Monday, April 14, 2014

ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਵਸ

Mon, Apr 14, 2014 at 3:54 PM
ਕਾਂਗਰਸ ਸੇਵਾ ਦਲ ਸ਼ਹਿਰੀ ਨੇ ਵੀ ਉਤਸ਼ਾਹ ਨਾਲ ਮਨਾਇਆ 
ਲੁਧਿਆਣਾ: 14 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਰਮਲ ਕੈੜਾ ਦੀ ਅਗਵਾਈ ਹੇਠ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਜੀ ਦਾ 123ਵਾਂ ਜਨਮ ਦਿਵਸ ਬਸਤੀ ਅਬਦੁੱਲਾਪੁਰ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਗੁਰਨਾਮ ਸਿੰਘ ਕਲੇਰ ਕੰਨਵੀਨਰ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ, ਵਿਨੋਦ ਬਠਲਾ ਬਲਾਕ ਪ੍ਰਧਾਨ, ਤਿਲਕ ਰਾਜ ਸੋਨੂੰ, ਬਲਜਿੰਦਰ ਭਾਰਤੀ, ਵਿਜੈ ਬ੍ਰਹਮਚਾਰੀ, ਮਨਜੀਤ ਸਿੰਘ, ਗੁਰਮੇਲ ਕੈੜਾ, ਪਰਮਵੀਰ,  ਆਦਿ ਸ਼ਾਮਿਲ ਹੋਏ । ਇਸ ਮੌਕੇ ਕੈੜਾ ਨੇ ਬੋਲਦਿਆਂ ਕਿਹਾ ਕਿ ਡਾ. ਬੀ.ਆਰ. ਅੰਬੇਡਕਰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਹਨ ਉਨ•ਾਂ ਕਿਹਾ ਕਿ ਉਹ ਇੱਕ ਉਚ ਕੋਟੀ ਦੇ ਵਿਧਵਾਨ ਸਨ । ਉਨ•ਾਂ ਨੇ ਉਸ ਸਮੇਂ ਸਮਾਜ ਵਿੱਚ ਫੈਲੇ ਜਾਤ-ਪਾਤ, ਛੂਤ-ਛਾਤ, ਅਸਮਾਨਤਾ ਵਰਗੀਆਂ ਲਾਹਨਤਾਂ ਨੂੰ ਖਤਮ ਕਰਨ ਲਈ ਸੰਘਰਸ਼ ਕੀਤਾ । ਉਨ•ਾਂ ਨੇ ਹਮੇਸ਼ਾ ਹੀ ਵਿਦਿਆ ਨੂੰ ਉਚਾ ਸਥਾਨ ਦਿੱਤਾ । ਉਨ•ਾਂ ਦਾ ਨਾਅਰਾ ਸੀ ”ਪੜ•ੋ ਲਿਖੋ ਅਤੇ ਸੰਘਰਸ਼ ਕਰੋ” ਕਿਉਂਕਿ ਇੱਕ ਵਿਦਿਅਕ ਇਨਸਾਨ ਹੀ ਸਮਾਜ ਬਦਲ ਸਕਦਾ ਹੈ । ਅੱਜ ਲੋੜ ਹੈ ਉਨ•ਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਤਾਂ ਜੋ ਸਮਾਜ ਨੂੰ ਨਵੀਆਂ ਲੀਹਾਂ ਤੇ ਪਾਇਆ ਜਾ ਸਕੇ ।

No comments: