Friday, March 07, 2014

CMC ਹਸਪਤਾਲ ਵਿੱਖੇ 29 ਵੀਂ ਸਲਾਨਾ ਐਥਲੇਟਿਕ ਮੀਟ ਸ਼ੁਰੂ

ਕੁੜੀਆਂ ਨੇ ਖੇਡਾਂ ਵਿੱਚ ਵੀ ਦਿਖਾਇਆ ਕਮਾਲ  
ਲੁਧਿਆਣਾ, 7 ਮਾਰਚ, 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕ੍ਰਿਸ਼ਚਨ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਖੇ 29 ਵੇਂ ਸਲਾਨਾ ਐਥਲੇਟਿਕ ਮੀਟ ਦਾ ਆਯੋਜਨ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਐਥਲੇਟਿਕ ਮੀਟ  ਦਾ ਉਦਘਾਟਨ ਗਲੈਡਾ ਦੇ ਡਿਪਟੀ ਕਮਿਸ਼ਨਰ, ਸ. ਕੁਲਦੀਪ  ਸਿੰਘ ਵੱਲੋਂ ਕੀਤਾ ਗਿਆ।ਇਸ ਦੀ ਸ਼ੁਰੂਆਤ  ਮਾਰਚ ਪਾਸਟ ਕਰ ਕੇ ਕੀਤੀ ਗਈ। ਐਥਲੇਟਿਕ ਮੀਟ ਦੌਰਾਨ ਸੀ.ਐਮ.ਸੀ ਮੈਡੀਕਲ ਕਾਲਜ, ਡੈਂਟਲ ਕਾਲਜ, ਫੀਜੀਉਥੈਰਪੀ ਕਾਲਜ, ਨਰਸਿੰਗ ਕਾਲਜ ਅਤੇ ਐਲਾਇਡ ਹੇਲਥ ਸਰਵਸਿਸ ਤੋਂ ਇਲਾਵਾ ਡਾਕਟਰਾਂ ਅਤੇ ਸਟਾਫ ਮੈਂਬਰਾ ਨੇ ਵੀ ਹਿੱਸਾ ਲਿਆ। 
ਖੇਡਾਂ ਦੀ ਸੁਰੂਆਤ ਖਿਡਾਰੀਆਂ ਵੱਲੋਂ ਖੇਡਾ ਵਿਚ ਇਮਾਨਦਾਰੀ ਨਾਲ ਹਿਸਾ ਲੈਣ ਦੀ ਸੌਂਹ ਖਾ ਕੇ ਕੀਤੀ ਗਈ।ਇਸ ਮੋਕੇ ਹੋਰਨਾ ਤੋਂ ਇਲਾਵਾ ਡਿਪਟੀ ਨਿਰਦੇਸ਼ਕ ਡਾ.ਕਿਮ ਮੈਮਨ, ਪ੍ਰਿੰਸੀਪਲ ਮੈਡੀਕਲ ਕਾਲਜ ਡਾ.ਐਸ.ਅੇਮ ਭੱਟੀ, ਪ੍ਰਿੰਸੀਪਲ ਡਾ.ਅਭੀ ਥਾਮਸ ਆਦਿ ਹਾਜਰ ਸਨ। 

ਇਸ ਵਿਚ 100 ਮੀਟਰ ਦੀ ਦੌੜਾਂ, 200 ਮੀਟਰ ਦੀ ਦੌੜਾਂ, 400 ਦੀ ਦੌੜਾਂ, ਲਾਗ ਜੰਪ, ਹਾਈ ਜੰਪ, ਡਿਸਕਸ ਥ੍ਰੋ, ਸ਼ਾਟਪੁੱਟ ਰਿਲੇ ਅਤੇ ਰਿਲੇ ਦੋੜਾ ਵਿੱਚ ਹਿੱਸਾ ਲਿਆ। ਸੀ.ਐਮ.ਸੀ ਦੇ ਨਿਰਦੇਸ਼ਕ , ਡਾ. ਏ.ਜੀ. ਥਾਮਸ ਨੇ ਵਿਦੀਆਰਥੀਆਂ ਦੀ ਹੋਸਲਾ ਅਫਜਾਈ ਕੀਤੀ।
ਖੇਡਾ ਦੇ ਪਹਿਲੇ ਦਿਨ 100 ਮੀਟਰ ਦੀ ਦੋੜ ਵਿਚ ਕ੍ਰਿਸ਼ਚਨ ਮੈਡੀਕਲ ਕਾਲਜ ਦੀ ਵਿਦਿਆਰਥਨ ਜੇਨਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਡੈਂਟਲ ਕਾਲਜ ਦੀ ਟੀਨੂ ਨੇ ਦੂਸਰਾ ਅਤੇ ਕਾਲਜ ਆਫ ਨਰਸਿੰਗ ਦੀ ਅੰਜਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਥੇ ਹੀ ਮੁੰਡਿਆ ਵਿੱਚੋਂ ਕਾਲਜ ਆਫ ਨਰਸਿੰਗ ਦੇ ਅਭਿਸ਼ੇਕ ਨੇ ਪਹਿਲਾ ਦਰਜਾ ਹਾਸਲ ਕੀਤਾ, ਕ੍ਰਿਸ਼ਚਨ ਮੈਡੀਕਲ ਕਾਲਜ ਦੇ ਅਨੁਪਮ ਨੇ ਦੂਜਾ ਅਤੇ ਡੈਂਟਲ ਕਾਲਜ ਦੇ ਸੁਰਮਿਆ ਰਾਜਨ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। 

ਸਟਾਫ ਮੈਂਬਰਾ ਨੇ ਵੀ ਖੇਡਾ ਦੌਰਾਨ ਵੱਧ ਚੜ ਕੇ ਹਿੱਸਾ ਲਿਆ। ਲਾਂਗ ਜੰਪ ਵਿਚ ਸੰਦੀਪ ਨੇ ਜਿਥੇ ਪਹਿਲਾ ਸਥਾਨ ਪ੍ਰਪਾਟ ਕੀਤਾ ਉਥੇ ਹੀ ਬ੍ਰਿਜੇਸ਼ ਨੇ ਦੂਜਾ ਅਤੇ ਸੰਨੀ ਨੇ ਤੀਜਾ ਸਥਾਨ ਪ੍ਰਪਾਤ ਕੀਤਾ। ਸਟਾਫ ਵੁਮੈਨ ਦੇ ਲਾਂਗ ਜੰਪ ਦੋਰਾਨ ਡਾ.ਰੇਚੂੰ ਲੂੰਬਾ ਨੇ ਪਹਿਲਾ, ਜੇਨੇਫਰ ਨੇ ਦੂਸਰਾ ਅਤੇ ਤਨੂੰ ਨੇ ਤੀਜਾ ਸਥਾਨ ਪ੍ਰਪਾਤ ਕੀਤਾ।

No comments: