Sunday, April 13, 2014

ਪੰਜਾਬ:13 ਲੋਕ ਸਭਾ ਸੀਟਾਂ ਲਈ 253 ਉਮੀਦਵਾਰ ਮੈਦਾਨ ਵਿਚ

ਕੁੱਲ 455 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ 
ਚੰਡੀਗੜ੍ਹ:12 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਸਾਰੇ ਪਾਰਲੀਮੈਂਟ ਵਿੱਚ ਪਹੁੰਚਣਾ ਚਾਹੁੰਦੇ ਹਨ। ਐਮਪੀ ਬਣਨ ਦੇ ਇਹਨਾਂ ਚਾਹਵਾਨਾਂ ਦੀ ਗਿਣਤੀ ਕਾਫੀ ਲੰਮੀ ਹੈ। ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਵੀ ਕੁੱਲ 253 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਅੱਜ ਇੱਥੇ ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ ਸ. ਸੁਪ੍ਰੀਤ ਸਿੰਘ ਗੁਲਾਟੀ ਨੇ ਕਿਹਾ ਕਿ ਕੁੱਲ 455 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਪੜਤਾਲ ਤੋਂ ਬਾਅਦ 280 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਸਨ। ਉਨ੍ਹਾਂ ਕਿਹਾ ਕਿ ਹੁਣ 11 ਤੇ 12 ਅਪ੍ਰੈਲ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੇ ਪਿੱਛੋਂ ਕੁੱਲ 253 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਬਠਿੰਡਾ ਤੋ 29, ਜਲੰਧਰ ਤੋਂ 24, ਅੰਮਿ੍ਤਸਰ ਤੋਂ 23, ਲੁਧਿਆਣਾ ਤੋਂ 22, ਸੰਗਰੂਰ ਤੋਂ 21,  ਪਟਿਆਲਾ ਤੋਂ 20,  ਅਨੰਦਪੁਰ ਸਾਹਿਬ ਤੋਂ 18, ਖਡੂਰ ਸਾਹਿਬ ਤੋਂ 17, ਹੁਸ਼ਿਆਰਪੁਰ ਹਲਕੇ ਤੋਂ 17, ਫਤਹਿਗੜ੍ਹ ਸਾਹਿਬ ਤੋਂ 15, ਫਿਰੋਜ਼ਪੁਰ 15, ਗੁਰਦਾਸਪੁਰ ਤੋਂ 13, ਤੇ ਫਰੀਦਕੋਟ ਵਿਖੇ 19 ਉਮੀਦਵਾਰ ਰਹਿ ਗਏ ਹਨ। ਸਭ ਤੋਂ ਵੱਧ ਬਠਿੰਡਾ 29  ਅਤੇ ਸਭ ਤੋਂ ਘੱਟ ਗੁਰਦਾਸਪੁਰ ਵਿਖੇ 13 ਉਮੀਦਵਾਰ ਮੈਦਾਨ ਵਿਚ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਲੈਟਰ ਬਾਕਸ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੂੰ ਹਾਕੀ ਤੇ ਗੇਂਦ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਹੁਣ ਦੇਖਣਾ ਹੈ ਤਿਆਗ ਅਤੇ ਸੇਵਾ ਦੇ ਲੰਮੇ ਚੌੜੇ ਦਾਅਵੇ ਵਾਲਿਆਂ ਵਿੱਚੋਂ ਪੰਜਾਬ ਦੀ ਜਨਤਾ ਕਿਹੜੇ 13 ਉਮੀਦਵਾਰਾਂ 'ਤੇ ਯਕੀਨ ਕਰਦੀ ਹੈ। 

No comments: