Monday, March 17, 2014

ਹੁਣ ਤੇ ਰੱਬ ਹੀ ਰਾਖਾ ਸਿੱਖੜੇ ਕਾ ਭਾਈ:

ਬੀਬੀ ਮਨਪ੍ਰੀਤ ਕੌਰ ਅਤੇ ਕਮਲਜੀਤ ਕੌਰ ਵੱਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ
ਪੰਜਾਬ ਸਕਰੀਨ ਹਿੰਦੀ ਵੀ ਦੇਖੋ
ਨਵੀਂ ਦਿੱਲੀ: 16 ਮਾਰਚ 2014: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ): ਬੀਤੇ ਦਿਨ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਭਾਰੀ ਗਿਣਤੀ ਵਿਚ ਤੈਨਾਤ ਪੁਲਿਸ ਦੀ ਹਾਜਿਰੀ ਵਿਚ ਇਕ ਗੁਰਸਿੱਖ ਵੀਰ ਨਾਲ ਜੋ ਵਾਪਰਿਆ ਸੀ ਉਸ ਨੂੰ ਦੇਖਦੇ ਹੋਏ ਇਹ ਕਹਿਣਾ ਅਤਿਕਥਨੀ ਨਹੀ ਹੋਵੇਗਾ ਕਿ "ਹੁਣ ਤੇ ਰੱਬ ਹੀ ਰਾਖਾ ਹੈ ਸਿੱਖੜੇ ਕਾ ਭਾਈ" ਇਨ੍ਹਾਂ ਗਲਾਂ ਦਾ ਪ੍ਰਗਟਾਵਾ ਭਾਈ ਜਗਤਾਰ ਸਿੰਘ ਹਵਾਰਾ ਦੀ ਭੈਣ ਅਤੇ ਭਾਈ ਦਇਆ ਸਿੰਘ ਲਾਹੋਰੀਆ ਦੀ ਧਰਮਸੁਪਤਨੀ ਬੀਬੀ ਕਮਲਜੀਤ ਕੌਰ ਨੇ ਕੀਤਾ । ਉਨ੍ਹਾਂ ਨੇ ਕਿਹਾ ਕਿ ਭੰਡਾਰੀ ਪੁਲ ਕੋਲ ਅਪਣੀ ਦੁਕਾਨ ਤੇ ਜਾ ਰਹੇ ਗੁਰਸਿੱਖ ਵੀਰ ਨਾਲ ਦਲਿਤ ਸਮਾਜ ਦੇ ਮੰਗ ਕਰ ਹੇ ਕਾਰਕੂਨਾਂ ਵਲੋਂ ਜੋ ਕੇਸਾਂ ਤੋਂ ਪਕੜ ਕੇ ਖਿਚਧੂਹ ਕਰ ਕੇ ਕੇਸ ਕਤਲ ਕੀਤੇ ਗਏ ਅਤੇ ਕਕਾਰਾਂ ਨਾਲ ਬੇਅਦਬੀ ਕੀਤੀ ਗਈ ਹੈ ਉਸ ਨਾਲ ਸਾਡੇ ਦਿਲਾਂ ਨੂੰ ਗਹਿਰਾ ਧੱਕਾ ਲਗਾ ਹੈ ਅਤੇ ਦੁੱਖ ਇਸ ਗਲ ਦਾ ਵੀ ਹੈ ਕਿ ਉੱਥੇ ਭਾਰੀ ਗਿਣਤੀ ਵਿਚ ਪੁਲਿਸ ਵੀ ਤੈਨਾਤ ਸੀ ਜੋ ਕਿ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ । ਹੁਣ ਸਰਕਾਰ ਵਲੋਂ ਕਮਿਸ਼ਨ ਬਿਠਾਏ ਜਾਣਗੇ ਇੰਕੁਆਰੀਆਂ ਹੋਣਗੀਆਂ । ਚੋਣਾਂ ਸਿਰ ਤੇ ਹਨ ਕੋਈ ਵੀ ਸਿਆਸੀ ਦਲ ਇਹ ਨਹੀ ਚਾਹੇਗਾ ਕਿ ਹਿੰਦੂ ਬਹੁਗਿਣਤੀ ਨੂੰ ਨਾਰਾਜ਼ ਕਰਕੇ ਚੋਣਾਂ ਵਿਚ ਉਨ੍ਹਾਂ ਦੀਆਂ ਵੋਟਾਂ ਲੈਣ ਤੋ ਵਾਝੇ ਹੋਣ । ਜਿਸਦਾ ਖਾਮਿਆਜਾ ਇਕ ਵਾਰੀ ਫਿਰ ਸਿੱਖ ਕੌਮ ਨੂੰ ਹੀ ਭੁਗਤਨਾ ਪੈਣਾਂ ਹੈ ਜੋ ਇਨ੍ਹਾਂ ਵਲ ਇੰਸ਼ਾਫ ਮਿਲਣ ਦੀ ਤਾਕ ਲਾ ਕੈ ਬੈਠ ਜਾਣਗੇ । ਸਾਡੀ ਜੱਥੇਦਾਰ ਸਾਹਿਬ ਜੀ ਨੂੰ ਪੁਰਜੋਰ ਅਪੀਲ ਹੈ ਕਿ ਇਸ ਮਾਮਲੇ ਨੂੰ ਤੁਸੀ ਅਪਣੇ ਹੱਥ ਵਿਚ ਲੈ ਕੇ ਕਿਸੇ ਵੀ ਸਿਆਸੀ ਦਲ ਦਾ ਪੱਖ ਨਾ ਪੁਰਦੇ ਹੋਏ ਇਸ ਕੌਮੀ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਲਦੀ ਤੋਂ ਜਲਦੀ ਸਰਕਾਰ ਤੇ ਦਬਾਅ ਬਣਾ ਕੇ ਨਿਆਂ ਦਿਵਾਉਣ ਵਿਚ ਅਪਣੀ ਜੁੰਮੇਵਾਰੀ ਨਿਭਾਉ ਜੀ । ਨਿਆਂ ਮਿਲਣ ਦੀ ਦੇਰੀ ਜਾਂ ਨਾ ਮਿਲਣ ਕਰਕੇ ਨੌਜੁਆਨਾਂ ਵਿਚ ਗੁੱਸਾ ਭੜਕ ਰਿਹਾ ਹੈ ਜਿਸ ਨਾਲ ਕਿੱਥੇ ਇਹ ਨਾ ਹੋ ਜਾਏ ਕਿ ਸਿੱਖਾਂ ਨੂੰ ਮੁੜ ਆਪ ਹੀ ਇੰਸਾਫ ਲੈਣ ਲਈ ਪਹਿਲਕਦਮੀ ਕਰਨੀ ਪਵੇ ਜਿਸ ਨਾਲ ਸ਼ਾਤ ਹੋਇਆ ਮਾਹੌਲ ਵਿਗੜ ਸਕਦਾ ਹੈ ਤੇ ਇਸਦੀ ਜੁੰਮੇਵਾਰੀ ਤੁਹਾਡੀ ਹੋਵੇਗੀ ।

No comments: