Tuesday, April 01, 2014

ਲੁਧਿਆਣਾ ਵਿੱਚ ਅੰਗ੍ਰੇਜ਼ੀ ਸ਼ਰਾਬ ਤੋਂ ਬਾਅਦ ਫੜੀ ਗਈ ਹੈਰੋਇਨ

ਉਪਕਾਰ ਨੇੜੇ ਸ਼ੱਕੀ ਨੌਜਵਾਨ ਕੋਲੋਂ ਕਾਬੂ ਕੀਤਾ ਗਿਆ ਇਹ ਖਤਰਨਾਕ ਨਸ਼ਾ 
ਲੁਧਿਆਣਾ: 1 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਚੋਣਾਂ ਦੇ ਦਿਨਾਂ ਵਿੱਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਸ਼ਿਆਂ ਦਾ ਕਾਰੋਬਾਰ ਜਾਰੀ ਹੈ। ਪਹਿਲਾਂ ਅੰਗ੍ਰੇਜ਼ੀ ਸ਼ਰਾਬ ਦੀਆਂ 25 ਬੋਤਲਾਂ ਫੜੀਆਂ ਗਾਈਆਂ ਸਨ ਅਤੇ ਹੁਣ ਅੱਜ ਦੇ ਯੁਗ ਦਾ ਸਭਤੋਂ ਮਹਿੰਗਾ ਅਤੇ ਆਧੁਨਿਕ ਨਸ਼ਾ ਹੈਰੋਇਨ ਕਾਬੂ ਕੀਤਾ ਗਿਆ ਹੈ। ਇਸ ਨਸ਼ੇ ਨੂੰ ਕਾਬੂ ਕੀਤਾ ਹੈ ਡਵੀਯਨ ਨੰਬਰ ਚਾਰ ਦੇਦੇ ਪੁਲਿਸ ਨੇ। ਮਾਣਯੋਗ ਸ਼੍ਰੀ ਹਰਸ਼ ਬਾਂਸਲ, ਆਈ.ਪੀ.ਐਸ.,ਡਿਪਟੀ ਕਮਿਸ਼ਨਰ ਪੁਲਿਸ,ਲੁਧਿਆਣਾ ਦੇ ਦਿਸਾ ਨਿਰਦੇਸ਼ਾਂ  ਤਹਿਤ ਭੈੜੇ ਪੁਰਸ਼ਾਂ ਖਿਲ਼ਾਫ ਵਿੱਢੀ ਗਈ ਮੁਹਿਮ ਲਗਾਤਾਰ ਜਾਰੀ ਹੈ।  ਉਚ ਪੁਲਿਸ ਅਧਿਕਾਰੀਆਂ ਸ਼੍ਰੀ ਅਮਰੀਕ ਸਿੰਘ ਪਵਾਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ੍1 ਅਤੇ ਕੁਲਵੰਤ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਪੁਲਿਸ ਥਾਣਾ ਨੰਬਰ-4 ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਗਸ਼ਤ ਲਈ ਗਈ ਪੁਲਿਸ ਪਾਰਟੀ ਨੂੰ ਉਪਕਾਰ ਨਗਰ ਨੇੜੇ ਦੁਸਿਹਰਾ ਗਰਾਉਡ ਪਰ ਮੋਜੂਦ ਇਕ ਮੋਨਾ ਨੌਜਵਾਨ ਸ਼ੱਕੀ ਹਾਲਤਾਂ ਵਿੱਚ ਨਜਰ ਆਇਆ। ਇਸ ਨੌਜਵਾਨ ਨੇ ਨੀਲੀ ਜੀਨ ਦੀ ਪੈਂਟ ਤੇ ਨੀਲੇ ਰੰਗ ਦੀ ਟੀ-ਸਰਟ ਪਾਈ ਹੋਈ ਸੀ। ਨਵੀ ਪੁਲੀ ਗੰਦਾ ਨਾਲਾ ਵੱਲੋ ਪੈਦਲ ਆ ਰਿਹਾ ਸੀ। ਜਿਊਂ ਹੀ ਇਸਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਇਹ  ਇੱਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ। ਇਹ ਦੇਖਕੇ ਪੁਲਿਸ ਨੇ ਇਸ ਨੂੰ ਕਾਬੂ ਕਰਕੇ ਇਸਦਾ ਨਾਮ ਪਤਾ ਪੁਛਿਆ ਜਿਸ ਨੇ ਆਪਣੇ ਨਾਮ ਨੀਰਜ ਕੁਮਾਰ ਉਰਫ ਡਾਕਟਰ ਪੁੱਤਰ ਜੋਗਿੰਦਰ ਲਾਲ ਵਾਸੀ ਮਕਾਨ ਨੰਬਰ 1225/1 ਨੇੜੇ ਰਾਮ ਸ਼ਰਨ ਸਾਹਮਣੇ ਸ਼ਰਮਾ ਸਵੀਟ ਕਿਚਲੂ ਨਗਰ ਲੁਧਿਆਣਾ ਦੱਸਿਆ ਜਿਸ ਦੀ  ਬਲਜੀਤ ਸਿੰਘ ਨੇ ਤਲਾਸੀ ਲਈ ਜਿਸ ਦੀ ਪਹਿਨੀ ਹੋਈ ਪੈਂਟ ਦੀ ਖੱਬੀ ਜੇਬ ਵਿੱਚੋ ਪਲਾਸਟਿਕ ਦੇ ਲਿਫਾਫੇ ਵਿੱਚ ਲਪੇਟੀ ਹੋਈ 5 ਗ੍ਰਾਮ ਹੀਰੋਇਨ ਬ੍ਰਾਮਦ ਹੋਈ।ਜਿਸ ਸੰਬੰਧੀ ਮੁਕੱਦਮਾ ਨੰਬਰ 47 ਮਿਤੀ 31-03-14 ਅ/ਧ 22-61-85 ਂਧਫਸ਼ ਐਕਟ ਥਾਣਾ ਡਵੀਜਨ ਨੰਬਰ 4 ਲੁਧਿਆਣਾ ਵਿਚ ਦਰਜ ਰਜਿਸਟਰ ਕੀਤਾ ਗਿਆ ਹੈ।ਦੋਸੀ ਨੀਰਜ ਕੁਮਾਰ ਉਰਫ ਡਾਕਟਰ ਵਾਸੀ ਉਕਤ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਜੇਰ ਤਫਤੀਸ ਹੈ। ਇਸਦੇ ਬਾਕੀ ਸਾਥੀਆਂ ਦਾ ਵੀ ਜਲਦੀ ਪਤਾ ਲੱਗਣ ਦੀ ਸੰਭਾਵਨਾ ਹੈ।
ਨਿੱਕੀ ਜਿਹੀ ਗੱਲ ਦਾ ਕਲੇਸ਼ ਪੈ ਗਿਆ-ਤਾਏ  ਅਤੇ ਭਤੀਜੇ ਨੂੰ ਬੰਧਕ ਬਣਾ ਕੇ ਕੁੱਟਿਆ 
ਲੁਧਿਆਣਾ:  ਦੁਨੀਆ ਵਿੱਚ ਵਿਕਾਸ ਦੇ ਦਾਅਵੇ ਭਾਵੇਂ ਕਿੰਨੇ ਹੀ ਸੱਚੇ ਕਿਓਂ ਨਾ ਹੋਣ ਪਰ ਇੱਕ ਗੱਲ ਸਾਫ਼ ਹੈ ਕਿ ਜਰ-ਜੋਰੂ ਅਤੇ ਜਮੀਨ ਪਿਛੇ ਹੋਣ ਵਾਲੇ ਝਗੜੇ ਇਸ ਆਧੁਨਿਕ ਯੁਗ ਵਿੱਚ ਵੀ ਜਾਰੀ ਹਨ। ਪਿੰਡ ਜਸਪਾਲ ਬਾਂਗੜ ਵਿਚ ਬੀਤੀ ਰਾਤ ਫੈਕਟਰੀ ਵਿਚ ਟਰਾਲਾ ਬਾਹਰ ਕੱਢਣ ਦੀ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਡਰਾਈਵਰ ਅਤੇ ਕੰਡਕਟਰ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ਵਿੱਚ ਜਖਮੀ ਹੋਏ ਤਾਏ ਸਤਿੰਦਰ ਸਿੰਘ ਅਤੇ ਭਤੀਜੇ ਜਗਦੀਪ ਸਿੰਘ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਝਗੜੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਜਗਦੀਪ ਦੇ ਸਰੀਰ 'ਤੇ 21 ਅਤੇ ਸਤਿੰਦਰ ਦੇ ਅੱਧਾ ਦਰਜਨ ਤੋਂ ਵੱਧ ਟਾਂਕੇ ਲੱਗੇ ਹਨ। ਇਹਨਾਂ ਟਾਂਕਿਆਂ ਤੋਂ ਵਾਰਾਂ ਅਤੇ ਹਥਿਆਰਾਂ ਦਾ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ। ਥਾਣਾ ਸਦਰ ਦੀ ਪੁਲਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀਆਂ ਦੇ ਇਕ ਜਾਣਕਾਰ ਪ੍ਰਿਥਵੀ ਨੇ ਦੱਸਿਆ ਕਿ ਸਤਿੰਦਰ ਅਤੇ ਜਗਦੀਪ ਟਰਾਲੇ ਵਿਚ ਮਾਲ ਲੋਡ ਕਰਨ ਲਈ ਉਕਤ ਫੈਕਟਰੀ ਗਏ ਸਨ, ਜੋ ਗੁਜਰਾਤ ਪਹੁੰਚਾਉਣਾ ਸੀ। ਕੱਲ ਰਾਤ 11 ਵਜੇ ਮਾਲ ਲੋਡ ਹੋਣ 'ਤੇ ਸੁਪਰਵਾਈਜ਼ਰ ਨੇ ਟਰਾਲਾ ਗੇਟ ਤੋਂ ਬਾਹਰ ਕੱਢਣ ਨੂੰ ਕਿਹਾ। ਇਸਤੇ ਸਤਿੰਦਰ ਨੇ ਇਹ ਕਹਿ ਕੇ ਟਰਾਲਾ ਬਾਹਰ ਕੱਢਣ ਤੋਂ ਮਨਾ ਕਰ ਦਿੱਤਾ ਕਿ ਹਾਲੇ ਤਕ ਉਨ੍ਹਾਂ ਦੇ ਕੋਲ ਪੂਰੇ ਦਸਤਾਵੇਜ਼ ਨਹੀਂ ਪਹੁੰਚੇ ਹਨ। ਇਸ ਲਈ ਉਹ ਅਜਿਹਾ ਨਹੀਂ ਕਰ ਸਕਦੇ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਗਾਲੀ-ਗਲੋਚ ਹੋ ਗਿਆ। ਤਕਰਾਰ ਇੰਨੀ ਵੱਧ ਗਈ ਕਿ ਦੋਵੇਂ ਪੱਖ ਆਪਸ ਵਿੱਚ ਭਿੜ ਗਏ। ਇਸ ਦੇ ਬਾਅਦ ਸੁਪਰਵਾਈਜ਼ਰ ਨੇ ਦੋਵੇਂ ਫੈਕਟਰੀਆਂ ਤੋਂ ਵਰਕਰ ਬੁਲਾ ਲਏ। ਦੋਵਾਂ ਪੱਖਾਂ ਵਿਚ ਜੰਮ ਕੇ ਇੱਟਾਂ-ਪੱਥਰਾਂ ਅਤੇ ਲੋਹੇ ਦੀ ਰਾਡਾਂ ਚੱਲੀਆਂ ਪਰ 30-40 ਵਰਕਰਾਂ ਨੇ ਦੋਵਾਂ ਨੂੰ ਫੜ ਲਿਆ। ਫੈਕਟਰੀ ਗੇਟ ਬੰਦ ਕਰਕੇ ਦੋਵਾਂ ਨੂੰ ਬੰਧਕ ਬਣਾ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਇਸ ਦੇ ਬਾਅਦ ਦੋਵਾਂ 'ਤੇ ਚੋਰੀ ਦਾ ਦੋਸ਼ ਲਗਾ ਕੇ ਟੈਂਪੂ ਵਿਚ ਘੁੰਮਾਉਂਦੇ ਰਹੇ ਅਤੇ ਰਾਤ ਕਰੀਬ 1 ਵਜੇ ਦੋਵਾਂ ਨੂੰ ਫੜਾਉਣ ਦੇ ਬਾਅਦ ਥਾਣਾ ਸਦਰ ਪਹੁੰਚੇ। ਪੁਲਸ ਨੇ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਸਤਿੰਦਰ ਅਤੇ ਜਗਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਉਹ ਤਾਂ ਕੇਵਲ ਆਪਣੇ ਦਸਤਾਵੇਜ਼ ਪੂਰਾ ਕਰਨ ਦੀ ਗੱਲ ਕਰ ਰਹੇ ਸਨ। ਇਸ 'ਤੇ ਸੁਪਰਵਾਈਜ਼ ਤਲਖੀ ਖਾ ਗਿਆ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਫੈਕਟਰੀ ਵਰਕਰਾਂ ਨੇ ਉਨ੍ਹਾਂ ਤੋਂ 30,000 ਰੁਪਏ ਦੀ ਨਕਦੀ, ਜਗਦੀਪ ਦੇ ਗਲੇ 'ਚ ਪਹਿਨੀ ਹੋਈ ਸੋਨੇ ਦੀ ਚੇਨ ਅਤੇ ਉਨ੍ਹਾਂ ਦੇ ਤਿੰਨ ਮੋਬਾਈਲ ਫੋਨ ਵੀ ਖੋਹ ਲਏ, ਜਦਕਿ ਦੂਜੇ ਪੱਖ ਨੇ ਉਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ । ਉਨ੍ਹਾਂ ਦਾ ਕਹਿਣਾ ਹੈ ਕਿ ਝਗਡ਼ਾ ਉਨ੍ਹਾਂ ਨੇ ਸ਼ੁਰੂ ਕੀਤਾ। ਇਨ੍ਹਾਂ ਨੇ ਕਥਿਤ ਤੌਰ 'ਤੇ ਸ਼ਰਾਬ ਪੀ ਰੱਖੀ ਸੀ। ਇਸ 'ਤੇ ਫੈਕਟਰੀ ਵਰਕਰ ਭੜਕ ਗਏ। ਇਸ ਗਰੁੱਪ ਨੇ ਦੱਸਿਆ ਕਿ ਇਸ ਝਗਡ਼ੇ ਵਿਚ ਉਨ੍ਹਾਂ ਦੇ ਵੀ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਥਾਣਾ ਮੁਖੀ ਇੰਸਪੈਕਟਰ ਭਰਪੂਰ ਸਿੰਘ ਨੇ ਦੱਸਿਆ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਮੌਕੇ ਦਾ ਮੁਆਇਨਾ ਕੀਤਾ ਹੈ। ਦੋਵਾਂ ਪੱਖਾਂ ਦੀ ਗਲਤੀ ਸਾਹਮਣੇ ਆਈ ਹੈ। ਦੋਵਾਂ ਦੇ ਖਿਲਾਫ ਕਾਰਵਾਈ ਹੋਵੇਗੀ। ਹੁਣ ਦੇਖਣਾ ਹੈ ਕੀ ਸਮਾਜ ਵਿੱਚ ਅਜਿਹੀਆਂ ਗਲਤੀਆਂ ਕਦੋਂ ਤੱਕ ਜਾਰੀ ਰਹਿੰਦੀਆਂ ਹਨ? ਆਖਿਰ ਇਨਸਾਨ ਕਦੋਂ ਬੰਦਾ ਬਣੇਗਾ?

No comments: