Sunday, March 16, 2014

ਬੱਬਰ ਖਾਲਸਾ ਦੇ ਬਲਜੀਤ ਸਿੰਘ ਭਾਉ ਦੀ ਜਮਾਨਤ ਮਨਜੂਰ

Sat, Mar 15, 2014 at 11:14 PM
ਰਿਹਾਈ ਬੁਧਵਾਰ ਤਕ-ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ ਨੂੰ
ਨਵੀਂ ਦਿੱਲੀ 15 ਮਾਰਚ (ਮਨਪ੍ਰੀਤ ਸਿੰਘ ਖਾਲਸਾ):
ਦਿੱਲੀ ਦੀ ਹਾਈ ਕੋਰਟ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਨੰ 1 ਵਿਚ ਬੰਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਬਲਜੀਤ ਸਿੰਘ ਭਾਉ ਦੀ ਜਮਾਨਤ ਦੀ ਸੁਣਵਾਈ ਕਰਦਿਆਂ ਅਜ ਜੱਜ ਸਾਹਿਬ ਵਲੋਂ ਪੰਜਾਬ ਪੁਲਿਸ ਦੇ ਮਨਸੁਬੇਆਂ ਤੇ ਪਾਣੀ ਫੇਰਦੇ ਹੋਏ ਇਕ ਮਹੀਨੇ ਲਈ 25000 ਦੇ ਨਿਜੀ ਮੁਚਲਕੇ ਤੇ ਮਨਜੂਰ ਕਰ ਲਈ ਗਈ ਹੈ ਤੇ ਸੈਸ਼ਨ ਕੋਰਟ ਨੂੰ ਸਖਤੀ ਨਾਲ ਆਦੇਸ਼ ਜਾਰੀ ਕੀਤੇ ਹਨ ਕਿ ਇਸ ਮਾਮਲੇ ਦਾ 6 ਮਹੀਨੇ ਦੇ ਅੰਦਰ ਨਿਪਟਾਰਾ ਕੀਤਾ ਜਾਏ ਜੇਕਰ ਨਿਪਟਾਰਾ ਨਹੀ ਹੋ ਸਕਿਆ ਤਦ ਭਾਈ ਬਲਜੀਤ ਸਿੰਘ “ਭਾਉ” ਨੂੰ ਰਿਹਾ ਕੀਤਾ ਜਾ ਸਕਦਾ ਹੈ । ਭਾਈ ਬਲਜੀਤ ਸਿੰਘ ਦੇ ਵਕੀਲ ਜਗਮੀਤ ਸਿੰਘ ਰੰਧਾਵਾ ਨੇ ਦਸਿਆ ਕਿ ਹਾਈ ਕੋਰਟ ਦੇ ਇਸ ਆਦੇਸ਼ ਨਾਲ ਭਾਈ ਸੁਖਵਿੰਦਰ ਸਿੰਘ ਸੁਖੀ, ਤਰਲੋਚਨ ਸਿੰਘ ਮਾਣਕਿਆ ਅਤੇ ਭਾਈ ਦਇਆ ਸਿੰਘ ਲਾਹੋਰੀਆ ਦੇ ਚਲ ਰਹੇ ਕੇਸ ਵਿਚ ਇਨ੍ਹਾਂ ਸਾਰਿਆਂ ਨੂੰ ਵਡੀ ਰਾਹਤ ਮਿਲ ਸਕਦੀ ਹੈ । ਸੋਦਾ ਸਾਧ ਰਾਮ ਰਹੀਮ ਦੇ ਮਾਮਲੇ ਵਿਚ ਅਜ ਉਪਰੋਕਤ ਸਾਰੇ ਸਿੰਘਾਂ ਨੂੰ ਸਖਤ ਸੁਰਖਿਆ ਅਧੀਨ ਸੇਸ਼ਨ ਕੋਰਟ ਦੇ ਮਾਨਨੀਯ ਜੱਜ ਸ਼੍ਰੀ ਦਇਆ ਪ੍ਰਕਾਸ਼ ਦੀ ਅਦਾਲਤ ਵਿਚ ਸਮੇਂ ਸਿਰ ਹਾਜਿਰ ਕੀਤਾ ਗਿਆ। ਅਜ ਕੋਰਟ ਵਿਚ ਕੇਸ ਬਾਰੇ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀ ਹੋ ਸਕੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ ਨੂੰ ਹੋਵੇਗੀ । ਸਿੰਘਾਂ ਵਲੋਂ ਕੋਰਟ ਵਿਚ ਸੀਨਿਅਰ ਵਕੀਲ ਮਨਿੰਦਰ ਸਿੰਘ ਦੇ ਅਸਿਟੇਂਟ ਜਗਮੀਤ ਸਿੰਘ ਰੰਧਾਵਾ ਅਤੇ ਸੰਜਯ ਚੋਬੇ ਹਾਜਿਰ ਹੋਏ ਸਨ । ਕਾਗਜੀ ਕਾਰਵਾਈ ਪੁਰੀ ਹੋਣ ਤਕ ਭਾਈ ਬਲਜੀਤ ਸਿੰਘ ਦੀ ਰਿਹਾਈ ਬੁਧਵਾਰ ਨੂੰ ਹੋਣ ਦੀ ਸੰਭਾਵਨਾ ਹੈ ।

No comments: