Saturday, April 12, 2014

ਚੋਣਾਂ ਦੇ ਮੌਸਮ ਬਾਰੇ ਸੁਰਜੀਤ ਪਾਤਰ ਦਾ ਸ਼ਾਇਰਾਨਾ ਅੰਦਾਜ਼

Sat, Apr 12, 2014 at 11:42 AM
ਤ੍ਰਿਛੀ ਨਜ਼ਰ ਵਿੱਚ ਬਲਜੀਤ ਬੱਲੀ ਵੱਲੋਂ ਖਾਸ ਮੁਲਾਕਾਤ ਅੱਜ ਸ਼ਾਮੀ ਛੇ ਵਜੇ 

ਚੰਡੀਗੜ੍ਹ: 12 ਅਪ੍ਰੈਲ 2014 : (ਪੰਜਾਬ ਸਕਰੀਨ ਬਿਊਰੋ):
ਸਮੇਂ ਦਾ ਸਚ ਸਮੇਂ ਸਿਰ ਬੋਲਣ ਵਾਲੇ ਪੰਜਾਬੀ ਦੇ ਹਰਮਨ ਪਿਆਰੇ ਸ਼ਾਇਰ ਸੁਰਜੀਤ ਪਾਤਰ ਮੌਜੂਦਾ ਸਮੇਂ ਵਿੱਚ ਕੀ ਮਹਿਸੂਸ ਕਰ ਰਹੇ ਹਨ? ਅੱਜ ਚੋਣਾਂ ਦਾ ਮਾਹੌਲ ਹੈ--ਕੌਣ ਜਿੱਤੇਗਾ ਇਹ ਸਤਾਂ ਮਾਂ ਹੀ ਦੱਸੇਗਾ ਪਰ ਜ਼ੁਬਾਨੀ ਕਲਾਮੀ ਹਰ ਕੋਈ ਕਿਸੇ ਦੇ ਨਾਲ ਹੈ। ਸ਼ਾਇਰ ਦੇ ਮੂੰਹੋਂ ਸ਼ਾਇਰ ਦਾ ਸਚ ਸੁਣਨ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਹੈ ਪੀਟੀਸੀ ਨੇ।  ਇਸ ਪ੍ਰਸਿਧ ਚੈਨਲ ਦੇ ਪ੍ਰਸਿਧ ਪ੍ਰੋਗਰਾਮ "ਤ੍ਰਿਛੀ ਨਜ਼ਰ" ਵਿੱਚ ਕੁਝ ਦਿਲਚਸਪ ਸੁਆਲ ਕੀਤੇ ਹਨ ਉਘੇ ਪੰਜਾਬੀ ਪੱਤਰਕਾਰ ਬਲਜੀਤ ਬੱਲੀ ਨੇ। ਇਹਨਾਂ ਦਿਲਚਸਪ ਸੁਆਲਾਂ ਦੇ ਜੁਆਬ ਵੀ ਓਨੇ ਹੀ ਦਿਲਚਸਪ ਹਨ।  ਇੰਟਰਵਿਊ ਗੱਲਾਂ ਵਿੱਚ ਹਕੀਕਤ ਵੀ ਹੋਵੇਗੀ, ਵਿਅੰਗ ਵੀ ਅਤੇ ਹੋਰ ਕਾਫੀ ਕੁਝ ਅਜਿਹਾ ਕੁਝ ਜਿਸ ਨੂੰ ਅੱਜਕਲ੍ਹ ਬੋਲਿਆ ਜਾਣਾ ਚਾਹਿਦਾ ਹੈ ਪਰ ਬੋਲਦਾ ਕੋਈ ਨਹੀਂ। ਜਿਸਨੂੰ ਸੁਣਿਆ ਜਾਣਾ ਚਾਹਿਦਾ ਹੈ ਪਰ ਸੁਣਦਾ ਕੋਈ ਨਹੀਂ। ਜਿਸ ਬਾਰੇ ਸੋਚਿਆ ਜਾਣਾ ਚਾਹਿਦਾ ਹੈ ਪਰ ਸੋਚਦਾ ਕੋਈ ਨਹੀਂ।ਸਿਆਸਤ ਅਤੇ ਸ਼ਾਇਰੀ ਦੇ ਖੂਬਸੂਰਤ ਅੰਦਾਜ਼ ਦਾ ਇਹ ਖੂਬਸੂਰਤ ਸੁਮੇਲ ਹੋਏਗੀ ਇਹ  ਮੁਲਾਕਾਤ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਦੀ ਤਰ੍ਹਾਂ ਹੁਣ ਵੀ ਬਣੀ ਰਹੇਗੀ।ਪੰਜਾਬੀ ਨਜ਼ਮ ਅਤੇ ਗ਼ਜ਼ਲ ਦੇ ਸ਼ਾਹ ਅਸਵਾਰ ਸੁਰਜੀਤ ਪਾਤਰ ਮੌਜੂਦਾ ਸਿਆਸੀ ਮਾਹੌਲ ਨੂੰ ਕਿਵੇਂ ਮਹਿਸੂਸ ਕਰਦੇ ਨੇ ? ਇਹ ਜਾਨਣ ਲਈ ਜ਼ਰੂਰ ਦੇਖੋਤਿਰਛੀ ਨਜ਼ਰਸਿਰਫ ਪੀ ਟੀ ਸੀ ਨਿਊਜ਼ ਤੇ , ਸ਼ਨੀਵਾਰ ਸ਼ਾਮੀ 6 ਵਜੇ ( ਇੰਡੀਆ ਟਾਈਮ ).ਸ਼ੋ ਐਂਕਰਹਨ ਬਲਜੀਤ ਬੱਲੀ ਜੋ ਕਿ ਬਾਬੂਸ਼ਾਹੀ ਡਾਟ ਕਾਮ ਦੇ ਸੰਪਾਦਕ ਵੀ ਹਨ। ਕੁਲ ਮਿਲਾ ਕੇ ਚੋਣਾਂ ਦੇ ਇਸ ਨਾਜ਼ੁਕ ਸਮੇਂ ਵਿੱਚ ਇਹ ਸਭਕੁਝ ਤੁਹਾਨੂੰ ਸੋਚਣ ਲਈ ਮਜਬੂਰ ਵੀ ਕਰੇਗਾ। 

ਤਪਦੇ ਮਨਾਂ ਦੇ ਸ਼ਹਿਰ ਵਿਚ ਨਦੀਆਂ ਨੂੰ ਖਤ ਲਿਖੋ

ਤਪਦੇ ਮਨਾਂ ਦੇ ਸ਼ਹਿਰ ਵਿਚ ਨਦੀਆਂ ਨੂੰ ਖਤ ਲਿਖੋ
ਆਵਣ ਅਸਾਡੇ ਸ਼ਹਿਰ ਵਿੱਚ ਨਦੀਆਂ ਨੂੰ ਖਤ ਲਿਖੋ
ਕਿਣ-ਮਿਣ, ਛਮਾ ਛਮ, ਛਮਾ-ਛਮਾ, ਰਿਮ-ਝਿਮ, ਕਲਲ ਕਲਲ
ਕੁਝ ਇਸ ਤਰਾਂ ਦੀ ਬਹਿਰ ਵਿੱਚ ਨਦੀਆਂ ਨੂੰ ਖਤ ਲਿਖੋ
ਲਿਖਤੁਮ ਤਮਾਮ ਝੁਲਸਦੇ ਬੂਟੇ ਜਹਾਨ ਦੇ
ਸੜਦੇ ਹਾਂ ਅੱਗ ਦੇ ਕਹਿਰ ਵਿੱਚ ਨਦੀਆਂ ਨੂੰ ਖਤ ਲਿਖੋ
ਮੰਨਿਆ ਕਿ ਨਦੀਆਂ ਨੇ ਹੈ ਹਰ ਅੱਖਰ ਨੂੰ ਖੋਰਨਾ
ਫਿਰ ਵੀ ਮਨਾਂ ਦੀ ਲਹਿਰ ਵਿੱਚ ਨਦੀਆਂ ਨੂੰ ਖਤ ਲਿਖੋ 
 ਇਸ ਮੁਲਾਕਾਤ ਦੀ ਇੱਕ ਝਲਕ :-


No comments: