Sunday, March 30, 2014

ਭਾਈ ਭਿਉਰਾ ਪੁਲਿਸ ਦੀ ਸਖਤ ਸੁਰਖਿਆ ਹੇਠ ਅਦਾਲਤ 'ਚ ਪੇਸ਼

Sat, Mar 29, 2014 at 11:11 PM
 ਮਾਮਲੇ ਦੀ ਅਗਲੀ ਸੁਣਵਾਈ ਹੁਣ 9 ਮਈ ਨੂੰ
ਨਵੀ ਦਿੱਲੀ 29 ਮਾਰਚ 2014: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਇਥੋˆ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ ਮਾਣਯੋਗ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿਚ ਅਦਾਲਤ ਅੰਦਰ ਵਕੀਲਾਂ ਦੀਆਂ ਚੋਣਾਂ ਹੋਣ ਕਰਕੇ ਸਮੇ ਨਾਲੋ ਚਾਰ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆ ਚਲ ਰਹੀਆ ਹਨ ਪਰ ਅਜ ਕੋਈ ਵੀ ਗਵਾਹ ਪੇਸ਼ ਨਹੀ ਹੋਇਆ ਸੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ 9 ਮਈ ਨੂੰ ਹੋਵੇਗੀ । ਪੇਸ਼ੀ ਉਪਰੰਤ ਭਾਈ ਭਿਉਰਾ ਨੇ ਇਕਬਾਲ ਸਿੰਘ ਭੱਟੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਵਲੋਂ ਦਿੱਲੀ ਵਿਖੇ ਲਾਏ ਧਰਨੇ ਦੀ ਸਰਾਹਨਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਸ ਧਰਨੇ ਕਰਕੇ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖਾਂ ਦੀ ਇਕ ਬਹੁਚਰਚਿਤ ਮੰਗ ਜੋ ਕਿ ਪਿਛਲੇ ਸਾਲ ਬੀਬੀ ਨਿਰਪ੍ਰੀਤ ਕੌਰ ਨੇ ਵੀ ਅਪਣੇ ਧਰਨੇ ਵਿਚ ਮੁੱਖ ਮੰਗ ਰਖੀ ਸੀ ਪਰ ਅਕਾਲੀ ਦਲ ਵਲੋਂ ਝੂਠਾ ਭਰੋਸਾ ਦਿਵਾ ਕੇ ਉਨ੍ਹਾਂ ਦਾ ਧਰਨਾ ਤੁੜਵਾਇਆ ਗਿਆ ਸੀ, ਦਿੱਲੀ ਦੇ ਸਿੱਖ ਕਤਲੇਆਮ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਨਾ ਕੇ ਮਾਮਲੇ ਦੀ ਜਾਂਚ ਕਰਵਾਨ ਦੇ ਹੁਕਮ ਜਾਰੀ ਕਰਵਾਨ ਅਤੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਪਹਿਲਕਦਮੀ ਕੀਤੀ ਗਈ ਸੀ ।
ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾ ਦੇ ਭਰਾਤਾ ਭਾਈ ਜਰਨੈਲ ਸਿੰਘ, ਭਤੀਜਾ ਮਨਪ੍ਰੀਤ ਸਿੰਘ ਅਤੇ ਭਾਈ ਇਕਬਾਲ ਸਿੰਘ ਭੱਟੀ ਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਵਲੋ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਹਾਜਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ ।

No comments: