Wednesday, April 02, 2014

ਅਕਾਲੀ ਦਲ ਤੋਂ ਕਾਂਗਰਸ 'ਚ ਪਰਤੇ ਰਮੇਸ਼ ਜੋਸ਼ੀ

 Wed, Apr 2, 2014 at 7:31 PM
ਕਾਂਗਰਸ ਉਮੀਦਵਾਰ ਰਵਨੀਤ ਬਿੱਟੂ ਨੇ ਕੀਤਾ ਸਵਾਗਤ 
ਲੁਧਿਆਣਾ, 2 ਅਪ੍ਰੈਲ 2014: (ਸਤਪਾਲ ਸੋਨੀ//ਪੰਜਾਬ ਸਕਰੀਨ ): 
ਕਰੀਬ ਦੋ ਸਾਲ ਪਹਿਲਾਂ ਅਕਾਲੀ ਦਲ 'ਚ ਸ਼ਾਮਿਲ ਹੋਏ ਰਮੇਸ਼ ਜੋਸ਼ੀ ਬੁੱਧਵਾਰ ਨੂੰ ਕਾਂਗਰਸ ਪਾਰਟੀ 'ਚ ਪਰਤ ਆਏ। ਮੁੱਖ ਚੋਣ ਦਫਤਰ, ਸਤਪਾਲ ਮਿੱਤਲ ਰੋਡ ਵਿਖੇ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜੋਸ਼ੀ ਦਾ ਘਰ ਪਰਤਣ 'ਤੇ ਸਵਾਗਤ ਕੀਤਾ। ਜੋਸ਼ੀ ਦੀ ਕਾਂਗਰਸ 'ਚ ਵਾਪਸੀ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਤੇ ਇਨ੍ਹਾਂ ਲੋਕ ਸਭਾ ਚੋਣਾਂ 'ਚ ਪਾਰਟੀ ਉਨ੍ਹਾਂ ਦੀਆਂ ਸੇਵਾਵਾਂ ਦਾ ਪੂਰਾ ਲਾਭ ਲਵੇਗੀ।
ਬਿੱਟੂ ਨੇ ਕਿਹਾ ਕਿ ਕਿਨ੍ਹਾਂ ਕਾਰਨਾਂ ਦੇ ਚਲਦੇ ਜੋਸ਼ੀ ਨੇ ਪਾਰਟੀ ਛੱਡ ਦਿੱਤੀ ਸੀ, ਪਰ ਆਪਣੀ ਮਾਂ ਪਾਰਟੀ ਤੋਂ ਉਹ ਜ਼ਿਆਦਾ ਦਿਨਾਂ ਤੱਕ ਦੂਰ ਨਾ ਰਹਿ ਸਕੇ। ਇਸ ਲੜੀ ਹੇਠ ਪਾਰਟੀ 'ਚ ਉਨ੍ਹਾਂ ਦਾ ਸਨਮਾਨ ਵਾਪਸ ਦਿੰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਅਰਬਨ ਡਿਵਲਪਮੇਂਟ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਬਿੱਟੂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਗਲਤਫਹਿਮੀਆਂ ਦੇ ਚਲਦੇ ਜੁਦਾ ਹੋਏ ਪੁਰਾਣੇ ਸਾਥੀਆਂ ਨੂੰ ਮੁੜ ਵਾਪਸ ਲਿਆਉਣ ਦੀ ਰਹੇਗੀ ਅਤੇ ਆਉਣ ਵਾਲੇ ਦਿਨਾਂ 'ਚ ਕਈ ਹੋਰ ਆਗੂ ਕਾਂਗਰਸ ਪਾਰਟੀ 'ਚ ਸ਼ਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਵਰਕਰਾਂ ਨੂੰ ਬਣਦਾ ਸਨਮਾਨ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੋਸ਼ੀ ਦੀ ਘਰ ਵਾਪਸੀ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। 

ਰਮੇਸ਼ ਜੋਸ਼ੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਆਪਣੇ ਪ੍ਰਾਂਣਾਂ ਦਾ ਬਲਿਦਾਨ ਦੇ ਕੇ ਪੰਜਾਬ 'ਚ ਸ਼ਾਂਤੀ ਵਾਪਸ ਲਿਆਏ ਸਨ। ਉਹ ਅੱਜ ਵੀ ਉਨ੍ਹਾਂ ਦਾ ਅਹਿਸਾਨ ਨਹੀਂ ਭੁੱਲੇ ਹਨ। ਉਹ ਉਨ੍ਹਾਂ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਦਾ ਡੱਟ ਕੇ ਸਮਰਥਨ ਕਰਨਗੇ ਅਤੇ ਉਨ੍ਹਾਂ ਦੀ ਜਿੱਤ ਸੁਨਿਸ਼ਚਿਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ.ਕੇ ਬਾਵਾ, ਮਲਕੀਅਤ ਸਿੰਘ ਦਾਖਾ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਸਾਬਕਾ ਕੌਂਸਲਰ ਸਤਪਾਲ ਬੇਰੀ, ਆਸ਼ਾ ਗਰਗ, ਬਲਕਾਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਜ਼ਿਲਾ ਮਹਿਲਾ ਕਾਂਗਰਸ ਊਸ਼ਾ ਮਲਹੋਤਰਾ ਵੀ ਸ਼ਾਮਿਲ ਰਹੇ।
ਵਾਲਮੀਕਿ ਸਮਾਜ ਵੱਲੋਂ ਬਿੱਟੂ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ:
ਵਾਲਮੀਕਿ ਸਮਾਜ ਨੇ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਵਾਲਮੀਕਿ ਸਮਾਜ ਦਾ ਇਕ ਵਫਦ ਸੀਨੀਅਰ ਕਾਂਗਰਸੀ ਆਗੂ ਸਮੇ ਸਿੰਘ ਬਿਰਲਾ ਦੀ ਅਗਵਾਈ ਹੇਠ ਮੁੱਖ ਚੋਣ ਦਫਤਰ, ਸਤਪਾਲ ਮਿੱਤਲ ਰੋਡ ਵਿਖੇ ਬਿੱਟੂ ਨੂੰ ਮਿਲਿਆ। ਬਿਰਲਾ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਦੇ ਰਹੇ ਹਨ। ਵਾਲਮੀਕਿ ਸਮਾਜ ਨੂੰ ਪੂਰਾ ਭਰੋਸਾ ਹੈ ਕਿ ਸਵ. ਬੇਅੰਤ ਸਿੰਘ ਵੱਲੋਂ ਦਿਖਾਏ ਰਸਤੇ 'ਤੇ ਚੱਲ ਕੇ ਬਿੱਟੂ ਹੀ ਗਰੀਬਾਂ ਤੇ ਲੋੜਵੰਦਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੇ ਹਨ। ਵਾਲਮੀਕਿ ਸਮਾਜ ਲੋਕ ਸਭਾ ਚੋਣਾਂ 'ਚ ਬਿੱਟੂ ਦਾ ਪੂਰੀ ਤਰ੍ਹਾਂ ਸਮਰਥਨ ਕਰੇਗਾ।
ਵਫਦ 'ਚ ਹੋਰਨਾਂ ਤੋਂ ਇਲਾਵਾ ਵਿਜੈ ਅਟਵਾਲ, ਸ਼ੀਤਲ ਪ੍ਰਸਾਦ, ਰਮੇਸ਼ ਮਨਚੰਦਾ, ਅਸ਼ੋਕ ਕੁਮਾਰ ਸੋਨੀ, ਸ਼ਿਵ ਪਾਰਚਾ, ਇੰਦਰਜੀਤ, ਨਰੇਸ਼ ਸੋਦਾਈ, ਅਰਵਿੰਦ ਕਾਲਾ, ਨਰੇਸ਼ ਕੁਮਾਰ, ਮਾਸਟਰ ਗੁਰਚਰਨ, ਅਸ਼ੋਕ ਕੁਮਾਰ, ਲਛਮਣ ਟਾਂਕ, ਜਸਬੀਰ ਘਾਵਰੀਆ ਲੱਕੀ, ਧਰਮਪਾਲ ਪਾਰਚਾ, ਜੋਧਾ ਰਾਮ ਜ਼ਖਮੀ, ਮਹਿੰਦਰ ਸਿੰਘ, ਅਨਿਲ ਸਿਰਸਵਾਲ, ਵਿਕ੍ਰਮ ਚੌਹਾਨ ਵੀ ਸ਼ਾਮਿਲ ਰਹੇ।

No comments: