Sunday, April 06, 2014

ਬੱਬਰ ਖਾਲਸਾ ਦੇ ਭਾਈ ਬਲਜੀਤ ਸਿੰਘ ਦੀ ਪੈਰੋਲ ਨਹੀ ਵੱਧੀ

Sat, Apr 5, 2014 at 10:29 PM
ਮਾਣਕਿਆ ਤੇ ਇਕ ਹੋਰ ਕੇਸ ਦਰਜ
ਬਲਜੀਤ ਸਿੰਘ ਭਾਉ, ਭਾਈ ਦਇਆ ਸਿੰਘ ਲਾਹੋਰੀਆ ਅਤੇ ਮਾਣਕਿਆ ਪੁਲਿਸ ਦੀ ਸਖਤ ਸੁੱਰਖਿਆ ਹੇਠ ਪੇਸ਼
ਨਵੀˆ ਦਿੱਲੀ 5 ਅਪ੍ਰੈਲ 2014: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ) :
ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਦਿੱਲੀ ਪੁਲਿਸ ਵਲੋਂ ਭਾਈ ਦਇਆ ਸਿੰਘ ਲਾਹੋਰੀਆ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1)), 120 ਬੀ ਅਤੇ 121 ਏ ਅਧੀਨ ਮਾਣਯੋਗ  ਜੱਜ ਦੱਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇˆ ਤੋਂ 3 ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ ਇਨ੍ਹਾਂ ਦੇ ਨਾਲ ਭਾਈ ਬਲਜੀਤ ਸਿੰਘ ਭਾਉ ਜੋ ਕਿ ਪੈਰੋਲ ਤੇ ਹਨ ਅਤੇ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ। ਇਸ ਵਾਰੀ ਪੰਜਾਬ ਪੁਲਿਸ ਵਲੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀ ਕੀਤਾ ਗਿਆ ਜਿਸ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਸਕੀ ।ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅਜ ਕੋਈ ਵੀ ਗਵਾਹ ਵੀ ਪੇਸ਼ ਨਹੀ ਹੋਇਆ ਸੀ।
ਪੇਸ਼ੀ ਉਪਰੰਤ ਭਾਈ ਤਰਲੋਚਨ ਸਿੰਘ ਮਾਣਕਿਆਂ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੰਘਾਂ ਨੂੰ ਪ੍ਰੇਸ਼ਾਨ ਕਰਨ ਦੇ ਕੋਈ ਨਾ ਕੋਈ ਬਹਾਨਾ ਲਭਦੀ ਹੀ ਰਹਿੰਦੀ ਹੈ ਹੁਣ ਇਨ੍ਹਾਂ ਨੇ ਮੇਰੇ ਤੇ ਇਕ ਹੋਰ ਝੂਠਾ ਕੇਸ ਪਾ ਦਿੱਤਾ ਹੈ ਜਿਸ ਵਿਚ ਮੈਨੂੰ ਦੋ ਦਿਨ ਥਾਣੇ ਵਿਚ ਤੰਗ ਕਰਨ ਦੇ ਨਾਲ ਨਾਲ ਬੰਦ ਵੀ ਕਰੀ ਰਖਿਆ ਸੀ । ਇਸੇ ਤਰ੍ਹਾਂ ਅਜ ਜੱਜ ਸਾਹਿਬ ਵਲੋਂ ਬਲਜੀਤ ਸਿੰਘ ਭਾਉ ਦੀ ਪੈਰੋਲ ਨੂੰ ਨਾ ਵਧਾਏ ਜਾਣ ਕਰਕੇ ਭਾਈ ਭਾਉ ਜਿਨ੍ਹਾਂ ਦੀ ਪੈਰੋਲ ਇਸੇ ਮਹੀਨੇ 18 ਅਪ੍ਰੈਲ ਨੂੰ ਖਤਮ ਹੋ ਰਹੀ ਹੈ ਤੇ ਸੁਣਵਾਈ ਦੀ ਮਿਤੀ ਜੱਜ ਸਾਹਿਬ ਵਲੋਂ 18 ਮਈ ਪਾਣ ਕਰਕੇ ਨਿਰਾਸ਼ ਹੋ ਗਏ ਸਨ ਹੁਣ ਉਨ੍ਹਾਂ ਨੂੰ 18 ਅਪ੍ਰੈਲ ਨੂੰ ਮੁੜ ਤਿਹਾੜ ਜੇਲ੍ਹ ਜਾਣਾ ਪਏਗਾ । ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਮਈ ਨੂੰ ਹੋਵੇਗੀ।

No comments: