Saturday, March 08, 2014

ਰਾਮਗੜ੍ਹੀਆ ਕਾਲਜ ਵਿਚ ਮਨਾਇਆ ਗਿਆ ਅੰਤਰ-ਰਾਸ਼ਟਰੀ ਮਹਿਲਾ ਦਿਵਸ

ਡਾ. ਐਸ.ਐਮ.ਕਾਂਤ ਪੁੱਜੇ ਮੁੱਖ ਮਹਿਮਾਣ ਵੱਜੋਂ 
ਲੁਧਿਆਣਾ: ਮਾਰਚ 08, 2014: (ਪੰਜਾਬ ਸਕਰੀਨ ਬਿਊਰੋ):
ਰਾਮਗੜ੍ਹੀਆ ਗਰਲਜ਼ ਕਾਲਜ, ਮਿੱਲਰ ਗੰਜ, ਲੁਧਿਆਣਾ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਆਪਣੇ ਆਪ ਨੂੰ ਜਾਣੋਵਿਸ਼ੇ ਉੱਤੇ ਦੋ-ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆਡਾ. ਐਸ.ਐਮ.ਕਾਂਤ( ਸਾਬਕਾ ਡਾਇਰੈਕਟਰ, ਯੂਥ ਵੈੱਲਫੇਅਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਅਤੇ ਮੌਜੂਦਾ ਸਲਾਹਕਾਰ  ਯੂਥ ਐਂਡ ਕਲਚਰਲ ਅਫੇਅਰਜ਼ , ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਏਸ ਵਰਕਸ਼ਾਪ ਦੇ ਰੀਸੋਰਸ ਪਰਸਨ ਸਨ ਯੂਨਿਵਰਸਿਟੀ ਪੱਧਰ ਉੱਤੇ ਮੇਲੇ ਕਰਵਾਉਣ, ਰਾਜ ਅਤੇ ਕੌਮਾਂਤਰੀ ਪੱਧਰ ਉੱਤੇ ਕਲਾ, ਸਭਿਆਚਾਰ ਅਤੇ ਸਾਹਿਤਕ ਗਤੀਵਿਧੀਆਂ ਦੇ ਵਿਕਾਸ ਲਈ ਯੋਗਦਾਨ ਪਾਉਣ ਵਾਲੇ ਡਾ. ਕਾਂਤ ਬਹੁਤ ਹੀ ਤਜਰਬੇਕਾਰ ਅਤੇ ਅਤਿ ਸਤਿਕਾਰਤ ਵਿਅਕਤੀ ਹਨ| ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਰਣਜੋਧ ਸਿੰਘ, ਸਕੱਤਰ ਸ੍ਰ. ਜਗਤਾਰ ਸਿੰਘ, ਪ੍ਰਿੰਸੀਪਲ ਡਾ. ਨਰਿੰਦਰ ਸੰਧੂ, ਅੰਗ੍ਰੇਜ਼ੀ ਵਿਭਾਗ ਦੀ ਮੁਖੀ ਪ੍ਰੋ. ਤੇਜਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਾ. ਕਾਂਤ ਦਾ ਭਰਵਾਂ ਸੁਆਗਤ ਕੀਤਾ ਗਿਆਡਾ. ਸਾਹਿਬ ਨੇ ਵਿਦਿਆਰਥਣਾਂ ਦੀ ਸੰਚਾਰ-ਯੋਗਤਾ, ਸ਼ਖ਼ਸੀਅਤ ਉਸਾਰੀ ਅਤੇ ਸਵੈ-ਵਿਸ਼ਵਾਸ ਬਣਾਈ ਰੱਖਣ ਉੱਤੇ ਵਿਸ਼ੇਸ਼ ਬਲ ਦਿੱਤਾ ਤੇ ਕਿਹਾ ਕਿ ਇਹ ਸਭ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਅਤਿ ਜਰੂਰੀ ਹਨਇਹ ਵਰਕਸ਼ਾਪ 9ਮਾਰਚ ਨੂੰ ਖਤਮ ਹੋਵੇਗੀਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸੰਧੂ ਨੇ ਕਿਹਾ ਕਿ ਨਾਰੀ ਜਾਤੀ ਦੀ ਭਲਾਈ ਲਈ ਅਜਿਹੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਤਾਂ ਕਿ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬੇਹਤਰ ਬਣਾਉਣ ਵਿਚ ਮਦਦ ਮਿਲ ਸਕੇਸ੍ਰ. ਰਣਜੋਧ ਸਿੰਘ ਅਤੇ ਸ੍ਰ. ਜਗਤਾਰ ਸਿੰਘ ਜੋ  ਸਾਰੇ ਪ੍ਰੋਗਰਾਮ ਵਿਚ ਹਾਜ਼ਰ ਰਹੇ , ਨੇ ਦੱਸਿਆ ਕਿ ਉਹ ਨਾਰੀ ਜਾਤੀ ਦਾ ਆਦਰ ਕਰਦੇ ਹਨ| ਉਨ੍ਹਾਂ ਅੱਗੋਂ ਹੋਰ ਕਿਹਾ ਕਿ ਔਰਤਾਂ ਸਮਾਜ ਦਾ ਕੇਂਦਰੀ ਧੁਰਾ ਹਨ ਇਸ ਲਈ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਸਮੇਂ ਦੀ ਵੱਡੀ ਲੋੜ ਹੈ|
ਇਸੇ ਦਿਨ ਕਾਲਜ ਦੇ ਗ੍ਰਹਿ ਵਿਗਿਆਨ ਵਿਭਾਗ ਵੱਲੋਂ ਸਿਹਤ ਜਾਗਰੂਕਤਾ ਕੈਂਪ ਲਾਇਆ ਗਿਆਇਸ ਕੈਂਪ ਲਗਾਉਣ ਦਾ ਉਦੇਸ਼ ਔਰਤਾਂ ਨੂੰ ਵੱਖ ਵੱਖ ਸਿਹਤ ਮਸਲਿਆਂ ਬਾਰੇ ਗਿਆਨ ਦੇਣਾ ਸੀਔਰਤਾਂ ਕਿਉਂਕਿ ਸਿਹਤਮੰਦ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦੀ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈਏਸ ਮੌਕੇ ਤੇ ਡਾ. ਨਿਤਿਨ ਬਹਿਲ ਐਮ.ਡੀ., ਡੀ.ਐਮ. ਗੈਸਟਰੋਐਂਨਟ੍ਰੋਲੋਜਿਸਟ, ਡਾ. ਨਿਤਿਨ ਸੇਠੀ ਐਮ.ਸੀ.ਐਚ. ਪਲਾਸਟਿਕ ਸਰਜਨ ਅਤੇ ਡਾ. ਮੀਨਾਕਸ਼ੀ ਜੈਨ ਐਮ.ਡੀ. ਡਰਮੋਟੋਲੋਜਿਸਟ (ਫੋਰਟਿਸ ਹਸਪਤਾਲ, ਲੁਧਿਆਣਾ) ਨੇ ਵਿਦਿਆਰਥਣਾਂ ਦੀਆਂ ਵੱਖ ਵੱਖ ਸਿਹਤ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਇਹਨਾਂ ਤੋਂ ਬਚਾਓ ਦੇ ਸਾਧਨ ਦੱਸੇਇਹਨਾਂ ਡਾਕਟਰ ਸਾਹਿਬਾਨ ਦਾ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸੰਧੂ ਅਤੇ ਗ੍ਰਹਿ ਵਿਗਿਆਨ ਵਿਭਾਗ ਦੀ ਮੁਖੀ ਪ੍ਰੋ. ਰਿਤੂ ਸੂਦ ਤੇ ਉਨ੍ਹਾਂ ਦੀ ਟੀਮ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ|   ਡਾ. ਨਿਤਿਨ ਬਹਿਲ ਨੇ ਪਾਚਣ-ਪ੍ਰਣਾਲੀ ਬਾਰੇ ਦੱਸਦਿਆਂ ਇਸ ਵਿਚ ਆਉਣ ਵਾਲੇ ਵਿਕਾਰਾਂ ਸਬੰਧੀ ਦੱਸਿਆ ਅਤੇ ਡਾ. ਸੇਠੀ ਅਤੇ ਡਾ.ਮੀਨਾਕਸ਼ੀ ਜੈਨ ਨੇ ਔਰਤ ਚੇਹਰੇ ਨਾਲ ਸਬੰਧਿਤ ਚਮੜੀ ਦੀਆਂ ਅਲੱਗ ਅਲੱਗ  ਮੁਸ਼ਕਿਲਾਂ ਉੱਤੇ ਚਾਨਣਾ ਪਾਇਆਡਾ. ਬਹਿਲ ਨੇ ਆਪਣੇ ਨਾਲ ਆਪਣੀ ਟੀਮ ਵੀ ਲਿਆਂਦੀ ਸੀ ਜਿਸਨੇ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਦਾ ਹੈਪੇਟਾਈਟਸ ਬੀ.ਅਤੇ ਸੀ ਨਿਰੀਖਣ ਵੀ ਕੀਤਾ|  
ਡਾਕਟਰ ਸਾਹਿਬਾਨ ਨਾਲ ਇਕ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਦੌਰਾਨ ਵਿਦਿਆਰਥਣਾਂ ਤੇ ਸਟਾਫ਼ ਮੈਂਬਰਾਂ ਦੇ ਸਵਾਲਾਂ ਦੇ ਜੁਆਬ ਵੀ ਡਾਕਟਰ ਸਾਹਿਬਾਨ ਵੱਲੋਂ ਦਿੱਤੇ ਗਏਇਸਦੇ ਨਾਲ ਨਾਲ ਹਿਯਾਬ ਬਿਊਟੀ ਹੱਬ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵੱਲੋਂ ਵਾਲ-ਸੱਜਾ ਦੇ ਮਾਹਰ ਮੈਡਮ ਸੰਚਿਤਾ ਅਰੋੜਾ ਨੇ ਵੀ ਆਪਣੀ ਹਾਜ਼ਰੀ ਲਗਵਾਈਵਾਲਾਂ ਦੇ ਸਟਾਇਲ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਾਲਾਂ ਦੇ ਵਿਭਿੰਨ ਕੱਟਾਂ ਅਤੇ ਸਟਾਈਲਾਂ ਬਾਰੇ ਸਮਝਾਇਆਵਾਲਾਂ ਦੀ ਸਹੀ ਸਾਂਭ ਸੰਭਾਲ ਸਬੰਧੀ ਵੀ ਉਨ੍ਹਾਂ ਨੇ ਕੁਝ ਵਧੀਆ ਸੁਝਾਓ ਗੱਲਾਂ ਦੱਸੀਆਂ| ਮਿਸਿਜ਼ ਸ਼ੀਨੂ ਹੋਰਾ ਸ਼ੀਨੂ ਮੇਕ ਓਵਰਜ਼, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਕੌਸਮੋਟੋਲੋਜੀ ਦੇ ਮਾਹਰ ਨੇ ਏਸ ਮੌਕੇ ਵਿਦਿਆਰਥਣਾਂ ਨੂੰ ਸਵੈ ਦੀ ਸਾਜ-ਸੱਜਾ ਸਬੰਧੀ ਬਹੁਤ ਅਹਿਮ ਨੁਕਤੇ ਸਮਝਾਏ ਅਤੇ ਵਿਦਿਆਰਥਣਾਂ ਨੇ ਬੜੀ ਲਗਨ ਨਾਲ ਇਹਨਾਂ ਨੂੰ ਸਮਝਿਆਪ੍ਰਧਾਨ ਸ੍ਰ. ਰਣਜੋਧ ਸਿੰਘ ਜੀ ਅਤੇ ਸਕੱਤਰ ਸ੍ਰ. ਜਗਤਾਰ ਸਿੰਘ ਜੀ ਨੇ ਸਿਹਤ ਜਾਗਰੂਕਤਾ ਸਬੰਧੀ ਸਫਲਤਾ ਸਹਿਤ ਲਗਾਏ ਇਸ ਕੈਂਪ ਲਈ ਗ੍ਰਹਿ-ਵਿਗਿਆਨ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲੜਕੀਆਂ ਸਮਾਜ ਦੀ ਕੇਂਦਰੀ ਚੂਲ਼ ਹੋਣ ਦੇ ਨਾਤੇ ਇਹਨਾਂ ਨੂੰ ਸਿਹਤ ਬਾਰੇ ਸੁਸਿਖਿਅਤ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ|

No comments: