Friday, April 18, 2014

ਕਲਿਆਣ ਕੌਰ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ 18 ਅਪ੍ਰੈਲ ਨੂੰ

ਨਾ ਦਰਦ ਠਹਰਤਾ ਹੈ ਨਾ ਆਂਸੂ ਰੁਕਤੇ ਹੈਂ........
ਲੁਧਿਆਣਾ: 17 ਅਪ੍ਰੈਲ 2014: (ਪੰਜਾਬ ਸਕਰੀਨ):
ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 10 ਜੁਲਾਈ 2014 ਨੂੰ ਸਾਥੋਂ ਲਈ ਵਿਛੜ ਗਈ ਸੀ। ਮੁਸੀਬਤਾਂ ਦੇ ਦੌਰ ਅਤੇ ਗਮਾਂ ਦੀ ਰਾਤ ਵਿੱਚ ਉਸਦਾ ਸਾਥ ਇੱਕ ਮਸ਼ਾਲ ਵਾਂਗ ਸੀ। ਸਵਾਰਥਾਂ ਦੀ ਤਿਲਕਣਬਾਜ਼ੀ ਅਤੇ ਚਾਲਬਾਜ਼ੀਆਂ ਨਾਲ ਭਰੇ ਸਾਜਿਸ਼ੀ ਮਾਹੌਲ ਵਿੱਚ ਉਸਦਾ ਸਾਥ ਇੱਕ ਸਹਾਰੇ ਵਾਂਗ ਵੀ ਸੀ ਅਤੇ ਇੱਕ ਚਾਨਣ ਮੁਨਾਰੇ ਵਾਂਗ ਵੀ। ਉਸਦੇ ਤੁਰ ਜਾਣ ਮਗਰੋਂ ਇਹ ਅਹਿਸਾਸ ਬਾਰ ਬਾਰ ਤੀਬਰਤਾ ਨਾਲ ਹੋਇਆ ਕਿ ਉਸਨੇ ਆਪਣੀ ਮੁਸਕਰਾਹਟ ਹੇਠ ਜ਼ਿੰਮੇਵਾਰੀਆਂ ਦਾ ਇੱਕ ਵੱਡਾ ਬੋਝ ਸੰਭਾਲਿਆ ਹੋਇਆ ਸੀ। ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੱਕ  ਉਸਦੇ ਸਰਗਰਮ ਸਹਿਯੋਗ ਅਤੇ ਸਾਥ ਸਦਕਾ ਨਾ ਤਾਂ ਕੰਡਿਆਲੇ ਰਸਤਿਆਂ ਦੌਰਾਨ ਕੋਈ ਚੁਭਨ ਹੋਈ ਅਤੇ ਨਾ ਹੀ ਗਮਾਂ ਦੇ ਸੇਕ ਦਾ ਕੋਈ ਅਹਿਸਾਸ।  ਭਾਣਾ ਮਿੱਠਾ ਕਰਕੇ ਮੰਨ ਲੈਣ  ਦੀ ਜਾਚ ਅਤੇ ਸਮਝ ਅਜੇ ਤੱਕ ਸਾਨੂੰ ਨਹੀਂ ਆਈ। ਹੁਕਮ ਅੱਗੇ ਸਿਰ ਝੁਕਾਉਣ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਸੀ। ਦਿਲ ਵਿੱਚ ਹੰਝੂਆਂ ਦਾ ਸਮੁੰਦਰ ਸਾਂਭਿਆਂ ਇੱਕ ਸਾਲ ਬੀਤਣ ਵਾਲਾ ਹੋ ਗਿਆ। ਦਿਲ ਵਿੱਚ ਉਸਦੀਆਂ ਯਾਦਾਂ ਦਾ ਚਾਨਣ ਹਮੇਸ਼ਾਂ ਰਹਿੰਦਾ ਹੈ। ਇਸ ਯਾਦ ਨੂੰ ਸਾਰੀਆਂ ਨਾਲ ਸਾਂਝਿਆਂ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ 18 ਅਪ੍ਰੈਲ 2014 ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਦੁੱਖ ਭੰਜਨ ਸਾਹਿਬ, ਲੀਸਾ ਮਾਰਕੀਟ, ਨਿਊ ਕੁੰਦਨ ਪੁਰੀ ਸਿਵਲ ਲਾਈਨਜ਼, ਲੁਧਿਆਣਾ ਵਿਖੇ ਕੀਤਾ ਜਾਣਾ ਹੈ ਜਿਸਦਾ ਭੋਗ  20 ਅਪ੍ਰੈਲ 2014 ਨੂੰ ਸਵੇਰੇ ਦਸ ਵਜੇ ਪਾਇਆ ਜਾਣਾ ਹੈ। ਰੱਬੀ ਬਾਣੀ ਦੇ ਪਾਵਨ ਸ਼ਬਦਾਂ ਦੀ ਇਹ ਅਲੌਕਿਕ ਸ਼ਕਤੀ ਸਦੀਆਂ ਤੋਂ ਸ਼ਕਤੀ ਦਾ ਸੋਮਾ ਬਣਦੀ ਆਈ ਹੈ। ਸ਼ਾਇਦ ਇਸ ਪਾਠ ਨਾਲ ਸਾਡੇ ਮਨਾਂ ਨੂੰ ਵੀ ਕੁਝ ਤਾਕ਼ਤ ਮਿਲ ਸਕੇ। ਸ਼ਾਇਦ ਸਦਾ ਦਿਲ ਦਿਮਾਗ ਵੀ ਇਸ ਸਮੁੰਦਰ ਵਿੱਚ ਇੱਕ ਖੁੱਲਾ ਬਰਤਨ ਬਣਕੇ ਉਤਰ ਸਕੇ। ਇਸ ਮੌਕੇ ਤੇ ਤੁਹਾਡੀ ਮੌਜੂਦਗੀ ਨਾਲ ਸਾਰੇ ਪਰਿਵਾਰ ਨੂੰ ਇੱਕ ਹੋਂਸਲਾ ਵੀ ਮਿਲੇਗਾ। ਨਿਮਰਤਾ ਸਾਹਿਤ ਬੇਨਤੀ ਹੈ ਕਿ ਹੋ ਸਕੇ ਤਾਂ ਸਮਾਂ ਜਰੁਰ ਕਢਣਾ।
  ਰੈਕਟਰ ਕਥੂਰੀਆ,
ਗਰੁੱਪ ਸੰਪਾਦਕ:ਪੰਜਾਬ ਸਕਰੀਨ
ਜਬ ਹਮ ਨ ਹੋਂਗੇਂ............                                                                                       .....ਯੂ ਟ੍ਯੂਬ ਲਿੰਕ 

ਕੌਣ ਸੀ ਕਲਿਆਣ ਕੌਰ ?

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--
                                   

No comments: