Friday, April 04, 2014

ਪੰਜਾਬੀ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ

Fri, Apr 4, 2014 at 4:29 PM
ਡਾ. ਗੁਰਮੁੱਖ ਸਿੰਘ ਪਟਿਆਲਾ ਤੇ ਡਾ. ਗੁਰਭਗਤ ਸਿੰਘ ਦਾ ਸਦੀਵੀ ਵਿਛੋੜਾ 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ: 04 ਅਪ੍ਰੈਲ 2014: (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ):
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਪੰਜਾਬੀ ਸਾਹਿਤ ਜਗਤ ਦੇ ਦੋ ਗਹਿਰ ਗੰਭੀਰ ਪ੍ਰਮੁੱਖ ਵਿਦਵਾਨਾਂ -ਡਾ. ਗੁਰਮੁੱਖ ਸਿੰਘ ਪਟਿਆਲਾ ਤੇ ਡਾ. ਗੁਰਭਗਤ ਸਿੰਘ ਦੇ ਲੰਮੀ ਬਿਮਾਰੀ ਉਪਰੰਤ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੀ ਹੈ! ਦੋਵੇਂ ਮਹਾਂਰਥੀ ਧਰਮ, ਸਾਹਿਤ ਤੇ ਸਭਿਆਚਾਰ ਦੇ ਖੇਤਰ ਨਾਲ ਬਹੁਤ ਨੇੜਿਉਂ ਜੁੜੇ ਹੋਏ ਸਨ। ਡਾ. ਗੁਰਮੁੱਖ ਸਿੰਘ ਹੋਰਾਂ ਜਿਥੇ ਦੋ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾਈਆਂ ਉਥੇ ਡਾ. ਗੁਰਭਗਤ ਸਿੰਘ ਹੋਰਾਂ ਆਪਣੀ ਮੌਲਿਕ ਗਹਿਰ ਗੰਭੀਰ ਤੇ ਵਿਸ਼ਲੇਸ਼ਣਾਤਮਕ ਸੋਚ ਸਦਕਾ, ਚਾਹੇ ਗਿਣਤੀ ਪੱਖੋਂ ਤਾਂ ਬਹੁਤੀਆ ਪੁਸਤਕਾਂ ਨਹੀਂ ਰਚੀਆਂ, ਪਰ ਵਿਦਵਾਨ ਹਲਕਿਆਂ ਵਿਚ ਆਪਣੀ ਬੌਧਿਕਤਾ ਦਾ ਸਿੱਕਾ ਜਮਾਇਆ!! ਦੋਹਾਂ ਦਾ ਅਚਾਨਕ ਤੇ ਇਕੋ ਸਮੇਂ ਵਿਛੋੜੇ ਪੰਜਾਬੀ ਸਾਹਿਤ-ਜਗਤ ਲਈ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਅਕਾਡਮੀ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਦੋਹਾਂ ਸੁਹਿਰਦ ਚਿੰਤਕ ਮਿੱਤਰਾਂ-ਡਾ. ਗੁਰਮੁੱਖ ਸਿੰਘ ਤੇ ਡਾ. ਗੁਰਭਗਤ ਸਿੰਘ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਉਨ•ਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕਰਦੇ ਹਨ।
*ਡਾ. ਗੁਲਜ਼ਾਰ ਸਿੰਘ ਪੰਧੇਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪ੍ਰੈੱਸ ਸਕੱਤਰ
0161-2400905

No comments: