Sunday, April 13, 2014

ਛੱਤੀਸਗੜ੍ਹ ਵਿਚ ਨਕਸਲੀ ਹਮਲਿਆਂ ਦਾ ਸਿਲਸਿਲਾ ਜਾਰੀ

ਨਵੇਂ ਹਮਲੇ ਵਿੱਚ ਸੀ. ਆਰ. ਪੀ. ਐਫ. ਦੇ 6 ਜਵਾਨਾਂ ਸਣੇ 15 ਦੀ ਮੌਤ 
ਮਿ੍ਤਕਾਂ 'ਚ ਚੋਣ ਅਮਲੇ ਦੇ 7 ਮੈਂਬਰ ਵੀ ਸ਼ਾਮਿਲ-10 ਹੋਰ ਜ਼ਖ਼ਮੀ
ਰਾਏਪੁਰ, 12 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਜਦੋ ਸਾਰਾ ਦੇਸ਼ ਵੋਟ ਪਰਚੀ ਦੀ ਸ਼ਕਤੀ ਅਤੇ ਅਹਿਮੀਅਤ ਸਮਝਾਉਣ ਲਈ ਸਰਗਰਮ ਹੈ ਉਦੋਂ ਇੱਕ ਵਾਰ ਫੇਰ ਨਕਸਲੀ ਧਿਰਾਂ ਆਪਣੇ ਹਿੰਸਕ ਹਮਲੇ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕੀ ਇਨਕ਼ਲਾਬ ਬੰਦੂਕ ਦੀ ਨਾਲੀ ਵਿੱਚੋਂ ਹੀ ਨਿਕਲਦਾ ਹੈ। ਛੱਤੀਸਗੜ੍ਹ 'ਚ ਅੱਜ ਹੋਏ 2 ਨਕਸਲੀ ਹਮਲਿਆਂ 'ਚ ਬੀਜਾਪੁਰ ਅਤੇ ਬਸਤਰ ਜ਼ਿਲ੍ਹੇ 'ਚ 6 ਜਵਾਨ ਸ਼ਹੀਦ ਹੋ ਗਏ ਅਤੇ ਚੋਣ ਅਮਲੇ ਦੇ 7 ਮੈਂਬਰਾਂ ਸਮੇਤ ਐਂਬੂਲੈਂਸ ਦੇ ਡਰਾਈਵਰ ਅਤੇ ਡਾਕਟਰੀ ਸਹਾਇਕ ਦੀ ਮੌਤ ਹੋ ਗਈ। ਇਸ ਘਟਨਾ 'ਚ ਹੁਣ ਤੱਕ 15 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਦੋਹਾਂ ਵੱਖ ਵੱਖ ਹਮਲਿਆਂ 'ਚ 3 ਜਵਾਨਾਂ ਸਮੇਤ 6 ਮੁਲਾਜ਼ਮ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਨਕਸਲੀਆਂ ਨੇ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਦੋ ਹਮਲੇ ਕਰਕੇ ਇਕ ਬੱਸ ਅਤੇ ਐਂਬੂਲੈਂਸ ਨੂੰ ਬਾਰੂਦੀ ਸੁਰੰਗਾਂ ਨਾਲ ਉਡਾ ਦਿੱਤਾ। ਦੋਵਾਂ ਘਟਨਾਵਾਂ ਵਿਚ ਕੁੱਲ 15 ਮੌਤਾਂ ਹੋਈਆਂ ਅਤੇ 10 ਵਿਅਕਤੀ ਹੋਰ ਜ਼ਖ਼ਮੀ ਹੋ ਗਏ। ਵਧੀਕ ਪੁਲਿਸ ਮੁਖੀ (ਨਕਸਲੀਆਂ ਵਿਰੋਧੀ ਆਪਰੇਸ਼ਨ) ਆਰ. ਕੇ. ਵਿਜ ਨੇ ਮੀਡੀਆ ਨੂੰ ਦੱਸਿਆ ਕਿ ਇਹਨਾਂ ਨਕਸਲੀਆਂ ਨੇ ਸਵੇਰੇ 11 ਵਜੇ ਦੇ ਲਗਭਗ ਕੇਤੁਲਨਾਰ ਪਿੰਡ ਨੇੜੇ ਚੋਣ ਅਮਲੇ 'ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਉਸ ਖੇਤਰ ਵਿਚ ਵੋਟਾਂ ਪਵਾਉਣ ਪਿੱਛੋਂ ਵਾਪਸ ਪਰਤ ਰਹੇ ਸਨ। ਕਾਬਿਲੇ ਜ਼ਿਕਰ ਹ ਕਿ ਨਕਸਲੀਆਂ ਤੋਂ ਪ੍ਰਭਾਵਿਤ ਬਸਤਰ ਜ਼ਿਲ੍ਹੇ ਵਿਚ ਪੋਲਿੰਗ 10 ਅਪ੍ਰੈਲ ਨੂੰ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਚੋਣ ਅਮਲਾ ਪਿੰਡ ਦੇ ਤਲਾਬ ਨੇੜੇ ਪੁੱਜਾ ਤਾਂ ਨਕਸਲੀਆਂ ਨੇ ਬਾਰੂਦੀ ਸੁਰੰਗ ਦਾ ਧਮਾਕਾ ਕਰ ਦਿੱਤਾ। ਇਸ ਹਮਲੇ ਵਿੱਚ 7 ਚੋਣ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੰਨੇ ਹੀ ਹੋਰ ਜ਼ਖ਼ਮੀ ਵੀ ਹੋ ਗਏ। ਸੁਰੱਖਿਆ ਮੁਲਾਜ਼ਮਾਂ ਵੱਲੋਂ ਕੀਤੀ ਗਈ, ਜਵਾਬੀ ਕਾਰਵਾਈ ਪਿੱਛੋਂ ਨਕਸਲੀ ਸੰਘਣੇ ਜੰਗਲਾਂ ਵੱਲ ਦੌੜ ਗਏ। ਮੌਕੇ 'ਤੇ ਹੋਰ ਕੁਮਕ ਭੇਜੀ ਗਈ ਹੈ ਅਤੇ ਜੰਗਲ ਤੋਂ ਲਾਸ਼ਾਂ ਨੂੰ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਕ ਘੰਟਾ ਪਿੱਛੋਂ ਇਥੋਂ 100 ਕਿਲੋਮੀਟਰ ਦੂਰ ਨਕਸਲੀਆਂ ਨੇ ਦਰਭਾ ਪੁਲਿਸ ਥਾਣੇ ਤਹਿਤ ਪੈਂਦੇ ਇਲਾਕੇ ਵਿਚ ਸੀ. ਆਰ. ਪੀ. ਐਫ. ਦੇ ਮੁਲਾਜ਼ਮਾਂ ਨੂੰ ਲਿਜਾ ਰਹੀ ਇਕ ਐਾਬੂਲੈਂਸ ਨੂੰ ਬਾਰੂਦੀ ਸੁਰੰਗ ਦੇ ਧਮਾਕੇ ਨਾਲ ਉਡਾ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਕਾਮਨਰ ਪਿੰਡ ਵਿਚ ਵਾਪਰੀ, ਜਦੋਂ ਸੀ. ਆਰ. ਪੀ. ਐਫ. ਦੇ 9 ਜਵਾਨ 108 ਸੰਜੀਵਨੀ ਐਂਬੂਲੈਂਸ ਵਿਚ ਸਫਰ ਕਰ ਰਹੇ ਸਨ। ਘਟਨਾ ਵਿਚ ਸੀ. ਆਰ. ਪੀ. ਐਫ. ਦੇ 6 ਜਵਾਨਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।  ਹੁਣ ਦੇਖਣਾ ਹੈ ਕਿ ਆਮ ਲੋਕਾਂ ਦੇ ਦਿਲਾਂ ਵਿਛ੍ਕ ਬੰਦੂਕ ਥਾਂ ਬਣਾਉਂਦੀ ਹੈ ਜਾਂ ਫੇਰ ਵੋਟ ਪਰਚੀ?

No comments: