Monday, April 21, 2014

ਖੰਨਾ ਵਿੱਚ ਦਸ ਗ੍ਰਾਮ ਸਮੈਕ ਕਾਬੂ

ਪੁਲਿਸ  ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ ਹੋਰ ਤੇਜ਼ 
 ਖੰਨਾ: 20 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਚੋਣਾਂ ਵਿੱਚ ਸਖਤੀ ਦੇ ਬਾਵਜੂਦ ਨਸ਼ਿਆਂ ਦੀ ਵਰਤੋਂ ਅਤੇ ਕਾਰੋਬਾਰ ਜਾਰੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਵਿੱਚ ਜਿੱਥੇ ਅੱਜ ਸਥਾਨਕ ਪੁਲਸ ਨੇ ਇਕ ਵਿਅਕਤੀ ਨੂੰ 10 ਗ੍ਰਾਮ ਸਮੈਕ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਮਿਲੇ ਵੇਰਵੇ ਮੁਤਾਬਕ ਪੁਲਸ ਪਾਰਟੀ ਜਦੋਂ ਥਾਣੇਦਾਰ ਦਰਸ਼ਨ ਸਿੰਘ ਅਤੇ ਬਲਬੀਰ ਸਿੰਘ ਦੀ ਅਗਵਾਈ ਵਿਚ ਖੰਨਾ-ਖਮਾਣੋ ਰੋਡ ਟੀ-ਪੁਆਇੰਟ ਸੂਏ ਨੇੜੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਕ ਸ਼ੱਕੀ ਵਿਅਕਤੀ ਆਉਂਦਾ ਵਿਖਾਈ ਦਿੱਤਾ, ਜਿਵੇਂ ਹੀ ਉਸਨੇ ਪੁਲਸ ਨੂੰ ਵੇਖਦੇ ਹੋਏ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸਨੂੰ ਕਾਬੂ ਕਰਦੇ ਹੋਏ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਸਮੈਕ ਬਰਾਮਦ ਹੋਈ। ਪੁਲਸ ਨੇ ਕਥਿਤ ਦੋਸ਼ੀ ਅਜੇ ਕੁਮਾਰ ਪੁੱਤਰ ਖੁਸ਼ੀ ਰਾਮ ਵਾਸੀ ਮਕਾਨ ਨੰ. 100 ਮੋਹਣੀ ਵਾਲੀ ਗਲੀ, ਖਾਲਸਾ ਸਕੂਲ ਰੋਡ ਖੰਨਾ ਨੂੰ ਗ੍ਰਿਫਤਾਰ ਕਰਨ ਮਗਰੋਂ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੈ ਕਿ ਪੁਲਿਸ ਸਮੈਕ ਦੇ ਵੱਡੇ ਸਮਗਲਰਾਂ ਤੱਕ ਕਦੋਂ ਪਹੁੰਚਦੀ ਹੈ? ਕਾਬਿਲੇ ਜ਼ਿਕਰ ਕਿ ਪੁਲਿਸ ਕਈ ਥਾਵਾਂ ਤੋਂ ਵੱਖ ਵੱਖ ਤਰਾਂ ਦੇ ਨਸ਼ੀਲੇ ਪਦਾਰਥ ਕਾਬੂ ਕਰ ਚੁੱਕੀ ਹੈ ਜਿਹਨਾਂ ਵਿੱਚ ਕੈਪਸੂਲ, ਭੁੱਕੀ, ਅਫੀਮ ਅਤੇ ਸ਼ਰਾਬ ਵੀ ਸ਼ਾਮਲ ਹਨ। 

No comments: