Tuesday, April 29, 2014

ਜੱਸੋਵਾਲ ਦਾ 79ਵਾਂ ਜਨਮ ਦਿਨ

30 ਅਪਰੈਲ ਨੂੰ ਸਿੰਘਾਂ ਦੀ ਸਲੌਦੀ ਵਿਖੇ  ਵਿਸ਼ੇਸ਼ ਆਯੋਜਨ
ਲੁਧਿਆਣਾ: 28 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਬਿਊਰੋ): 
ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ  ਜਗਦੇਵ ਸਿੰਘ  ਜੱਸੋਵਾਲ ਦਾ ੭੯ਵਾਂ ਜਨਮ ਦਿਨ 30 ਅਪਰੈਲ ਨੂੰ ਖੰਨਾ ਨੇੜਲੇ ਇਤਿਹਾਸਕ ਪਿੰਡ ਸਿੰਘਾਂ ਦੀ ਸਲੌਦੀ ਵਿਖੇ ਸਵੇਰੇ 11 ਵਜੇ ਮਨਾਇਆ ਜਾਵੇਗਾ। ਜਗਦੇਵ ਸਿੰਘ  ਜੱਸੋਵਾਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਮਾਸਟਰ ਸਾਧੂ ਸਿੰਘ ਗਰੇਵਾਲ ਨੇ ਦਸਿਆ ਕਿ  ਸਿੱਖ ਕੌਮ ਨਿਧੱੜਕ  ਜਰਨੈਲ ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ ਦੀ ਜਨਮ ਭੂਮੀ ਪਿੰਡ ਸਿੰਘਾਂ ਦੀ ਸਲੌਦੀ ਵਿਖੇ ਸਾਦੀ ਰਸਮ ਵਿੱਚ ਜੱਸੋਵਾਲ ਦਾ ਜਨਮ ਦਿਨ ਮਨਾਇਆ ਜਾਵੇਗਾ । ਉਹਨਾ ਦਸਿਆ ਕਿ ਇਸ ਦਿਨ ਨਸ਼ਿਆ ਦੇ ਖਿਲਾਫ ਇੱਕ ਲਹਿਰ ਤੋਰਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਪੰਜਾਬੀ  ਲੋਕ ਗਾਇਕ , ਲੇਖਕ , ਕਲਾਕਾਰ ਅਤੇ ਕਲਾਪ੍ਰੇਮੀ ਪਹੰਚਣਗੇ।
ਕਾਬਿਲੇ ਜ਼ਿਕਰ ਹੈ ਕਿ ਜਗਦੇਵ ਸਿੰਘ ਜੱਸੋਵਾਲ ਕਲਮਕਾਰਾਂ ਅਤੇ ਉਹਨਾਂ ਦੇ ਕਲਾਮ ਦੀ ਕਦਰ ਕਰਦਿਆਂ ਕਈ  ਉਪਰਾਲੇ ਕੀਤੇ। ਸਾਜਿਸ਼ਾਂ ਅਤੇ ਵਿਰੋਧਾਂ ਦੇ ਬਾਵਜੂਦ ਅਡੋਲ ਰਹੇ। ਨਿਜੀ ਸ਼ਕਤੀ ਦੇ ਨਾਲ ਨਾਲ ਦੋਸਤਾਂ ਮਿੱਤਰਾਂ ਅਤੇ ਹੋਰ ਸਬੰਧਤ ਹਲਕਿਆਂ ਦੀ ਸ਼ਕਤੀ ਨੂੰ ਵੀ ਆਪਣੀ ਪ੍ਰੇਰਨਾ ਨਾਲ ਏਸ ਮਕਸਦ ਲਈ ਵਰਤਦੇ ਰਹੇ। ਇਸਦੇ ਨਾਲ ਨਾਲ ਸਪੇਰਿਆਂ ਅਤੇ ਜੋਗੀਆਂ ਦੀ ਵੀ ਵੇਲੇ ਕੁਵੇਲੇ ਮਦਦ ਕਰਕੇ ਵਿਰਸੇ ਦੇ ਇਹਨਾਂ ਅਹਿਮ ਭਾਗਾਂ ਦੀ ਸਾਂਭ ਸੰਭਾਲ ਕਰਦੇ ਰਹੇ। ਅਲੋਪ ਹੋ  ਇਸਦੇ ਨਾਲ ਹੀ ਅਲੋਪ ਹੋ ਰਹੀ ਪੰਜਾਬੀ ਰੰਗ ਵਾਲੀ ਆਓ ਭਗਤ ਅੱਜ ਵੀ ਜੱਸੋਵਾਲ ਹੁਰਾਂ ਦੇ ਨਿਵਾਸ  ਜਿਊਂਦੀ ਜਾਗਦੀ ਹੈ। 

No comments: