Saturday, March 08, 2014

ਕੌਮਾਂਤਰੀ ਮਹਿਲਾ ਦਿਵਸ ਤੇ ਫੂਲਕਾ ਨੇ ਕੀਤਾ ਧੀਆਂ ਭੈਣਾ ਦੀ ਸੁਰੱਖਿਆ ਦਾ ਪ੍ਰਣ

Sat, Mar 8, 2014 at 5:01 PM
ਮਹਿਲਾ ਮਾਰਚ ਨੇ ਦਿੱਤਾ ਮਹਿਲਾ ਸੁਰੱਖਿਆ ਲਈ ਜਾਗਰੂਕ ਹੋਣ ਦਾ ਸੁਨੇਹਾ 
ਲੁਧਿਆਣਾ: 8 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸੀ ਐਮ ਸੀ ਹਸਪਤਾਲ ਨਾਲ ਸਬੰਧਿਤ ਪਾਲ ਸਲਾਲਪੁਰੀ ਨੇ ਬਹੁਤ ਪਹਿਲਾਂ ਲਿਖਿਆ ਸੀ--
ਇਤਨੀ ਮਹਿਫੂਜ਼ ਰਹਿ ਗਈ ਹੈ ਨਾਰੀ ਆਜ ਮੇਰੇ ਸ਼ਹਰ ਕੀ;
ਉਠ ਰਹੀ ਹੈ ਹਰ ਨਿਗਾਹ ਉਸਕੇ ਹੁਸਨ ਪਰ ਪਿਆਸੀ ਕਹਿਰ ਕੀ। 
ਇਹ ਇੱਕ ਹੌਕਾ ਸੀ ਜਿਹੜਾ ਸ਼ਹਿਰ ਦੇ ਇੱਕ ਸ਼ਾਇਰ ਨੇ ਲਿਆ ਸੀ। ਇਸ ਸ਼ਹਿਰ ਵਿੱਚ ਕਿੰਨੀਆਂ ਕੁੜੀਆਂ ਨਾਲ ਛੇੜਖਾਨੀ ਹੋਈ-ਕਿੰਨੀਆਂ ਨਾਲ ਬੇੰਸਾਫ਼ੀ ਹੋਈ ਇਸਦੀ ਕਹਾਨੀ ਕਾਫੀ ਲੰਮੀ ਹੈ। ਕਿਸੇ ਨੇ ਇਹਨਾਂ ਦੀ ਸਾਰ ਲਈ ਵੀ ਤਾਂ ਗੱਲ ਉੱਠੀ ਪਰ ਫਿਰ ਦੱਬ ਗਈ। ਹੁਣ ਇਸ ਸ਼ਹਿਰ ਨਾਲ ਲੰਮਾ ਸਮਾਂ ਸਬੰਧਿਤ ਰਹੇ ਐਚ ਐਸ ਫੂਲਕਾ ਜਦੋਂ ਇਸ ਇਲਾਕੇ ਦੀਆਂ ਔਰਤਾਂ ਨਾਲ ਮਿਲੇ ਤਾਂ ਉਹਨਾਂ ਵਿੱਚ ਇੱਕ ਨਵੀਂ ਜਾਨ ਆ ਗਈ। Ludhiana Cares, ASSOCHAM, Inner Wheel Club, Nayi Zindagi Nayi Udaan ਵਰਗੀਆਂ ਸੰਸਥਾਵਾਂ ਨੇ ਇੱਕ ਸੰਕਲਪ ਲਿਆ ਮਹਿਲਾਵਾਂ ਦੀ ਸੁਰੱਖਿਆ ਬਾਰੇ ਜਨ ਚੇਤਨਾ ਪੈਦਾ ਕਰਨ ਦਾ। ਅੱਜ ਮਹਿਲਾ ਦਿਵਸ ਮੌਕੇ ਜਦੋਂ ਓਹ ਤੁਰੀਆਂ ਤਾਂ ਉਹਨਾਂ ਦਾ ਸਮਰਥਨ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚ ਐਸ ਫੂਲਕਾ ਵੀ ਉਚੇਚੇ ਤੌਰ ਤੇ ਮਾਰਚ ਵਿੱਚ ਪੁੱਜੇ।
ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਅੱਜ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੀਆਂ ਨਾਰੀ ਮੈਂਬਰਾਂ ਨੇ ਸ਼ਹਿਰ ਦੀਆਂ ਅਨੇਕ ਨਾਰੀ ਸੰਸਥਾਵਾਂ ਦੇ ਨਾਲ ਖਾਲਸਾ ਕਾਲਜ ਫੌਰ ਵੁਮੈਨ ਤੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ। ਔਰਤਾਂ ਨਾਲ ਸੰਬੰਧਿਤ ਹਿੰਸਾ ਅਤੇ ਛੇੜ-ਛਾੜ ਦੇ ਵਿਰੁੱਧ ਮੁਹਿੰਮ ਦੇ ਤੌਰ ਤੇ ਕੱਢੀ ਗਈ ਇਸ ਰੈਲੀ ਨੂੰ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚ. ਐਸ. ਫੂਲਕਾ ਨੇ ਉਚੇਚੇ ਤੌਰ ਤੇ ਹਰੀ ਝੰਡੀ ਦਿੱਤੀ। ਰੈਲੀ ਦਾ ਨਿਸ਼ਾਨਾ ਔਰਤਾਂ ਦੀ ਸੁਰੱਖਿਆ ਅਤੇ ਅਜਿਹੇ ਕੇਸਾਂ ਤੇ ਠੋਸ ਕਦਮ ਚੁੱਕਣ ਲਈ, ਸੁੱਤੀ ਹੋਈ ਪੁਲਿਸ ਅਤੇ ਸਰਕਾਰ ਦੇ ਨਿਕੰਮੇ ਵਤੀਰੇ ਦੇ ਵਿਰੁੱਧ ਜਨਤਾ ਵਿੱਚ ਜਾਗਰਿਤੀ ਪੈਦਾ ਕਰਨਾ ਸੀ।
ਇਸ ਮੌਕੇ ਤੇ ਲੁਧਿਆਣੇ ਦੀਆਂ ਔਰਤਾਂ ਵੱਲੋਂ ਇੱਕ ਮੰਗਾਂ ਦੀ ਲਿਸਟ ਵੀ ਰਿਲੀਜ਼ ਕੀਤੀ ਗਈ। ਫੂਲਕਾ ਨੇ ਇਸ ਮੰਚ ਤੇ ਆਪਣੀਆਂ ਧੀਆਂ ਅਤੇ ਭੈਣਾ ਦੀ ਸੁਰੱਖਿਆ ਦਾ ਪੱਕਾ ਪ੍ਰਣ ਕੀਤਾ। ਉਹਨਾਂ ਔਰਤਾਂ ਲਈ ਇੱਕ ਫਰੀ ਹੌਟਲਾਈਨ ਨੰਬਰ ਦੀ ਤਾਕੀਦ ਕੀਤੀ, ਜਿੱਥੇ ਕਿਸੇ ਵੀ ਲੋੜਵੰਦ ਔਰਤ ਨੂੰ ਸ਼ਾਮਿਲ ਸੰਸਥਾਵਾਂ ਵੱਲੋਂ ਮੁਫਤ ਸਲਾਹ ਅਤੇ ਮਦਦ ਮੁਹੱਈਆ ਕੀਤੀ ਜਾਵੇ। ਉਹਨਾ ਇਸ ਗੱਲ ਤੇ ਜ਼ੋਰ ਦਿੰਦਿਆਂ ਕਿਹਾ, “ਬਹੁਤ ਵਾਰ ਕਈ ਔਰਤਾਂ ਅਤੇ ਬੱਚੀਆਂ ਆਪਣੇ ਪਰਿਵਾਰ ਨਾਲ ਵੀ ਆਪਣੇ ਨਿੱਜੀ ਹਾਦਸਿਆਂ ਬਾਰੇ ਗੱਲ ਕਰਨੋ ਡਰਦੀਆਂ ਹਨ, ਸੋ ਅਜਿਹੀ ਹੌਟਲਾਈਨ ਫਸਿਲਟੀ ਬਹੁਤ ਹੀ ਜ਼ਰੂਰੀ ਹੈ।”
ਇਸ ਰੈਲੀ ਵਿੱਚ ਇਹ ਵੀ ਸਾਂਝਾ ਕੀਤਾ ਗਿਆ ਕਿ ਔਰਤਾਂ ਵਿਰੁੱਧ ਹੋਣ ਵਾਲੇ ਅਤਿਆਚਾਰ ਦਾ ਮੂੰਹ ਉਹ ਆਪ ਹੀ ਇੱਕ-ਜੁੱਟ ਹੋ ਕੇ ਮੋੜ ਸਕਦੀਆਂ ਹਨ। ਜਦੋਂ ਵੀ ਕਿਸੇ ਔਰਤ ਨਾਲ ਜ਼ੁਲਮ ਕੀਤਾ ਜਾਂਦਾ ਹੈ, ਉਸ ਨੂੰ ਵੇਖਣ ਵਾਲ਼ੀਆਂ ਹੋਰ ਔਰਤਾਂ ਨੂੰ ਉਸ ਅਤਿਆਚਾਰ ਨੂੰ ਨਿਜ ਦਾ ਜਾਣਦੇ ਹੋਏ, ਉਸਦੇ ਵਿਰੱਧ ਅਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ।
ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਸੱਭ ਮੈਂਬਰਾਂ ਨੇ ਬੈਂਗਣੀ ਰੰਗ ਦੇ ਪਟਕੇ, ਰਿੱਬਨ ਅਤੇ ਗੁਬਾਰਿਆਂ ਨਾਲ ਆਪਣੀ ਸ਼ਕਤੀ ਅਤੇ ਇੱਕ-ਜੁੱਟਤਾ ਦਾ ਪਰਦਰਸ਼ਣ ਕੀਤਾ। ਰੈਲੀ ਵਿੱਚ ਲੁਧਿਆਣੇ ਤੋਂ ਲੁਧਿਆਣਾ ਕੇਅਰਸ, ਨਈ ਜ਼ਿੰਦਗੀ ਨਈ ਊਡ਼ਾਨ, ASSOCHAM, ਇੰਨਰ ਵੀਲ੍ਹ ਕਲੱਬ ਸੰਸਥਾਵਾਂ ਅਤੇ ਵੱਖ-ਵੱਖ ਕਾਲਜਾਂ ਤੋਂ ਵੀ ਬਹੁਤ ਗਿਣਤੀ ਵਿੱਚ ਵਿਦਿਆਰਣਾਥਣਾਂ ਸ਼ਾਮਿਲ ਹੋਈਆਂ। ਇੱਥੇ ਕਈ ਤਰ੍ਹਾਂ ਦੇ ਨਾਟਕ ਪੇਸ਼ ਕੀਤੇ ਗਏ ਜਿਸ ਵਿੱਚ ਔਰਤਾਂ ਨਾਲ ਬੀਤੀਆਂ ਵੱਖ-ਵੱਖ ਘੱਟਨਾਵਾਂ ਬਾਰੇ ਜ਼ਿਕਰ ਕੀਤਾ ਗਿਆ। ਇਸ ਮਾਰਚ ਵੇਲੇ ਮੰਗ ਕੀਤੀ ਗਈ ਕਿ ਛੇੜਖਾਨੀ ਕਰਨ ਵਾਲਿਆਂ ਦੇ ਖਿਲਾਫ਼ ਸਖਤ ਐਕਸ਼ਨ ਲਿਆ ਜਾਵੇ---ਕਾਨੂੰਨ ਵਿੱਚ ਘਟੋਘੱਟ ਇਸ ਅਪਰਾਧ ਲਈ ਤਿੰਨਾਂ ਸਾਲਾਂ ਦੀ ਸਜ਼ਾ ਦਾ ਪ੍ਰਬੰਧ ਹੋਵੇ। ਗਲੀਆਂ ਵਿੱਚ ਸਟਰੀਟ ਲਾਈਟਾਂ ਲਾਈਆਂ ਜਾਣ। ਘਰੇਲੂ ਹਿੰਸਾ ਦੇ ਮਾਮਲੇ ਵਿੱਚ ਜ਼ੀਰੋ ਟੋਲਰੈੰਸ ਵਾਲੀ ਨੀਤੀ ਅਪਣਾਈ ਜਾਵੇ। ਘਰੇਲੂ ਹਿੰਸਾ ਨੂੰ ਦੇਖ ਕੇ ਹੀ ਮੁੰਡੇ ਬਾਹਰ ਜਾ ਕੇ ਵੀ ਇਹੀ ਕੁਝ ਕਰਦੇ ਹਨ। ਐਸਿਡ ਅਟੈਕ ਵਰਗੀਆਂ ਘਟਨਾਵਾਂ ਦੇ ਮਾਮਲੇ ਵਿੱਚ ਉਮਰ ਕੈਦ ਬਾਮੁਸ਼ੱਕਤ ਦੀ ਵਿਵਸਥਾ ਕੀਤੀ ਜਾਵੇ। ਮਹਿਲਾਵਾਂ ਲਈ ਬਣਾਏ ਗਏ ਵਿਸ਼ੇਸ਼ ਸਹਾਇਤਾ ਨੰਬਰ-0181 ਨੂੰ ਵਧ ਤੋਂ ਵਧ ਪ੍ਰਚਾਰਿਤ ਕੀਤਾ ਜਾਵੇ। ਤਾਂਕਿ ਔਰਤਾਂ ਆਸਾਨੀ ਨਾਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ। ਮੁੰਡਿਆਂ ਦੇ ਸਕੂਲਾਂ//ਕਾਲਜਾਂ ਵਿੱਚ ਸਰਕਾਰ ਅਤੇ ਐਨਜੀਓ ਦੀ ਸਹਾਇਤਾ ਨਾਲ ਵਰਕਸ਼ਾਪਾਂ ਲਗਾ ਕੇ ਮਹਿਲਾ ਸਨਮਾਣ ਦੀ ਜਾਚ ਸਿਖਾਈ ਜਾਵੇ।
ਅਜੀਬ ਇਤਫਾਕ਼ ਹੈ ਕਿ ਕਈ ਦਹਾਕੇ ਪਹਿਲਾਂ ਇਸੇ ਸ਼ਹਿਰ ਦੇ ਸ਼ਾਇਰ ਜਨਾਬ ਸਾਹਿਰ ਲੁਧਿਆਆਣਵੀ ਨੇ ਮਹਿਲਾਵਾਂ ਦੀ ਬੁਰੀ ਹਾਲਤ ਬਾਰੇ ਕਲਮ ਉਠਾ ਕੇ ਸੱਤਾ ਦੀ ਨਾਰਾਜ਼ਗੀ ਮੁੱਲ ਲਈ ਸੀ ਤੇ ਹੁਣ ਓਸੇ ਸ਼ਹਿਰ ਦੇ ਜਨਾਬ ਫੂਲਕਾ ਨੇ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਉਠਾਉਣ ਦੀ ਹਿੰਮਤ ਦਿਖਾਈ ਹੈ। 

ਸਬੰਧਿਤ ਲਿੰਕ:

जिन्हें नाज़ है हिन्द पर वे कहाँ हैं


ਤਿੰਨ ਮਹਿਲਾਵਾਂ ਨੇ ਬਣਾਈ ਸਮਾਜ ਨੂੰ ਜਾਗਰੂਕ ਕਰਨ ਲਈ ਮਾਰਚ ਕਰਨ ਦੀ ਯੋਜਨਾ
No comments: