕੇ ਗਲ ਸ਼ੱਕੀ।  ਹੁਣ ਇਹ ਕਤਲ ਦਾ ਮਾਮਲਾ ਲੱਗ ਰਿਹਾ ਸੀ। ਮ੍ਰਿਤਕ ਦੀ ਲਾਸ਼ ਦੇ ਨੇੜੇ ਕੁਝ ਪੱਥਰ ਵੀ ਪਏ ਹੋਏ ਸਨ। ਅਣਪਛਾਤੇ ਕਾਤਲਾਂ ਨੇ ਮ੍ਰਿਤਕ ਦੇ ਚਿਹਰੇ ਨੂੰ ਕਿਸੇ ਭਾਰੀ ਪੱਥਰ ਜਾਂ ਕਿਸੇ ਹੋਰ ਚੀਜ਼ ਨਾਲ ਬੁਰੀ ਤਰ੍ਹਾਂ ਵਿਗਾੜ ਦਿੱਤਾ ਲੱਗਦਾ ਹੈ ਤਾਂਕਿ ਉਸਦੀ ਪਛਾਣ ਨਾ  ਹੋ ਸਕੇ। ਇਸਦੇ ਬਾਵਜੂਦ ਪੁਲਿਸ ਨੇ ਜਾਂਚ ਜਾਰੀ ਰੱਖੀ ਅਤੇ ਇਸੇ ਜਾਂਚ ਦੌਰਾਨ ਮ੍ਰਿਤਕ ਕੋਲੋਂ ਮਿਲੇ ਇਕ ਵਿਜ਼ਟਿੰਗ ਕਾਰਡ ਨੇ ਉਸਦੀ ਸ਼ਨਾਖਤ ਕਰਨ 'ਚ ਪੁਲਸ ਦੀ ਸਹਾਇਤਾ ਕੀਤੀ। ਇਸ ਕਾਰਡ ਰਾਹੀਂ ਹੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਤਕ ਪਹੁੰਚਣ ਵਿੱਚ  ਸਫਲਤਾ ਹਾਸਲ ਕੀਤੀ। ਜਦੋਂ ਪਰਿਵਾਰਿਕ ਮੈਂਬਰਾਂ ਨੂੰ ਸ਼ਨਾਖਤ ਲਈ ਮੌਕੇ 'ਤੇ ਬੁਲਾਇਆਤਾਂ ਇਹ ਸਾਰੀ ਬੁਝਾਰਤ ਸੁਲਝਣੀ ਸ਼ੁਰੂ ਹੋ ਗਈ।  । ਥਾਣਾ ਜਮਾਲਪੁਰ ਦੇ ਇੰਸਪੈਕਟਰ ਸੁਖਵੀਰ ਸਿੰਘ, ਸੀ. ਆਈ. ਏ.-2 ਇੰਚਾਰਜ ਰਾਜੇਸ਼ ਕੁਮਾਰ, ਚੌਕੀ ਮੂੰਡੀਆਂ ਕਲਾਂ ਇੰਚਾਰਜ ਸੰਜੀਵ ਕੁਮਾਰ ਆਪਣੀਆਂ ਪੁਲਸ ਪਾਰਟੀਆਂ ਸਮੇਤ ਮੌਕੇ ਵੀ 'ਤੇ ਪਹੁੰਚੇ। ਥਾਣਾ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਵਲੋਂ ਕੀਤੀ ਸ਼ਨਾਖਤ ਅਨੁਸਾਰ ਮ੍ਰਿਤਕ ਦੀ ਪਛਾਣ ਮਨਮੋਹਨ ਸਿੰਘ ਪੁੱਤਰ ਜੀਵਨ ਸਿੰਘ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਸਮੇਤ ਬੈਜ਼ਾਮਿਨ ਰੋਡ, ਗਲੀ ਨੰ.1, ਸੀ. ਐੱਮ. ਸੀ. ਚੌਕ ਲੁਧਿਆਣਾ ਸਥਿਤ ਇਕ ਕਿਰਾਏ ਦੇ ਮਕਾਨ 'ਚ ਰਹਿੰਦਾ  ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਸਦੀਆਂ ਦੋ ਲੜਕੀਆਂ ਹਰਪ੍ਰੀਤ ਕੌਰ, ਰਮਨਦੀਪ ਕੌਰ ਅਤੇ ਇਕ ਲੜਕਾ ਗੁਰਮੀਤ ਸਿੰਘ ਵਿੱਕੀ ਹੈ, ਜਦਕਿ ਉਸਦਾ ਪਤੀ ਕਬਾੜ ਦਾ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਵੀ ਆਦੀ ਸੀ। ਸ਼ਰਾਬ ਪੀਣ ਤੋਂ ਬਾਅਦ ਉਹ ਘਰ 'ਚ ਅਕਸਰ ਲੜਾਈ ਝਗੜਾ ਵੀ ਕਰਿਆ ਕਰਦਾ ਸੀ। ਬੀਤੇ ਦਿਨ ਵੀ ਉਸਨੇ ਸ਼ਾਮ ਨੂੰ 5 ਵਜੇ ਤੋਂ ਹੀ ਕਥਿਤ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਰਾਤ ਨੂੰ ਫਿਰ ਲੜਾਈ-ਝਗੜਾ ਕਰਨ ਲੱਗਾ। ਮ੍ਰਿਤਕ ਦੇ ਲੜਕੇ ਗੁਰਦੀਪ ਵਿੱਕੀ ਨੇ ਦੱਸਿਆ ਕਿ ਉਸਦੇ ਪਿਤਾ ਨੇ ਰਾਤ ਨੂੰ ਕਰੀਬ ਸਾਢੇ 9 ਵਜੇ ਮੂੰਡੀਆਂ ਕਲਾਂ ਜਾਣ ਦੀ ਜ਼ਿੱਦ ਕੀਤੀ, ਜਿਸਨੂੰ ਅਸੀਂ ਕਈ ਵਾਰ ਰੋਕਿਆ ਪਰ ਉਹ ਨਹੀਂ ਰੁਕਿਆ, ਆਖਿਰ ਉਹ ਖੁਦ ਆਪਣੇ ਪਿਤਾ ਨੂੰ ਸੀ. ਐੱਮ. ਸੀ. ਚੌਕ ਤੋਂ ਆਟੋ 'ਤੇ ਬਿਠਾ ਕੇ ਘਰ ਆ ਗਿਆ, ਜਿਸ ਤੋਂ ਬਾਅਦ ਅੱਜ ਸਵੇਰੇ ਉਸਦੇ ਪਿਤਾ ਦੀ ਲਾਸ਼ ਉਕਤ ਸਥਾਨ ਤੋਂ ਮਿਲੀ। 
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਮੂੰਡੀਆਂ ਸਥਿਤ ਆਪਣੇ ਇਕ ਵਾਕਫ ਵਿਅਕਤੀ ਕੋਲ ਆਇਆ ਸੀ ਜੋ ਕਿ ਸ਼ਰਾਬ ਦਾ ਹਾਤਾ ਚਲਾਉਂਦਾ ਹੈ। ਪਰ ਆਪਣੇ ਵਾਕਫ ਕੋਲ ਪਹੁੰਚਣ ਬਜਾਏ ਅੱਜ ਉਸਦੀ ਲਾਸ਼ ਇਥੇ ਪਈ ਹੋਈ ਸੀ। ਜਦੋਂ ਵਾਕਫ ਕੋਲੋਂ  ਤਾਂ ਉਸਨੇ ਕਿ ਕਿਹਾ ਕਿ ਉਹ ਤਾਂ ਕਰੀਬ ਸਾਢੇ 10 ਵਜੇ ਆਪਣਾ ਹਾਤਾ ਬੰਦ ਕਰਕੇ ਘਰ ਚਲਾ ਗਿਆ ਸੀ। ਉਸ ਸਮੇਂ ਤਕ ਮ੍ਰਿਤਕ ਉਸਦੇ ਕੋਲ ਨਹੀਂ ਆਇਆ ਸੀ। 

ਇਕ ਬਜ਼ੁਰਗ ਦੀ ਕਥਿਤ ਸ਼ੱਕੀ ਹਾਲਤਾਂ 'ਚ ਮਿਲੀ ਲਾਸ਼ ਨੂੰ ਲੈ ਕੇ ਥਾਣਾ ਪੁਲਸ ਅਤੇ ਸੀ. ਆਈ. ਏ.-2 ਦੀਆਂ ਪੁਲਸ ਟੀਮਾਂ ਜਾਂਚ 'ਚ ਜੁਟ ਗਈਆਂ ਹਨ। ਪੁਲਸ ਨੇ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਦੇ ਬਿਆਨਾਂ 'ਤੇ ਅਣਪਛਾਤੇ ਕਾਤਲਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਕਈ ਥਿਊਰੀਆਂ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਿਸ ਛੇਤੀ ਹੀ ਇਸ ਸਾਰੇ ਮਾਮਲੇ ਦਾ ਪਤਾ ਲਾ ਲਵੇਗੀ। 

No comments: