Tuesday, April 01, 2014

ਪ੍ਰੌ. ਭੁੱਲਰ ਦੀ ਫਾਂਸੀ ਰੱਦ ਹੋਣਾ ਕੌਮ ਲਈ ਖੁਸ਼ੀ ਦੀ ਗਲ: ਭਾਈ ਜਗਤਾਰ ਸਿੰਘ ਹਵਾਰਾ

 Tue, Apr 1, 2014 at 10:36 PM
ਬੱਬਰ ਖਾਲਸਾ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਦਾਲਤ ਵਿਚ ਪੇਸ਼ 
ਨਵੀˆ ਦਿੱਲੀ 1 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਦਿੱਲੀ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਸਮੇˆ ਤੋਂ ਇਕ ਘੰਟੇ ਦੀ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਸੁਰਿੰਦਰ ਸਿੰਘ ਕੰਡਾ ਜੋ ਕਿ ਜਮਾਨਤ ਤੇ ਹਨ ਉਹ ਵੀ ਨਾਲ ਹੀ ਪੇਸ਼ ਹੋਏ ਸਨ । ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਅਜ ਅਦਾਲਤ ਵਿਚ ਤਿੰਨ ਸਰਕਾਰੀ ਗਵਾਹ ਪੇਸ਼ ਹੋਏ ਸਨ ਜਿਨ੍ਹਾਂ ਵਿਚ ਏ.ਸੀ.ਪੀ ਸੁਭਾਸ਼ ਟੰਡਨ ਵੀ ਹਾਜਿਰ ਹੋਏ ਸਨ, ਨਾਲ ਸੀਨਿਅਰ ਵਕੀਲ ਮਨਿੰਦਰ ਸਿੰਘ ਨੇ ਕ੍ਰਾਸ ਜਿਰਹ ਕੀਤੀ ਜੋ ਕਿ ਤਕਰੀਬਨ ਦੋ ਘੰਟੇ ਤਕ ਚਲੀ ਸੀ । ਭਾਈ ਹਵਾਰਾ ਦੇ ਵਕੀਲ ਵਲੋਂ ਪੁਛੇ ਗਏ ਕਈ ਸਵਾਲਾਂ ਦੇ ਜੁਆਬ ਏ ਸੀ ਪੀ ਸਮੇਤ ਹੋਰ ਦੋ ਸਰਕਾਰੀ ਗਵਾਹ ਨਹੀ ਦੇ ਸਕੇ । ਅਜ ਅਦਾਲਤ ਵਿਚ ਧਮਾਕਾਖੇਜ ਸਾਮਗਰੀ, ਦੋ ਪਿਸਤੋਲ, ਕੂਝ ਰੋਂਦ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਕਪੜੇ ਵੀ ਪੇਸ਼ ਕੀਤੇ ਗਏ ਸਨ । ਪੇਸ਼ੀ ਉਪਰੰਤ ਪ੍ਰੈਸ ਨਾਲ ਗਲਬਾਤ ਕਰਦਿਆਂ ਭਾਈ ਹਵਾਰਾ ਨੇ ਅਕਾਲ ਪੁਰਖ ਅਤੇ ਸਮੂਹ ਸਿੱਖ ਕੌਮ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਅਜ ਪ੍ਰੌ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਸੁਪਰੀਮ ਕੋਰਟ ਵਲੋਂ ਉਮਰ ਕੈਦ ਵਿਚ ਬਦਲ ਦਿੱਤਾ ਗਿਆ ਹੈ । ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੀ ਭੈਣ ਬੀਬੀ ਮਨਪ੍ਰੀਤ ਕੌਰ, ਭਾਈ ਗੁਰਚਰਨ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਇਕਬਾਲ ਸਿੰਘ ਭੱਟੀ, ਭਾਈ ਬਲਬੀਰ ਸਿੰਘ, ਭਾਈ ਜੂਝਾਰ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ ਸਮੇਤ ਹੋਰ ਦੇਸ਼ ਅਤੇ ਵਿਦੇਸ਼ ਤੋਂ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜਿਰ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 6 ਅਤੇ 7 ਮਈ ਨੂੰ ਹੋਵੇਗੀ ।

No comments: