Friday, April 04, 2014

Crime: 1824 ਬੋਤਲਾਂ ਨਜਾਇਜ਼ ਸ਼ਰਾਬ ਅਤੇ ਅਫੀਮ ਬਰਾਮਦ

ਗੱਤੇ ਦੇ ਡੱਬਿਆਂ ਵਿੱਚ ਪੈਕ ਸਨ ਸ਼ਰਾਬ ਦੀਆਂ ਬੋਤਲਾਂ 
ਲੁਧਿਆਣਾ: 3 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):

ਚੋਣਾਂ ਨੇੜੇ ਆਉਂਦਿਆਂ ਹੀ ਸ਼ਰਾਬ  ਦਾ ਖਦਸ਼ਾ ਵੀ ਵਧ ਜਾਂਦਾ ਹੈ। ਇਸ ਵਾਰ ਵੀ ਸ਼ਰਾਬ ਅਤੇ ਹੋਰਨਾਂ ਨਸ਼ਿਆਂ ਦੀ ਵੰਡ ਰੋਕਣ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਥਾਣਾ ਕੋਤਵਾਲੀ ਦੀ ਪੁਲਸ ਨੇ ਵੀਰਵਾਰ ਸ਼ਾਮ ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 150 ਪੇਟੀਆਂ ਸਮੇਤ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਦੋਵਾਂ ਖਿਲਾਫ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹਰਵਿੰਦਰ ਕੁਮਾਰ ਅਤੇ ਰਵੀ ਕੁਮਾਰ ਵਾਸੀ ਵਿੱਦਿਆ ਵਿਹਾਰ ਕਲੋਨੀ ਮੇਹਰਬਾਨ ਵੱਜੋਂ ਹੋਈ ਹੈ।  ਜਾਣਕਾਰੀ ਅਨੁਸਾਰ ਪੁਲਸ ਨੇ ਵੀਰਵਾਰ ਸ਼ਾਮ ਨੂੰ ਦੀਪਕ ਸਿਨੇਮਾ ਕੋਲ ਨਾਕਾਬੰਦੀ ਕੀਤੀ ਹੋਈ ਸੀ ਕਿ ਆ ਰਹੇ ਇਕ ਛੋਟੇ ਹਾਥੀ ਵਾਹਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਵਿਚੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫੜੇ ਗਏ ਦੋਸ਼ੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸ਼ਰਾਬ ਦੇ ਠੇਕੇ ਹਨ ਅਤੇ ਉਹ ਥਾਣਾ ਦਰੇਸੀ ਦੇ ਇਲਾਕੇ ਤੋਂ ਨਾਜਾਇਜ਼ ਸ਼ਰਾਬ ਨੂੰ ਲੈ ਕੇ ਹੈਬੋਵਾਲ ਇਲਾਕੇ ਵਿਚ ਜਾ ਰਹੇ ਸਨ ਪਰ ਉਨ੍ਹਾਂ ਦੇ ਕੋਲ ਸ਼ਰਾਬ ਲਿਜਾਣ ਦਾ ਕੋਈ ਪਰਮਿਟ ਨਹੀਂ ਸੀ। ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਇਸ ਸ਼ਰਾਬ ਦਾ ਪ੍ਰਯੋਗ ਚੋਣਾਂ ਦੌਰਾਨ ਤਾਂ ਨਹੀਂ ਕੀਤਾ ਜਾਣਾ ਸੀ। ਗੱਤੇ ਦੇ ਡੱਬਿਆਂ ਵਿੱਚ 1824 ਸ਼ਰਾਬ ਸੀ।  
140 ਗ੍ਰਾਮ ਅਫੀਮ ਫੜੀ 
ਲੁਧਿਆਣਾ: ਪੁਲਿਸ ਥਾਣਾ ਡਵੀਯਨ ਨੰਬਰ-4 ਦੀ ਪੁਲਿਸ ਨੇ ਉਪਕਾਰ ਨਗਰ ਨੇੜਿਓਂ ਇੱਕ ਸ਼ੱਕੀ ਵਿਅਕਤੀ ਕੋਲੋਂ 140 ਗ੍ਰਾਮ ਅਫੀਮ ਫੜੀ ਹੈ। ਪੁਲਿਸ ਨੇ ਮੋਹੱਲਾ ਨਗਰ ਥਾਣਾ ਰਤਨਾੜਾ ਰਾਜਸਥਾਨ ਦੇ ਵਸਨੀਕ ਪਵਨ ਕੁਮਾਰ ਉਰਫ ਪੰਮਾ ਪੁੱਤਰ ਸੁਦਰਸ਼ਨ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਰਟੀ ਜਦੋਂ  ਗਸ਼ਤ 'ਤੇ ਸੀ ਤਾਂ ਇਹ ਵਿਅਕਤੀ ਸ਼ੱਕੀ ਹਾਲਤਾਂ ਵਿੱਚ ਆਉਂਦਾ ਨਜਰ ਆਇਆ। ਪੁਛਗਿਛ ਕਰਨ ਤੇ ਇਸ ਕੋਲੋਂ 140 ਗ੍ਰਾਮ ਅਫੀਮ ਬਰਾਮਦ ਹੋਈ ਜਿਹੜੀ ਇਸਨੇ ਇੱਕ ਮੋਮੀ ਲਿਫਾਫੇ ਵਿੱਚ ਪਾ ਕੇ ਕ੍ਮੇਜ਼ ਦੀ ਖੱਬੀ ਜੇਬ ਵਿੱਚ ਰੱਖੀ ਹੋਈ ਸੀ।

No comments: