Tuesday, April 01, 2014

ਚੋਣਾਂ ਸਿਰ 'ਤੇ:ਲੁਧਿਆਣਾ 'ਚ ਬਰਾਮਦ ਹੋਈ 25 ਪੇਟੀਆਂ ਠੇਕਾ ਸ਼ਰਾਬ

ਦੋਸ਼ੀਆਂ ਨੇ ਦੱਸਿਆ-ਮੋਟਾ ਮੁਨਾਫਾ ਹੁੰਦਾ ਹੈ
ਲੁਧਿਆਣਾ: 31 ਮਾਰਚ (ਸਤਪਾਲ ਸੋਨੀ//ਪੰਜਾਬ ਸਕਰੀਨ ):
ਬੈਸਟ ਪ੍ਰਾਈਜ਼ ਮਾਲ ਦੇ ਸਾਹਮਣੇ ਜੀ.ਟੀ.ਰੋਡ ਤੇ ਏ.ਐਸ.ਆਈ ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਚੋਣਾਂ  ਦੌਰਾਨ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ ਕਾਰ ਨੰ: ਪੀ.ਬੀ.03 ਏ.ਈ.ਟੈਮਪਰੇਰੀ 1583 ਕਾਰ ਸਵਾਰ ਸਤੀਸ਼ ਕੁਮਾਰ ਉਰਫ ਸਨੀ ਉਮਰ 24 ਸਾਲ ਵਾਸੀ ਸੁਰਾਜ ਗੰਜ ਡਵੀਜ਼ਨ ਨੰ: 5 ਜਲੰਧਰ ਅਤੇ ਜਤਿੰਦਰ ਸਿੰਘ ਉਰਫ ਗੈਰੀ ਉਮਰ 26 ਸਾਲ ਵਾਸੀ ਦਸ਼ਮੇਸ਼ ਨਗਰ ਲਾਡੋਵਾਲੀ ਰੋਡ,ਜਲੰਧਰ ਨੂੰ ਰੋਕ ਕੇ ਤਲਾਸ਼ੀ ਲੈਣ ਤੇ ਕਾਰ ਵਿੱਚੋਂ 25 ਪੇਟੀਆਂ ਠੇਕਾ ਸ਼ਰਾਬ ਅੰਗਰੇਜ਼ੀ ਵੱਖ-ਵੱਖ ਮਾਰਕਾ ਬਰਾਮਦ ਕੀਤੀ  ਗਈ ।
ਸਬ  ਇੰਸਪੈਕਟਰ ਹਰਬੰਸ ਸਿੰਘ ਇੰਚਾਰਜ਼ ਨਾਰਕੋਟਿਕਸ ਸੈੱਲ ਨੇ ਦਸਿਆ ਕਿ ਦੋਸ਼ੀਆਂ ਦੇ ਖਿਲਾਫ ਥਾਨਾ ਸਲੇਮ ਟਾਬਰੀ,ਲੁਧਿਆਣਾ ਵਿੱਖੇ ਮੁੱਕਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ । ਸਤੀਸ਼ ਕੁਮਾਰ ਉਰਫ ਸਨੀ ਦੀ ਜਲੰਧਰ ਵਿੱਚ ਬੇਕਰੀ ਦੀ ਦੁਕਾਨ ਹੈ ਅਤੇ  ਜਤਿੰਦਰ ਸਿੰਘ ਉਰਫ ਗੈਰੀ ਦੀ  ਦਸ਼ਮੇਸ਼ ਦਸ਼ਮੇਸ਼ ਨਗਰ ਲਾਡੋਵਾਲੀ ਰੋਡ,ਜਲੰਧਰ ਵਿੱਖੇ ਨੈਟਵਰਕਿੰਗ ਟ੍ਰੇਡਿੰਗ ਕੰਪਨੀ  ਹੈ । ਦੋਸ਼ੀਆਂ ਨੇ ਦਸਿਆ ਕਿ ਕਾਰੋਬਾਰ ਵਿੱਚ ਮੰਦੀ ਕਾਰਨ ਉਹ ਨਾਜਾਇਜ਼ ਸ਼ਰਾਬ ਵੇਚਣ ਦੇ ਧੰਦੇ ‘ਚ ਸ਼ਾਮਿਲ ਹੋ ਗਏ । ਪੁਛ-ਗਿੱਛ ਦੌਰਾਨ ਦੋਸ਼ੀਆਂ ਨੇ ਦਸਿੱਆ ਕਿ ਲੁਧਿਆਣਾ ਤੋਂ ਉਹ ਸਸਤੇ ਭਾਅ ‘ਤੇ ਸ਼ਰਾਬ ਲਿਜਾਕੇ ਜਲੰਧਰ ਵਿੱਖੇ ਆਪਣੇ ਗ੍ਰਾਹਕਾਂ ਨੂੰ ਮਹਿੰਗੇ ਵੇਚਦੇ ਸਨ । ਦੋਸ਼ੀਆਂ ਨੇ ਦਸਿਆ ਕਿ ਪ੍ਰਚੂਨ ‘ਚ ਵੱਖ-ਵੱਖ ਗ੍ਰਾਹਕਾਂ ਨੂੰ ਮਹਿੰਗੇ ਭਾਅ ਸ਼ਰਾਬ ਵੇਚਕੇ ਮੋਟਾ ਮੁਨਾਫਾ ਹੋ ਜਾਂਦਾ ਸੀ । ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਨਾਜਾਇਜ਼ ਸ਼ਰਾਬ ਕਿਸ ਪਾਸੋਂ ਖਰੀਦਦੇ ਸਨ ਅਤੇ ਕਿਸ ਕਿਸ ਨੂੰ ਵੇਚਦੇ ਸਨ ।

No comments: