Tuesday, March 11, 2014

ਲੰਦਨ: ਸਟੀਫਨ ਲਾਰੈਂਸ ਦੇ ਕਤਲ ਕੇਸ ਦੀ ਇਨਕੁਆਰੀ//Kulwant Singh Dhesi



Tue, Mar 11, 2014 at 1:35 AM
ਇਨਕੁਆਰੀ ਵਿਚ ਪੁਲਸ ਦੀ ਧਾਂਦਲੀ ਨੇ ਤਹਿਲਕਾ ਲਿਆ ਦਿੱਤਾ 
ਸਟੀਫਨ ਲਾਰੈਂਸ ਦੇ ਕੇਸ ਸਬੰਧੀ ਚਲ ਰਹੀ ਇਨਕੁਆਰੀ ਦੀ ਖਬਰ ਨੇ ਬਰਤਾਨੀਆਂ ਵਿਚ ਤਹਿਲਕਾ ਲਿਆ ਦਿੱਤਾ ਹੈ। ਹੋਮ ਸੈਕਟਰੀ ਖੁਦ ਜਸੂਸੀ ਵਿਭਾਗ ਦੀ ਕਾਰਗੁਜ਼ਾਰੀ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਸਪੱਸ਼ਟ ਤੌਰ ਤੇ ਚਿੰਤਾਤੁਰ ਹਨ।
ਸੰਨ 1984 ਨੂੰ ਦਰਬਾਰ ਸਾਹਿਬ ਦੇ ਹਮਲੇ ਵਿਚ ਬਰਤਾਨਵੀ ਮਿਲੀ ਭੁਗਤ ਦੇ ਖੁਲਾਸੇ ਮਗਰੋਂ ਇਹ ਇੱਕ ਹੋਰ ਮਿਸਾਲ ਹੈ ਜਿਸ ਰਾਹੀਂ ਇਹ ਪਤਾ ਚਲਦਾ ਹੈ ਕਿ ਬਰਤਾਨਵੀ ਸਰਕਾਰ ਆਪਣੇ ਆਚਾਰ ਵਿਵਹਾਰ ਵਿਚ ਨੈਤਿਕ ਅਤੇ ਆਦਰਸ਼ਕ ਕਦਰਾਂ ਕੀਮਤਾਂ  ਨੂੰ ਕਿਵੇਂ ਪਿੱਠ ਦੇ ਰਹੀ ਹੈ।
ਸੰਨ 1984 ਤੋਂ ਮਗਰੋਂ ਸਿੱਖਾਂ ਤੇ ਲਗਾਤਾਰ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਲੇਬਲ ਲੱਗਦੇ ਰਹੇ ਹਨ। ਜਿਹੜੇ ਵਿਅਕਤੀ ਸਿੱਖਾਂ ਲਈ ਇਨਸਾਫ ਦੀ ਜੱਦੋ ਜਹਿਦ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ ਸੰਘਰਸ਼ ਕਰ ਰਹੇ ਸਨ ਅੱਜ ਉਹਨਾਂ ਦੇ ਸ਼ੰਕੇ ਸਹੀ ਹੀ ਨਿਕਲੇ ਕਿ ਭ੍ਰਿਸ਼ਟ ਮੈਟ ਪੁਲਿਸ ਵਲੋਂ ਜੋ ਪੈਂਤੜਾ ਸਟੀਫਨ ਲਾਰੈਂਸ ਦੇ ਕੇਸ ਸਬੰਧੀ ਵਰਤਿਆ ਗਏ ਉਸ ਤਰਾਂ ਦੇ ਪੈਂਤੜੇ ਸਿੱਖਾਂ ਖਿਲਾਫ ਵੀ ਵਰਤੇ ਜਾਂਦੇ ਰਹੇ ਹਨ।
ਇਸ ਸਬੰਧੀ ਲੰਬੇ ਸਮੇਂ ਤੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਸਿੱਖਾਂ ਦੇ ਪਰੈਸ਼ਰ ਗਰੁੱਪਾਂ ਦਾ ਚਰਿੱਤਰ ਘਾਤ ਕਰਨ ਅਤੇ ਉਹਨਾਂ ਨੂੰ ਤਹਿਸ ਨਹਿਸ ਕਰਨ ਲਈ ਮੈਟ ਪੁਲਿਸ ਦੀ ਭਾਰਤੀ ਇੰਟੈਲੀਜੈਂਸ ਏਜੰਸੀਆਂ ਨਾਲ ਮਿਲੀ ਭੁਗਤ ਹੈ।
ਹੁਣ ਭਾਈਚਾਰੇ ਨੂੰ ਇਹ ਪੁੱਛਣ ਦਾ ਪੂਰਾ ਪੂਰਾ ਅਧਿਕਾਰ ਹੈ ਕਿ ਇਹ ਏਜੰਸੀਆਂ ਕਿਹੜੀਆਂ ਹਨ , ਉਹਨਾ ਨੂੰ ਹੁਕਮ ਕਿੱਥੋਂ ਮਿਲਦੇ ਹਨ ਅਤੇ ਕੀ ਉਹਨਾਂ ਦੀ ਕਾਰਵਾਈ ਕਾਨੂੰਨ ਦੀ ਉਲੰਘਣਾਂ ਕਰਨ ਵਾਲੀ ਹੈ ਜਾਂ ਨਹੀਂ? 
ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਹੋਮ ਸੈਕਟਰੀ ਨੂੰ ਇਹ ਜਾਨਣ ਲਈ ਪਹੁੰਚ ਕੀਤੀ ਜਾਂਦੀ ਹੈ ਕਿ ਸਪੈਸ਼ਲ ਡੈਮੌਂਸਟਰੇਸ਼ਨ ਸਕੁਐਡ ਦਾ ਸੰਨ 1984 ਤੋਂ ਕੀ ਰੋਲ ਸੀ ਜਿਸ ਦਰਮਿਆਨ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਆਪਣਾਂ ਨਿਸ਼ਾਨਾਂ ਬਣਾਇਆ। 
ਹੋਰ ਜਾਣਕਾਰੀ ਲਈ ਸੰਪਰਕ ਕਰੋ07950 69237007950 692370  

No comments: