Sunday, March 23, 2014

ਰਵਾਇਤੀ ਸ਼ਰਧਾਂਜਲੀਆਂ 'ਤੇ ਭਾਰੂ ਰਿਹਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਰੰਗ

ਕਈ ਥਾਵਾਂ ਤੇ ਹੋਏ ਵਿਸ਼ਾਲ ਸਮਾਗਮ 
ਲੁਧਿਆਣਾ23 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਇਸ ਵਾਰ ਚੋਣਾਂ ਦਾ ਮੌਸਮ ਹੋਣ ਕਾਰਣ 23 ਮਾਰਚ ਵਾਲੇ ਦਿਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਲੁਧਿਆਣਾ ਵਿੱਚ ਵੱਖ ਵੱਖ ਥਾਵਾਂ ਤੇ ਜਾਰੀ ਰਿਹਾ।  ਸ਼ਹਿਰ ਦਾ ਸ਼ਾਇਦ ਹੀ ਕੋਈ ਇਲਾਕਾ ਹੋਵੇ  ਜਿੱਥੇ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਯਾਦ ਨਾ ਕੀਤਾ ਗਿਆ ਹੋਵੇ। ਅਸਲ ਵਿੱਚ ਇਹ ਸਿਲਸਿਲਾ 22 ਮਾਰਚ ਨੂੰ ਹੀ ਸ਼ੁਰੂ ਹੋ ਗਿਆ ਸੀ ਜਦੋਂ ਗੁਰੂਨਾਨਕ ਭਵਨ ਦੇ ਮਿੰਨੀ ਆਡੀਟੋਰੀਅਮ ਵਿੱਚ ਲੁਧਿਆਣਾ ਦੇ ਸੀਨੀਅਰ ਪੱਤਰਕਾਰ ਗੌਤਮ ਜਲੰਧਰੀ  ਦੇ ਸੰਚਾਲਨ ਵਿੱਚ ਚੱਲਣ ਵਾਲੇ ਵੈਬ ਚੈਨਲ ਜਾਗ੍ਰਤੀ ਲਹਿਰ ਦੀ ਲਾਂਚਿੰਗ ਹੋਈ। ਸ਼ਹੀਦਾਂ ਨੂੰ ਸਮਰਪਿਤ ਇਹ ਅਖਬਾਰ ਅਤੇ ਚੈਨਲ 23 ਮਾਰਚ ਦੇ ਸ਼ਹੀਦੀ ਦਿਵਸ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਦਾ ਹੀ ਇੱਕ ਸ਼ੁਭ ਆਰੰਭ ਸੀ। ਇਸ ਮੌਕੇ ਤੇ ਸ਼ਹਿਰ ਦੀਆਂ ਪ੍ਰਮੁਖ ਸ਼ਖਸੀਅਤਾਂ ਅਤੇ ਪੱਤਰਕਾਰਾਂ ਨੇ ਇਸ ਪ੍ਰੋਗਰਾਮ ਵਿੱਚ ਸਰਗਰਮ ਸ਼ਿਰਕਤ ਕੀਤੀ। 
ਜਗਰਾਓਂ ਪੁਲ:ਲੁਧਿਆਣਾ ਦੇ ਜਗਰਾਓਂ ਪੁਲ ਵਾਲੇ ਸ਼ਹੀਦੀ ਚੋਂਕ ਵਿੱਚ ਇਸ ਵਾਰ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਥੇ ਵੀ ਤਕਰੀਬਨ ਸਾਰੇ  ਬੁਲਾਰਿਆਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀਆਂ ਗੱਲਾਂ ਕੀਤੀਆਂ ਤੇ ਹਾਰ ਪਾ ਕੇ ਤੁਰਦੇ ਬਣੇ। ਅਮਲੀ ਜ਼ਿੰਦਗੀ ਦੱਸ ਰਹੀ ਸੀ ਕੀ ਓਹ ਏਹੋਜਿਹੇ ਪਵਿੱਤਰ ਦਿਨ ਦੇ ਮੌਕੇ ਤੇ ਵੀ ਫੋਟੋਆਂ ਖਿਚਵਾਉਣ ਵਿੱਚ ਇੱਕ ਦੂਜੇ ਤੋਂ ਅੱਗੇ ਹਨ। ਇਹਨਾਂ ਬੁਲਾਰਿਆਂ ਨੇ ਵੀ ਕਿਹਾ ਕਿ ਜੇ ਕੇਂਦਰ ਵਿਚ ਐੱਨ. ਡੀ. ਏ. ਦੀ ਸਰਕਾਰ ਹੋਂਦ 'ਚ ਆਉਂਦੀ ਹੈ ਤਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।  ਇਹ ਸ਼ਬਦ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੇ ਦਿਹਾੜੇ 'ਤੇ ਲੁਧਿਆਣਾ ਦੇ ਜਗਾਰਓਂ ਪੁਲ ਤੇ ਸ਼ਹੀਦਾਂ ਦੇ ਤ੍ਰਿਮੂਰਤੀ ਚੌਕ ਵਿਚ ਆਯੋਜਿਤ ਪ੍ਰਭਾਵਸ਼ਾਲੀ ਪ੍ਰੋਗਰਾਮ 'ਚ ਉਨ੍ਹਾਂ ਦੇ ਬੁੱਤਾਂ 'ਤੇ ਲੋਕ ਸਭਾ ਸੀਟ ਲੁਧਿਆਣਾ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਫੁੱਲ ਮਾਲਾਵਾਂ ਭੇਟ ਕਰਨ ਮੌਕੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਗਏ। ਉਨ੍ਹਾਂ ਨਾਲ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੇਅਰ ਹਰਚਰਨ ਸਿੰਘ ਗੋਹਲਵਡ਼ੀਆ, ਜਥੇ. ਹੀਰਾ ਸਿੰਘ ਗਾਬੜੀਆ, ਜ਼ਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ, ਜਥੇ. ਅਮਰਜੀਤ ਸਿੰਘ ਭਾਟੀਆ, ਬਲਵਿੰਦਰ ਸਿੰਘ ਭੁੱਲਰ, ਦੰਗਾ ਪੀੜਿਤ ਸੁਰਜੀਤ ਸਿੰਘ, ਕੌਂਸਲਰ ਹਰਭਜਨ ਸਿੰਘ ਡੰਗ, ਕੌਂਸਲਰ ਗੁਰਿੰਦਰਪਾਲ ਸਿੰਘ ਪੱਪੂ, ਜਤਿੰਦਰਪਾਲ ਸਿੰਘ ਸਲੂਜਾ, ਕੌਂਸਲਰ ਭੁਪਿੰਦਰ ਸਿੰਘ ਭਿੰਦਾ ਆਦਿ ਹਾਜ਼ਰ ਸਨ। ਕਈ ਲੀਡਰ ਤਾਂ ਅਜਿਹੇ ਵੀ ਸਨ ਜਿਹੜੇ ਫੋਟੋ ਖਿਚਵਾਉਣ ਲੈ ਹਰ ਵਾਰ ਕਿਸੇ ਨ ਕਿਸੇ ਲੀਡਰ ਦੇ ਨਾਲ ਹਾਰ ਪਾਉਣ ਦੇ ਬਹਾਨੇ ਪੌਦਿਆਂ ਚੜ੍ਹ ਕੇ ਫਿਰ ਕੈਮਰਿਆਂ ਮੂਹਰੇ ਜਾ ਖਲੋਂਦੇ। 
ਹੈਲਪਿੰਗ ਹੈੰਡਸ ਕਲੱਬ: ਏਸੇ ਤਰਾਂ ਹੈਲਪਿੰਗ ਹੈੰਡਸ ਵਰਗੀਆਂ ਸੰਸਥਾਵਾਂ ਨੇ ਵੀ ਜਿਓਤੀ ਡੰਗ ਅਤੇ ਨੀਰਜ ਵਰਮਾ ਵਰਗੇ ਸਰਗਰਮ ਨੌਜਵਾਨਾਂ ਦੀ ਅਗਵਾਈਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। 
ਮਿੰਨੀ ਰੋਜ਼ ਗਾਰਡਨ:ਇਸੇ ਤਰ੍ਹਾਂ ਐਕਟਿਵ ਐਂਟੀ ਕੁਰੱਪਸ਼ਨ ਗਰੁੱਪ ਕਿਦਵਈ ਨਗਰ ਮਿੰਨੀ ਰੋਜ਼ ਗਾਰਡਨ ਵਲੋਂ ਸ਼ਹੀਦਾਂ ਦੀ ਨਿੱਘੀ ਯਾਦ 'ਚ ਸਮਾਗਮ ਕਰਵਾਇਆ ਗਿਆ, ਜਿਸ 'ਚ ਉਮੀਦਵਾਰ ਇਯਾਲੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਸਾਨੂੰ ਦੇਸ਼ ਅਤੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਗਰੁੱਪ ਵਲੋਂ ਕਰਵਾਏ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਸਮਾਜ ਸੁਧਾਰ ਲਈ ਵਧੀਆ ਉਪਰਾਲਾ ਹੈ ਅਤੇ ਸਾਨੂੰ ਸਭ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। 
ਇਸ ਮੌਕੇ ਉਮੀਦਵਾਰ ਇਯਾਲੀ, ਸਾਬਕਾ ਵਜ਼ੀਰ ਸਤਪਾਲ ਗੋਸਾਈ, ਅਮਿਤ ਗੋਸਾਈ, ਹਨੀ ਬੇਦੀ, ਗੁਰਤੇਜ ਸਿੰਘ ਕੁਤਬੇਵਾਲ ਆਦਿ ਨੂੰ ਪ੍ਰਧਾਨ ਰਮੇਸ਼ ਬਾਂਗਡ਼, ਜਗਦੀਸ਼ ਬਜਾਜ, ਹਰਪਾਲ ਜੱਗੀ, ਮਨਪ੍ਰੀਤ ਸਿੱਬੂ, ਜਸਪ੍ਰੀਤ ਜੱਸੀ, ਦਵਿੰਦਰ ਜੱਸੀਆਂ, ਗੁਰਪ੍ਰੀਤ ਰਾਜੂ, ਪ੍ਰਦੀਪ ਪੱਪੂ, ਦੀਪ ਮਾਨ, ਕਰਨ ਬਾਂਗਡ਼, ਬਾਬਾ ਮਨਜੀਤ ਸਿੰਘ, ਦਵਿੰਦਰਦੀਪ ਸਿੰਘ ਸਹੌਲੀ, ਹੌਬੀ ਗਰੇਵਾਲ ਆਦਿ ਨੇ ਸ਼ਹੀਦਾਂ ਨੂੰ ਯਾਦ ਕੀਤਾ।
ÒÁÅêÓ òñ¯º ਵੀ í×å ÇÿØ, ðÅÜ×¹ðÈ å¶ Ã¹Öç¶ò ù íÅò-Çí¿éÆÁ» ôðè»ÜñÆÁ»
í×å ÇÃ¿Ø ç¶ Ã¹êÇéÁ» òÅñÅ Çé÷Åî ñÅ×È ਕਰਾਂਗੇ—ëÈñÕÅ
ਲੁਧਿਆਣਾ: ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੇਦੀ ਦਿਹਾੜੇ 'ਤੇ ਅੱਜ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸ. ਹਰਵਿੰਦਰ ਸਿੰਘ ਫੂਲਕਾ ਵਲੋਂ ਅਤੇ ਸਮੂਹ 'ਆਪ' ਵਰਕਰਾਂ ਵਲੋਂ ਸਥਾਨਕ ਜਗਰਾਓਂ ਪੁੱਲ ਵਿਖੇ 'ਤੇ ਬਣੇ ਸ਼ਹੀਦਾਂ ਦੇ ਬੁੱਤਾਂ 'ਤੇ ਹਾਰ ਪਾ ਕੇ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਉਹਨਾਂ ਦੇ ਸੁਪਨਿਆਂ ਵਾਲੇ ਨਿਜ਼ਾਮ ਨੂੰ ਹੋਂਦ ਵਿਚ ਲਿਆਉਣ ਲਈ ਸੰਘਰਸ਼ ਜਾਰੀ ਰੱਖਣ ਦੇ ਵਚਨ ਨੂੰ ਦੁਹਰਾਇਆ ਗਿਆ। ਇਸ ਮੌਕੇ ਸ. ਫੂਲਕਾ ਨੇ ਭਾਵਪੂਰਤ ਤਕਰੀਰ ਕਰਦਿਆਂ ਕਿਹਾ ਕਿ ਅਜ਼ਾਦੀ ਮਿਲੀ ਨੂੰ 65 ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਜਿਹਨਾਂ ਸਿਰਲੱਥ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਇਹ ਅਜ਼ਾਦੀ ਮਿਲੀ, ਉਹਨਾਂ ਦੇ ਸੁਪਨਿਆਂ ਵਾਲਾ ਆਮ ਆਦਮੀ ਪੱਖੀ ਨਿਜ਼ਾਮ ਅਜੇ ਤੱਕ ਦੇਸ਼ ਵਿਚ ਲਾਗੂ ਨਹੀਂ ਹੋ ਸਕਿਆ, ਨਾ ਹੀ ਇਸ ਨੂੰ ਲਾਗੂ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਕਦੇ ਸੁਹਿਰਦ ਯਤਨ ਕੀਤੇ ਹਨ। ਉਹਨਾਂ ਕਿਹਾ ਕਿ ਅੱਜ ਵੀ ਸਾਡੇ ਦੇਸ਼ ਵਿਚ ਪਰਚੀ ਸਿਸਟਮ ਪ੍ਰਚੱਲਿਤ ਹੈ, ਜਿਸ ਤਹਿਤ ਲੋਕਾਂ ਨੂੰ ਸਰਕਾਰੀ ਅਦਾਰਿਆਂ ਵਿਚ ਛੋਟੇ ਤੋਂ ਛੋਟਾ ਕੰਮ ਕਰਵਾਉਣ ਲਈ ਵੀ ਸਿਆਸੀ ਲੀਡਰਾਂ, ਮੰਤਰੀਆਂ, ਕੌਸਲਰਾਂ, ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੇ ਅੱਗੇ ਨੱਕ ਰਗੜਨੇ ਪੈਂਦੇ ਹਨ ਅਤੇ ਜਿੰਨਾ ਚਿਰ ਤੱਕ ਉਹ ਆਪਣੀ ਪਰਚੀ ਲਿਖ ਕੇ ਨਹੀਂ ਦਿੰਦੇ ਜਾਂ ਸਿਫਾਰਿਸ਼ ਨਹੀਂ ਕਰਦੇ, ਉਨਾ ਚਿਰ ਆਮ ਆਦਮੀ ਦਾ ਕਿਸੇ ਵੀ ਸਰਕਾਰੀ ਦਫਤਰ ਵਿਚ ਆਮ ਤੌਰ 'ਤੇ ਕੰਮ ਨਹੀਂ ਹੁੰਦਾ ਅਤੇ ਲੁਧਿਆਣਾ ਦੇ ਵਿਧਾਇਕ, ਕੌਂਸਲਰ ਜਾਂ ਸੰਸਦ ਮੈਂਬਰ ਇਸ ਮਾਮਲੇ ਵਿਚ ਸਭ ਤੋਂ ਅੱਗੇ ਹਨ। ਉਹਨਾਂ ਕਿਹਾ ਕਿ ਅਜੋਕੇ ਸਿਆਸਤਦਾਨ ਆਪਣੇ ਮੁਫਾਦਾਂ ਅਤੇ ਲਾਲਚਾਂ ਅਧੀਨ ਅਜਿਹਾ ਲੋਕ ਵਿਰੋਧੀ ਅਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੇ ਸਿਸਟਮ ਬਿਲਕੁਲ ਨਹੀਂ ਬਦਲਣਾ ਚਾਹੁੰਦੇ, ਕਿਉਂਕਿ ਇਹ ਲੋਕਾਂ ਦੀਆਂ ਵੋਟਾਂ ਹਥਿਆਉਣ ਦਾ ਇਕ ਵਧੀਆਂ ਹਥਿਆਰ ਹੈ ਅਤੇ ਲੋਕਾਂ ਨੂੰ ਆਪਣੇ ਗ਼ੁਲਾਮਾਂ ਵਜੋਂ ਰੱਖਣ ਦਾ ਕਾਰਗਰ ਤਰੀਕਾ ਹੈ। ਉਹਨਾਂ ਕਿਹਾ ਕਿ ਇਸ ਹਾਲਾਤ ਨੂੰ ਦੇਖ ਕੇ ਇਹ ਸਿੱਧ ਹੋ ਜਾਂਦਾ ਹੈ ਕਿ ਆਮ ਆਦਮੀ ਅੱਜ ਵੀ ਗ਼ੁਲਾਮ ਹੈ ਅਤੇ ਇਸ ਗ਼ੁਲਾਮੀ ਨੂੰ ਗਲੋਂ ਲਾਹੁਣ ਲਈ ਸ਼ਹੀਦਾਂ ਦੇ ਕੁਰਬਾਨੀਆਂ ਭਰੇ ਜੀਵਨ ਤੋਂ ਸੇਧ ਲੈ ਕੇ ਆਮ ਲੋਕਾਂ ਨੂੰ ਇਹਨਾਂ ਬੇਈਮਾਨ ਅਤੇ ਭ੍ਰਿਸ਼ਟ ਨੇਤਾਵਾਂ ਨੂੰ ਗੱਦੀਓਂ ਲਾਹੁਣ ਦੀ ਸਖਤ ਜਰੂਰਤ ਹੈ। ਇਸ ਸੰਦਰਭ ਵਿਚ ਸੇਵਾ ਦੇ ਅਧਿਕਾਰ ਕਨੂੰਨ ਬਾਰੇ ਉਹਨਾਂ ਬੋਲਦਿਆਂ ਕਿਹਾ ਕਿ ਇਹ ਕਨੂੰਨ ਜਨਤਕ ਪ੍ਰਭਾਵ ਅਧੀਨ ਲੋਕਾਂ ਨੂੰ ਪਰਚੀ ਸਿਸਟਮ ਤੋਂ ਛੁਟਕਾਰਾ ਦਿਵਾਉਣ ਲਈ ਹੋਂਦ 'ਚ ਲਿਆਂਦਾ ਗਿਆ ਸੀ ਪਰ ਇਸ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ, ਜਿਸ ਲਈ ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਮੁੱਖ ਤੌਰ 'ਤੇ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਨਿਜ਼ਾਮ ਸਿਰਜਣ ਲਈ ਤਨੋਂ-ਮਨੋਂ ਸਮਰਪਿਤ ਹੈ। ਇਸ ਦੌਰਾਨ 'ਇਨਕਲਾਬ ਜਿੰਦਾਬਾਦ' ਦੇ ਨਾਅਰਿਆਂ ਨਾਲ ਸਾਰਾ ਅਸਮਾਨ ਗੂੰਜ ਉਠਿਆ। ਇਸ ਸ਼ਰਧਾਂਜਲੀ ਤੋਂ ਬਾਅਦ ਜਗਰਾਓਂ ਪੁਲ ਤੋਂ ਸ. ਫੂਲਕਾ ਦੀ ਅਗਵਾਈ ਵਿਚ 'ਆਪ' ਵਰਕਰਾਂ ਵਲੋਂ ਸ਼ਹਿਰ ਵਿਚ ਪੈਦਲ ਮਾਰਚ ਕੱਢਿਆ ਗਿਆ ਜੋ ਮਾਤਾ ਰਾਣੀ ਚੌਂਕ, ਭਾਰਤ ਨਗਰ ਚੌਂਕ, ਕੌਛੜ ਮਾਰਕੀਟ, ਮਾਡਲ ਗਰਾਮ, ਗੁਰਦੇਵ ਨਗਰ, ਰਾਣੀ ਝਾਂਸੀ ਰੋਡ ਆਦਿ ਥਾਂਵਾਂ ਤੋਂ ਹੁੰਦਾ ਹੋਇਆ ਸਰਾਭਾ ਨਗਰ ਵਿਖੇ ਸਥਿਤ ਪਾਰਟੀ ਦੇ ਦਫ਼ਤਰ ਵਿਖੇ ਸਮਾਪਤ ਹੋਇਆ।  

No comments: