Monday, March 03, 2014

ਮਾਮਲਾ ਕਾਲ਼ਿਆਂਵਾਲਾ ਖੂਹ ਦੇ ਇਤਿਹਾਸਕ ਸਰੋਕਾਰਾਂ ਦਾ

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਵਾਜ਼ ਉਠਾਉਣ ਦਾ ਸੱਦਾ
ਸਬੰਧਤ ਛਾਉਣੀ ਦੇ ਇਹਨਾਂ ਸੈਨਿਕਾਂ ਦੀ ਲਿਸਟ ਜਾਰੀ ਕੀਤੀ ਜਾਵੇ
Narinder Kumar Jeet
ਕਾਲ਼ਿਆਂ ਵਾਲਾ ਖੂਹ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ, ਸੈਨਿਕਾਂ ਦੀਆਂ ਅਸਥੀਆਂ ਅਤੇ ਹੋਰ ਵਸਤਾਂ ਹਾਸਲ ਕਰਨ ਜੁਟੇ ਉਦਮੀਆਂ ਦੀ ਸ਼ਲਾਘਾ ਕਰਦਿਆਂ, ਕਮੇਟੀ ਵੱਲੋਂ ਬਣਦੀਆਂ ਸੇਵਾਵਾਂ, ਯੋਗਦਾਨ ਦਾ ਅਹਿਦ ਕਰਦਿਆਂ, 1857 ਦੇ ਬਾਗ਼ੀ ਫੌਜੀ ਸੰਗਰਾਮੀਆਂ ਨਾਲ ਅਣਮਨੁੱਖੀ ਵਰਤਾਅ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬਰਤਾਨਵੀ ਹੁਕਮਰਾਨ ਅਤੇ ਦੇਸ਼ ਦੇ ਵੰਨ ਸੁਵੰਨੇ ਹਾਕਮਾਂ ਦੀ ਸੋਚੀ ਸਮਝੀ ਬੇਗੌਰੀ ਨੂੰ ਮੁਜਰਮਾਨਾ ਕਰਾਰ ਦਿੰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼-ਬਦੇਸ਼ ਵਸਦੇ ਸਮੂਹ ਸ਼ਹੀਦਾਂ ਦੇ ਵਾਰਸਾਂ ਨੂੰ ਇਸ ਕਾਂਡ ਨਾਲ ਜੁਡ਼ਵੇਂ ਅਜੋਕੇ ਸਰੋਕਾਰਾਂ ਬਾਰੇ ਮਿਲਕੇ ਆਵਾਜ਼ ਉਠਾਉਣਾ ਦਾ ਸੱਦਾ ਦਿੱਤਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਇਤਿਹਾਸ ਸਬ ਕਮੇਟੀ ਦੇ ਕਨਵੀਨਰ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਇਹ ਭਾਵਨਾਵਾਂ ਪ੍ਰਗਟ ਕਰਦਿਆਂ ਜ਼ੋਰਦਾਰ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਫੌਰੀ ਪਡ਼ਤਾਲ ਕਰਕੇ ਸਬੰਧਤ ਛਾਉਣੀ ਦੇ ਇਹਨਾਂ ਸੈਨਿਕਾਂ ਦੀ ਲਿਸਟ ਜਾਰੀ ਕਰੇ ਅਤੇ ਸ਼ਹੀਦ ਦਾ ਦਰਜਾ ਦੇਵੇ।
ਪੁਰਾਤਤਵ ਵਿਭਾਗ ਤੁਰੰਤ ਇਸ ਜਗਾ ਅਤੇ ਇਤਿਹਾਸਕ ਵਸਤਾਂ ਨੂੰ ਸੰਭਾਲਣ ਦਾ ਕੰਮ ਹੱਥ ਲਵੇ।
ਮਿਊਜੀਅਮ ਅਤੇ ਯਾਦਗਾਰ ਬਣਾ ਕੇ ਇਹਨਾਂ ਸ਼ਹੀਦਾਂ ਦੀ ਅਮਰ ਨਿਸ਼ਾਨੀ ਸੰਭਾਲੀ ਜਾਵੇ।
ਬਰਤਾਨਵੀ ਹੁਕਮਰਾਨਾ ਨੂੰ ਇਸ ਘਿਨੌਣੇ ਕਾਂਡ ਲਈ ਮੁਆਫੀ ਮੰਗਣ ਲਈ ਕੌਮ ਵਿਆਪੀ ਆਵਾਜ਼ ਲਾਮਬੰਦ ਹੋਵੇ।
ਭਾਰਤੀ ਹੁਕਮਰਾਨ ਅਜੇਹੇ ਗੌਰਵਮਈ ਇਤਿਹਾਸ ਪ੍ਰਤੀ ਅਪਣਾਈ ਬੇਰੁਖੀ ਲਈ ਮੁਆਫੀ ਮੰਗਣ।
ਮੁਲਕ ਭਰ ਦੇ ਇਤਿਹਾਸਕਾਰ, ਲੋਕ ਹਿਤੈਸ਼ੀ ਜੱਥੇਬੰਦੀਆਂ ਅਤੇ ਜਮਹੂਰੀ ਸ਼ਕਤੀਆਂ ਆਪਣੀ ਜਿੰਮੇਵਾਰੀ ਓਟਦੇ ਹੋਏ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਰਚਾਉਣ ਅਤੇ ਇਤਿਹਾਸ ਲੋਕਾਂ ਵਿੱਚ ਲਿਜਾਣ ਲਈ ਅੱਗੇ ਆਉਣ।

ਜਾਰੀ ਕਰਤਾ:
ਅਮੋਲਕ ਸਿੰਘ ਕਨਵੀਨਰ, ਸਭਿਆਚਾਰਕ ਵਿੰਗ, ਦੇਸ਼ ਭਗਤ ਯਾਦਗਾਰ ਕਮੇਟੀ 94170 76735
ਜਲੰਧਰ, 3 ਮਾਰਚ:

No comments: