Friday, March 21, 2014

ਬੱਬਰ ਖਾਲਸਾ ਦੇ ਬਲਜੀਤ ਸਿੰਘ ਭਾਉ ਇਕ ਮਹੀਨੇ ਲਈ ਪੈਰੋਲ ਤੇ ਰਿਹਾ

ਸੌਦਾ ਸਾਧ ਮਾਮਲੇ ਵਿਚ ਅਗਲੀ ਸੁਣਵਾਈ 27 ਮਾਰਚ ਨੂੰ
ਨਵੀਂ ਦਿੱਲੀ: 20 ਮਾਰਚ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਹਾਈ ਕੋਰਟ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਨੰ 1 ਵਿਚ ਬੰਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਬਲਜੀਤ ਸਿੰਘ ਭਾਉ ਨੂੰ ਦਿੱਤੀ ਇਕ ਮਹੀਨੇ ਦੀ ਪੈਰੋਲ ਤੇ ਅਜ ਤਿਹਾੜ ਜੇਲ੍ਹ ਵਿਚੋ ਰਾਤ ਦੇ ਤਕਰੀਬਨ 9.30 ਵਜੇ ਗੇਟ ਨੂੰ 1 ਤੋਂ ਬਲਜੀਤ ਸਿੰਘ ਭਾਉ ਰਿਹਾ ਹੋ ਗਏ ਹਨ । ਉਨ੍ਹਾਂ ਨੂੰ ਮਿਲਣ ਲਈ ਅਜ ਬਹੁਤ ਸਾਰੇ ਨੋਜੁਆਨ ਅਤੇ ਮਿੱਤਰ ਪਹੁੰਚੇ ਹਨ ਸਨ ਜਿਨ੍ਹਾਂ ਨੇ ਭਾਈ ਭਾਉ ਨੂੰ ਜੀ ਆਇਆ ਆਖਿਆ । ਉਪਰੰਤ ਭਾਈ ਬਲਜੀਤ ਸਿੰਘ ਭਾਉ ਨੇੜੇ ਦੇ ਗੁਰਦੁਆਰੇ ਛੋਟੇ ਸਾਹਿਬਜਾਦੇ ਵਿਖੇ ਗਏ ਤੇ ਗੁਰੁ ਸਾਹਿਬ ਜੀ ਹਜੂਰੀ ਵਿਚ ਅਰਦਾਸ ਕਰਕੇ ਨਤਮਸਤਕ ਹੋ ਕੇ ਅਪਣੇ ਪਿੰਡ ਨੂੰ ਰਵਾਨਾ ਹੋ ਗਏ । ਪ੍ਰੈਸ ਨਾਲ ਗਲਬਾਤ ਕਰਦਿਆਂ ਭਾਈ ਭਾਉ ਨੇ ਕਿਹਾ ਕਿ ਚੋਣਾਂ ਨੇੜੇ ਹਨ ਤੇ ਸਾਡੀ ਸਮੂਹ ਸਿੱਖ ਕੌਮ ਦੀ ਆਜਾਦੀ ਲਈ ਲੜ ਰਹੀ ਰਾਜਸੀ ਅਤੇ ਧਾਰਮਿਕ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਨਾਜੁਕ ਮੌਕੇ ਤੇ ਇਕ ਦੁਜੇ ਵਿਰੁਧ ਦੁਸ਼ਣਬਾਜੀ ਬੰਦ ਕਰਕੇ ਆਪਸੀ ਮਿਲਵਰਤਨ ਕਰਦੇ ਹੋਏ ਰਾਜਸੱਤਾ ਤੇ ਕਾਬਿਜ ਧਿਰ ਨੂੰ ਲਾਂਭੇ ਕਰਨ ਵਿਚ ਚਾਲੇ ਪਾਉਦੇ ਹੋਏ ਸਿੱਖੀ ਸਪਰਿਟ ਨੂੰ ਸਭਾਲੋ । ਇਸ ਵਕਤ ਸਿੱਖ ਕੌਮ ਦੇ ਇਕ ਪਾਸੇ ਸੱਪ ਹੈ ਤੇ ਦੁਜੇ ਪਾਸੇ ਨੇਵਲਾ, ਜੋ ਕਿ ਸਿੱਖੀ ਨੂੰ ਨਿਗਲਣ ਲਈ ਅਪਣਾਂ ਮੂੰਹ ਫੈਲਾਏ ਖੜੇ ਹਨ । ਇਸ ਲਈ ਸਾਨੂੰ ਬਹੁਤ ਹੀ ਸੋਚ ਸਮਝ ਕੇ ਆਪਣੇ ਵੋਟ ਦੀ ਵਰਤੋਂ ਕਰਨੀ ਹੈ । ਭਾਈ ਬਲਜੀਤ ਸਿੰਘ ਭਾਉ ਨੇ ਦਸਿਆ ਕਿ ਸੌਧਾ ਸਾਧ ਦੇ ਮਾਮਲੇ ਵਿਚ ਉਨ੍ਹਾਂ ਦੀ ਅਗਲੀ ਪੇਸ਼ੀ 27 ਮਾਰਚ ਨੂੰ ਹੈ ਜਿਸ ਵਿਚ ਉਨ੍ਹਾਂ ਦੇ ਨਾਲ ਹੋਰ ਸਿੰਘ ਵੀ ਪੇਸ਼ ਹੋਣਗੇ ਤੇ ਪੈਰੋਲ 18 ਅਪ੍ਰੈਲ ਨੂੰ ਖਤਮ ਹੋ ਜਾਣੀ ਹੈ ।

No comments: