Monday, April 07, 2014

ਨਜਾਇਜ਼ ਸ਼ਰਾਬ ਦੀਆਂ 415 ਪੇਟੀਆਂ ਫੜੀਆਂ

ਤਿੰਨ ਮੋਟਰਸਾਈਕਲ ਸਵਾਰਾਂ ਨੇ ਕਿਰਪਾਨ ਨਾਲ ਹਮਲਾ ਕਰਕੇ ਲੁੱਟੀ ਨਗਦੀ 
ਲੁਧਿਆਣਾ, 7 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਪਾਬੰਦੀਆਂ ਅਤੇ ਸਖਤੀਆਂ ਦੇ ਬਾਵਜੂਦ ਨਸ਼ੇ ਵੀ ਚੱਲ ਰਹੇ ਹਨ ਅਤੇ ਜੁਰਮਾਂ ਦੀ ਸਿਲਸਿਲਾ ਵੀ ਤੇਜ਼ ਹੈ। ਇੱਕ ਮਾਮਲੇ ਵਿੱਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਾਈਆਂ ਹਨ। ਸਥਾਨਕ ਫੋਕਲ ਪੁਆਇੰਟ ਵਿਚ 
ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਨੂੰ ਜ਼ਖਮੀ ਕਰਨ ਉਪਰੰਤ ਉਸ ਪਾਸੋਂ ਨਕਦੀ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਮਿਲੇ ਵੇਰਵੇ ਅਨੁਸਾਰ ਜੀ ਕੇ ਅਸਟੇਟ ਚੰਡੀਗੜ੍ਹ ਵਾਸੀ ਜੰਗੀ ਸਿੰਘ ਬੀਤੀ ਰਾਤ ਆਪਣੇ ਐਕਟਿਵਾ ਸਕੂਟਰ 'ਤੇ ਜਾ ਰਿਹਾ ਸੀ ਕਿ ਜਦੋਂ ਉਹ ਫੋਕਲ ਪੁਆਇੰਟ ਸਥਿਤ ਪਰਫੈਕਟ ਡਾਇੰਗ ਨੇੜੇ ਪੁੱਜਿਆ ਤਾਂ ਅਚਾਨਕ ਹੀ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਨੂੰ ਰੋਕ ਲਿਆ ਤੇ ਨਕਦੀ ਦੀ ਮੰਗ ਕੀਤੀ, ਜਦੋਂ ਉਸਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਵਿਚ ਇਕ ਨੇ ਆਪਣੇ ਪਾਸ ਰੱਖੀ ਕਿਰਪਾਨ ਕੱਢ ਲਈ ਅਤੇ ਉਸ ਦੇ ਸਿਰ ਤੇ ਵਾਰ ਕਰ ਦਿੱਤਾ। ਇਸ ਵਾਰ ਨਾਲ ਉਹ ਜ਼ਖਮੀ ਹੋ ਗਿਆ ਤੇ ਉਥੇ ਹੀ ਡਿੱਗ ਪਿਆ। ਇਹਨਾਂ ਤਿੰਨਾਂ ਲੁਟੇਰਿਆਂ ਵਿੱਚ ਇੱਕ ਸਰਦਾਰ ਅਤੇ ਦੋ ਮੋਨੇ ਸਨ। ਲੁਟੇਰਿਆਂ ਨੇ ਉਸ ਪਾਸੋਂ 3 ਹਜ਼ਾਰ ਦੀ ਨਕਦੀ ਅਤੇ ਮੋਬਾਇਨ ਕੱਢ ਲਿਆ ਤੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੀਆਂ ਵਾਰਦਾਤਾਂ ਨੂੰ ਬੜੀ ਬੇਖੌਫੀ ਨਾਲ ਅੰਜਾਮ ਦੇ ਰਹੇ ਅਜਿਹੇ ਲੁਟੇਰੇ ਅੱਜ ਵੀ ਪੁਲਿਸ ਲੈ ਇੱਕ ਚੁਣੌਤੀ ਬਣੇ ਹੋਏ ਹਨ ਅਤੇ ਲੋਕਾਂ ਲਈ ਇੱਕ ਦਹਿਸ਼ਤ। 
ਚੋਣਾਂ ਦੇ ਇਹਨਾਂ ਨਾਜ਼ੁਕ ਵਿੱਚ ਜਦੋਂ ਨਸ਼ਿਆਂ ਤੇ ਸਖਤੀ ਚੱਲ ਰਹੀ ਹੈ ਉਦੋਂ ਲੁਧਿਆਣਾ ਪੁਲਿਸ ਨੇ ਇੱਕ ਠੇਕੇਦਾਰ ਦੇ ਡਰਾਈਵਰ ਨੂੰ ਕਾਬੂ ਕਰਕੇ ਉਸਦੇ ਕਬਜੇ ਵਿਚੋਂ 4980 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਇਹ ਸਾਰੀ ਕਾਰਵਾਈ ਚੋਣ ਅਧਿਕਾਰੀ ਵੱਲੋਂ ਨਿਯੁਕਤ ਕੀਤੇ ਸਟੈਟਿਕ ਸਰਵੀਲਿਸ ਟੀਮ ਦੇ ਮੈਂਬਰ ਰਕੇਸ਼ ਕੁਮਾਰ ਸ਼ਰਮਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਲਾਲ ਬਾਬੂ ਵਾਸੀ ਪ੍ਰਭਾਤ ਨਗਰ ਖਿਲਾਫ ਧਾਰਾ 61/1/14 ਅਧੀਨ ਕੇਸ ਦਰਜ ਕੀਤਾ ਹੈ।  ਇਹ ਦਰਖਾਸਤ ਮਿਲਣ 'ਤੇ ਹੀ ਪੁਲਿਸ ਨੇ ਦੁੱਗਰੀ-ਮਠਾਰੂ ਚੌੰਕ ਵਿੱਚ ਜਬਰਦਸਤ ਨਾਕਾ ਲਾ ਲਿਆ।  ਚੋਣਾਂ ਦੇ ਮੱਦੇਨਜਰ ਵਾਹਨਾਂ ਦੀ ਚੌਕਿੰਗ ਕਰਦਿਆਂ ਲਾਏ ਗਏ ਇਸ ਵਿਸ਼ੇਸ਼ ਨਾਕੇ ਦੌਰਾਨ ਇੱਕ ਟੈਂਪੂ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਟੈਂਪੂ ਵਿਚੋਂ ਡਾਲਰ ਮਾਰਕਾ  ਦੀਆਂ  ਗਈਆਂ ਜਿਹਨਾਂ ਵਿੱਚ 4980 ਬੋਤਲਾਂ ਨਾਜਾਇਜ਼ ਸ਼ਰਾਬ ਸੀ। ਮੌਕੇ ਦਾ ਟੈਂਪੂ ਚਾਲਕ ਕੋਈ ਦਸਤਾਵੇਜ ਵੀ ਪੇਸ਼ ਨਹੀਂ ਕਰ ਸਕਿਆ। ਫੜੀ ਗਈ ਉਕਤ ਸ਼ਰਾਬ ਇਕ ਠੇਕੇਦਾਰ ਦੀ ਦੱਸੀ ਜਾਂਦੀ ਹੈ।  ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

No comments: