Wednesday, April 09, 2014

ਲੁਧਿਆਣਾ ਵਿੱਚ 9 ਲੱਖ ਰੁਪਏ ਦੀ ਹੈਰੋਇਨ ਫੜੀ

ਨਸ਼ਿਆਂ ਖਿਲਾਫ਼ ਵਿਢੀ ਮੁਹਿੰਮ ਨੂੰ ਮਿਲੀ ਇੱਕ ਹੋਰ ਜਬਰਦਸਤ ਸਫਲਤਾ 
ਲੁਧਿਆਣਾ: 9 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਪੁਲਿਸ ਨੇ ਨਸ਼ਿਆਂ ਦੀ ਰੋਕਥਾਮ ਲਈ ਵਿਢੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਦੇਰ ਸ਼ਾਮ ਨੂੰ ਜਾਰੀ ਜਾਣਾਕਰੀ ਮੁਤਾਬਿਕ ਇਸ ਫੜੀ ਗਈ ਹੈਰੋਇਨ ਦੀ ਕੀਮਤ 9 ਲੱਖ ਰੁਪੇ ਬਣਦੀ ਹੈ।  ਇਹ ਹੱਦ ਦਰਜੇ ਦਾ ਨਸ਼ੀਲਾ ਪਦਾਰਥ ਸ਼ੱਕ ਦੇ ਆਧਾਰ 'ਤੇ ਫੜੇ ਗਏ ਦੋ ਵਿਅਕਤੀਆਂ ਕੋਲੋਂ ਤਲਾਸ਼ੀ ਦੌਰਾਨ ਬਰਾਮਦ ਹੋਇਆ। ਐਂਟੀ ਨੋਰਕੋਟਿਕਸ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ 8 ਅਪ੍ਰੈਲ ਮੰਗਲਵਾਰ ਨੂੰ ਜਦੋਂ ਉਹਨਾਂ ਦੇ ਵਿਭਾਗ ਦਾ ਸਰਗਰਮ ਏ ਐਸ ਆਈ ਕਸ਼ਮੀਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਅਚਾਨਕ ਹੀ ਬਸ ਸਟੈਂਡ ਪਿੰਡ ਰਣੀਆ  ਲੁਧਿਆਣਾ ਨੇੜਿਓਂ ਦੋ ਸ਼ੱਕੀ ਵਿਅਕਤੀ ਆਉਂਦੇ ਦਿਖਾਈ ਦਿੱਤੇ। ਇਹਨਾਂ   ਵਿੱਚੋਂ ਇੱਕ ਜਣਾ ਲਖਵੀਰ ਕੀ ਪੱਟੀ ਆਲਮਗੀਰ ਦਾ ਰਹੋਂ ਵਾਲਾ ਜਗਦੇਵ ਸਿੰਘ ਉਰਫ ਸੋਨੂੰ ਨਿਕਲਿਆ ਜਿਸਦੀ ਉਮਰ 30 ਸਾਲਾਂ ਦੀ ਹੈ। ਦੂਸਰਾ ਵਿਅਕਤੀ ਪਿੰਡ ਰਣੀਆ ਥਾਣਾ ਡੇਹਲੋਂ ਦਾ ਰਹਿਣ ਵਾਲਾ ਸੋਹਣ ਸਿੰਘ ਉਰਫ ਬਾਣੀਆ ਹੈ ਜਿਸਦੀ ਉਮਰ 28 ਸਾਲ ਹੈ। ਸ਼ੱਕ ਦੇ ਅਧਾਰ 'ਤੇ ਕਾਬੂ ਕੀਤੇ ਇਹਨਾਂ ਦੋਹਾਂ ਵਿਅਕਤੀਆਂ ਦੀ ਜਦੋਂ ਜ਼ਾਬਤੇ ਅਨੁਸਾਰ ਤਲਾਸ਼ੀ ਲੈ ਗਈ ਤਾਂ ਜਗਦੇਵ ਦੀ ਪੈੰਟ ਵਾਲੀ ਸੱਜੀ ਜੇਬ ਵਿੱਚੋ 08 ਗ੍ਰਾਮ ਹੈਰੋਇਨ ਕਾਬੂ ਕੀਤੀ ਗਈ ਜਿਹੜੀ ਇੱਕ ਮੋਮੀ ਲਿਫਾਫੇ ਵਿੱਚ ਪਾ ਕੇ ਸੰਭਾਲੀ ਹੋਈ ਸੀ। ਇਸੇ ਤਰ੍ਹਾਂ ਸੋਹਣ ਸਿੰਘ ਉਰਫ ਬਾਣੀਏ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸਨੇ ਵੀ ਇਸਨੂੰ ਮੋਮੀ ਲਿਫਾਫੇ ਵਿੱਚ ਪਾ ਕੇ ਸੰਭਾਲਿਆ ਹੋਇਆ ਸੀ। ਸੋਹਣ ਸਿੰਘ ਕੋਲੋਂ ਵੀ ਇਹ ਲਿਫ਼ਾਫ਼ਾ ਉਸਦੀ ਪੈਂਟ ਵਾਲੀ ਸੱਜੀ ਜੇਬ ਵਿੱਚੋਂ ਬਰਾਮਦ ਹੋਇਆ। ਦੋਸ਼ੀ ਬਹੁਤ ਹੀ ਚੁਸਤ ਅਤੇ ਚਾਲਾਕ ਵਿਅਕਤੀ ਹਨ। ਇਸ ਸਨ੍ਭ੍ਨ੍ਧ ਵਿਛ੍ਕ ਅਗਲੇਰੀ ਪੁਛਗਿਛ ਜਾਰੀ ਹੈ।   

No comments: