Friday, March 14, 2014

ਵਿਦਿਆਰਥੀਆਂ ਵੱਲੋਂ ਲੁਧਿਆਣਾ ਸਟਾਕ ਐਕਸਚੇਂਜ ਦਾ ਦੌਰਾ

ਸ਼੍ਰੀ ਆਤਮ ਵਲੱਭ ਜੈਨ ਕਾਲਜ ਨੇ ਕੀਤਾ ਵਿਸ਼ੇਸ਼ ਉਪਰਾਲਾ 
ਲੁਧਿਆਣਾ:13 ਮਾਰਚ 2014:(ਪੰਜਾਬ ਸਕਰੀਨ ਬਿਊਰੋ): 
ਅੱਜਕਲ੍ਹ ਦੀ ਜਿੰਦਗੀ ਵਿੱਚ ਕਾਰੋਬਾਰ ਅਤੇ ਵਪਾਰ ਦੀ ਅਹਿਮੀਅਤ ਲਗਾਤਾਰ ਵਧ ਰਹੀ ਹੈ। ਇਸ ਹਕੀਕਤ ਨੂੰ ਸਾਹਮਣੇ ਰੱਖਦਿਆਂ ਆਧੁਨਿਕ ਯੁਗ ਦੇ ਚੰਗੇ ਵਿਦਿਅਕ ਅਦਾਰੇ ਆਪਣੇ ਵਿਦਿਆਰਥੀਆਂ ਨੂੰ ਇਸ ਪਾਸਿਓਂ ਵੀ ਪੂਰੀ ਤਰਾਂ ਟਰੇਂਡ ਕਰ ਰਹੇ ਹਨ। ਇਸੇ ਮਕਸਦ ਨਾਲ ਸ਼੍ਰੀ ਆਤਮ ਵਲੱਭ ਜੈਨ ਕਾਲਜ ਦੇ ਐਮ. ਕਾਮ. ਭਾਗ ਪਹਿਲਾ  ਦੇ ਵਿਦਿਆਰਥੀਆਂ ਵੱਲੋਂ ਲੁਧਿਆਣਾ ਸਟਾਕ ਐਕਸਚੇਂਜ ਦਾ ਮਾਰਚ 13,2014 ਨੂੰ ਪ੍ਰੋ. ਰਿਸ਼ੀਕੇਸ਼, ਪ੍ਰੋ. ਸੰਦੀਪ ਅਤੇ ਪ੍ਰੋ. ਚਰਨਜੀਤ ਦੀ ਅਗਵਾਈ ਹੇਠ ਦੌਰਾ ਕੀਤਾ ਗਿਆ। ਇਸ ਦੌਰੇ ਦੇ ਦੌਰਾਨ ਪੂਜਾ ਕੋਹਲੀ(ਕੰਪਨੀ ਸੈਕਟਰੀ) ਅਤੇ ਸਾਧੂ ਰਾਮ(ਟਰੇਨਿੰਗ ਅਤੇ ਪਲੇਸਮੈਂਟ ਸੈੱਲ) ਨੇ ਸਟਾਕ ਮਾਰਕੀਟ ਦੇ ਸੰਬਧੀ ਕਥਨਾਂ ਉੱਤੇ ਵਿਦਿਆਰਥੀਆਂ ਨੂੰ ਪ੍ਰਸਾਰ ਭਾਸ਼ਣ ਦਿੱਤਾ। ਜਿਸ ਵਿਚ ਉਹਨਾਂ ਨੇ ਸਟਾਕ ਮਾਰਕੀਟ ਦੀ ਸਥਾਪਨਾ ਅਤੇ ਵਪਾਰ ਵਿਚ ਇਸ ਦੀ ਮਹੱਤਤਾ ਉੱਤੇ ਭਰਪੂਰ ਚਾਨਣਾ ਪਾਇਆ। ਇਸ ਦੌਰੇ ਦੇ ਦੌਰਾਨ ਵਿਦਿਆਰਥੀਆਂ ਦੇ ਵਪਾਰ ਸੰਬੰਧੀ ਗਿਆਨ ਵਿਚ ਭਰਵਾਂ ਵਾਧਾ ਹੋਇਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ਵਨੀ ਜੈਨ ਅਤੇ ਕਾਲਜ ਪ੍ਰਿੰਸੀਪਲ ਡਾ. ਜਨਮੀਤ ਸਿੰਘ ਨੇ ਕਾਮਰਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਇਹੋ ਜਿਹੇ ਸਿੱਖਿਆਦਾਇਕ ਦੌਰਿਆ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਮੀਦ ਹੈ ਇਹ ਵਿਦਿਆਰਥੀ ਆਪਣੇ ਜੀਵਨ  ਵਿੱਚ ਇਸਦਾ ਕਾਫੀ ਫਾਇਦਾ ਉਠਾਉਣਗੇ। 

No comments: