Wednesday, April 09, 2014

ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 21 ਨੂੰ

Wed, Apr 9, 2014 at 4:21 PM
'ਗ਼ਦਰ ਲਹਿਰ ਦੇ ਪ੍ਰਸੰਗ 'ਚ ਕਾਮਾਗਾਟਾ ਮਾਰੂ' ਵਿਸ਼ੇ 'ਤੇ ਵਿਚਾਰਾਂ ਵੀ 
ਜਲੰਧਰ: 9 ਅਪ੍ਰੈਲ 2014: (*ਅਮੋਲਕ ਸਿੰਘ//ਪੰਜਾਬ ਸਕਰੀਨ):
ਗ਼ਦਰ ਪਾਰਟੀ ਦੇ ਪ੍ਰੋਗਰਾਮ ਦੀ ਪ੍ਰਸੰਗਕਤਾ ਉਭਾਰਨ ਲਈ 21 ਅਪ੍ਰੈਲ ਦਿਨ ਸੋਮਵਾਰ ਨੂੰ ਦਿਨੇ 10 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ  ਦੇ ਬੋਰਡ ਆਫ਼ ਟਰੱਸਟ ਦੀ ਸ੍ਰੀ ਦਰਬਾਰਾ ਸਿੰਘ ਢਿਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਦਿਨ ਟਰੱਸਟੀ ਰਘਬੀਰ ਸਿੰਘ ਛੀਨਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਇਸ ਉਪਰੰਤ 'ਗ਼ਦਰ ਲਹਿਰ ਦੇ ਪ੍ਰਸੰਗ ਵਿੱਚ ਕਾਮਾਗਾਟਾ ਮਾਰੂ' ਵਿਸ਼ੇ ਉਪਰ ਟਰੱਸਟੀ ਹਰਵਿੰਦਰ ਭੰਡਾਲ ਮੁੱਖ ਭਾਸ਼ਣ ਦੇਣਗੇ।
ਕਮੇਟੀ ਨੇ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ, ਸਮੂਹ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਸਮਾਗਮ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।
ਨੋਟ: *ਅਮੋਲਕ ਸਿੰਘ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਸਬੰਧਤ ਸਭਿਆਚਾਰਕ ਵਿੰਗਦੇ ਕਨਵੀਨਰ ਹਨ।

No comments: