Tuesday, April 29, 2014

ਕਾਰਲ ਮਾਰਕਸ ਦੇ ਜਨਮ ਦਿਹਾੜੇ 'ਤੇ ਵਿਚਾਰ-ਚਰਚਾ 5 ਮਈ ਨੂੰ

Tue, Apr 29, 2014 at 4:13 PM
'ਮਾਰਕਸੀ ਫ਼ਲਸਫਾ' ਵਿਸ਼ੇ 'ਤੇ ਕੁੰਜ਼ੀਵਤ ਭਾਸ਼ਣ ਹੋਣਗੇ
ਜਲੰਧਰ, 28 ਅਪ੍ਰੈਲ 2014: (*ਅਮੋਲਕ ਸਿੰਘ//ਪੰਜਾਬ ਸਕਰੀਨ):
ਸੰਸਾਰ ਭਰ ਦੀ ਮਜ਼ਦੂਰ ਜਮਾਤ ਦੀ ਮੁਕਤੀ ਦੇ ਰਾਹ ਦਸੇਰੇ ਮਹਾਂ-ਦਾਰਸ਼ਨਿਕ ਕਾਰਲ ਮਾਰਕਸ ਦਾ ਜਨਮ ਦਿਹਾੜਾ 5 ਮਈ, ਸੋਮਵਾਰ ਦਿਨੇ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਇਆ ਜਾ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਫੈਸਲੇ ਦੀ ਰੌਸ਼ਨੀ 'ਚ ਇਸ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਰੋਜ਼ ਕਮੇਟੀ ਦੇ ਮੈਂਬਰ ਕਾਮਰੇਡ ਜਗਰੂਪ 'ਮਾਰਕਸੀ ਫ਼ਲਸਫਾ' ਵਿਸ਼ੇ 'ਤੇ ਕੁੰਜ਼ੀਵਤ ਭਾਸ਼ਣ ਦੇਣਗੇ।
ਇਸ ਉਪਰੰਤ ਵਿਚਾਰ-ਚਰਚਾ ਹੋਏਗੀ।  ਕਮੇਟੀ ਨੇ ਸਮੂਹ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਜੱਥੇਬੰਦੀਆਂ ਅਤੇ ਸਮਾਜਕ ਸਰੋਕਾਰਾਂ ਦੀ ਬਾਂਹ ਫੜਨ ਵਾਲੇ ਵਿਦਵਾਨਾਂ ਨੂੰ ਵਿਚਾਰ-ਚਰਚਾ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

      ਨੋਟ:*ਅਮੋਲਕ ਸਿੰਘਦੇਸ਼ ਭਗਤ ਯਾਦਗਾਰ ਕਮੇਟੀ ਨਾਲ ਸਬੰਧਤ ਸਭਿਆਚਾਰਕ ਵਿੰਗ ਦੇ ਕਨਵੀਨਰ ਹਨ। 

No comments: