Saturday, March 01, 2014

ਬੀਬੀ ਨਿਰਪ੍ਰੀਤ ਕੌਰ ਤੇ ਪਰਚਾ ਦਰਜ਼ ਕਰਨਾ ਮੰਦਭਾਗਾ: ਜਗਸ਼ੇਰ ਅਤੇ ਭੱਟੀ

Sat, Mar 1, 2014 at 10:17 PM
ਜੰਤਰ ਮੰਤਰ ਤੇ ਰੋਸ ਵਖਾਵਾ ਕਰਨ ਦੇ ਖਿਲਾਫ ਇਕ ਸਾਲ ਬਾਅਦ ਪਰਚਾ
ਨਵੀਂ ਦਿੱਲੀ 1 ਮਾਰਚ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਪਿਛਲੇ ਸਾਲ ਦਿੱਲੀ ਵਿਚ ਹੋਏ ਦਾਮਿਨੀ ਨਾਮ ਦੀ ਇਕ ਕੁੜੀ ਨਾਲ ਬਲਤਾਕਾਰ ਦੇ ਮਾਮਲੇ ਵਿਚ ਸਮੂਹ ਹਿੰਦੁਸਤਾਨ ਫਰਵਰੀ-ਮਾਰਚ 2013 ਵਿਚ ਜੰਤਰ ਮੰਤਰ ਤੇ ਬਲਾਤਕਾਰੀਆਂ ਦੇ ਖਿਲਾਫ ਮੁਜਾਹਰੇ ਕਰ ਰਿਹਾ ਸੀ ਤੇ ਵੂਮੈਨ ਦਿਨ ਤੇ 8 ਮਾਰਚ ਨੂੰ ਬੀਬੀ ਨਿਰਪ੍ਰੀਤ ਕੌਰ ਵਲੋਂ ਦਿੱਲੀ ਅਤੇ ਹਿੰਦੁਸਤਾਨ ਦੀ ਥਾਵਾਂ ਤੇ ਨਵੰਬਰ 1984 ਵਿਚ ਹਜਾਰਾਂ ਸਿੱਖ ਬੀਬੀਆਂ ਦੀ ਸ਼ਰੇਆਮ ਪੱਤ ਰੋਲੀ ਗਈ ਸੀ ਨੂੰ ਇਨਸਾਫ ਦਿਵਾਉਣ ਲਈ ਮੁਜਾਹਰਾ ਕੀਤਾ ਗਿਆ ਸੀ, ਦੇ ਖਿਲਾਫ ਅਜ ਇਕ ਸਾਲ ਬਾਅਦ ਤਿਲਕ ਮਾਰਗ ਥਾਣੇ ਵਿਚ ਚਾਲਾਨ ਦਰਜ਼ ਕੀਤਾ ਗਿਆ ਹੈ । ਇਕ ਪਾਸੇ ਹਿੰਦੁਸਤਾਨ ਦੀ ਬੇਟੀ ਅਖਵਾਉਦੀ ਦਾਮਿਨੀ ਲਈ ਸਮੂਚਾ ਹਿੰਦਸਤਾਨ ਇਕੱਠਾ ਹੋ ਗਿਆ ਸੀ ਤੇ ਨਵੰਬਰ 84 ਵਿਚ ਮਾਰੇ ਸਿੱਖ ਪਰਿਵਾਰ ਕਿ ਇਸ ਦੇਸ਼ ਦੇ ਨਾਗਰਿਕ ਨਹੀ ਸਨ । ਬੀਬੀ ਨਿਰਪ੍ਰੀਤ ਕੌਰ ਜੋ ਕਿ ਇਸ ਸਮੇਂ ਨਵੰਬਰ 1984 ਵਿਚ ਵਾਪਰੇ ਸਿੱਖ ਕਤਲੇਆਮ ਵਿਚ ਸੱਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਹਨ, ਉਨ੍ਹਾਂ ਦੀਆਂ ਅੱਖਾ ਦੇ ਸਾਹਮਣੇ ਹੀ ਉਨ੍ਹਾਂ ਦੇ ਪਿਤਾ ਜੀ ਸ ਨਿਰਮਲ ਸਿੰਘ ਜੀ ਨੂੰ ਸੱਜਣ ਕੁਮਾਰ ਦੇ ਇਸ਼ਾਰੇ ਤੇ ਦਹਿਸ਼ਤਗਰਦੀਆਂ ਨੇ ਗਲੇ ਵਿਚ ਟਾਇਰ ਪਾ ਕੇ ਜੀਉਦੇਂ ਹੀ ਜਲਾ ਦਿੱਤਾ ਸੀ । ਤਦ ਤੋ ਲੈ ਕੇ ਹੁਣ ਤਕ ਬੀਬੀ ਨਿਰਪ੍ਰੀਤ ਕੌਰ ਸਮੁਚੀ ਕੌਮ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜ ਰਹੇ ਹਨ ਤੇ ਹੁਣ ਸਰਕਾਰ ਵਲੋਂ ਇਹ ਕਾਰਵਾਈ ਕਰਦਿਆਂ ਹੋਇਆ ਸਿੱਖਾਂ ਨੂੰ ਮੁੜ ਇਨਸਾਫ ਮਿਲਣ ਦੇ ਰਾਹ ਵਿਚ ਰੋੜੇ ਅਟਕਾਏ ਜਾ ਰਹੇ ਹਨ ਜਿਸ ਦੀ ਅਸੀ ਭਰਪੂਰ ਨਿੰਦਾ ਕਰਦੇ ਹਾਂ ਤੇ ਤੁੰਰਤ ਹੀ ਇਹ ਪਰਚਾ ਵਾਪਿਸ ਲੈਣ ਲਈ ਸਮੂਚੀ ਕੌਮ ਨੂੰ ਬੀਬੀ ਨਿਰਪ੍ਰੀਤ ਕੌਰ ਦਾ ਸਾਥ ਦੇਣ ਲਈ ਅਪੀਲ ਕਰਦੇ ਹਾਂ । ਜੇਕਰ ਇਕ ਬਹੁਗਿਣਤੀ ਨਾਲ ਸੰਬਧੰਤ ਬੀਬੀ ਨਾਲ ਕੂਝ ਵਾਪਰਦਾ ਹੈ ਤੇ ਸਮੂਚੀ ਸਰਕਾਰੀ ਮਸ਼ੀਨਰੀ ਹਿਲ ਜਾਦੀ ਹੈ ਤੇ ਘੱਟਗਿਣਤੀ ਨੂੰ ਘਰੋ ਕੱਢ-ਕੱਢ ਕੇ ਮਾਰਿਆ ਜਾਏ ਜਲਾਇਆ ਜਾਏ ਸਰਕਾਰਾਂ ਦੀਆਂ ਅੱਖਾਂ ਬੰਦ ਰਹਿੰਦੀਆਂ ਹਨ । ਬਹੁਗਿਣਤੀ ਤੋੜ-ਫੋੜ ਕਰੇ ਕੋਈ ਪਰਚਾ ਦਰਜ ਨਹੀ ਹੁੰਦਾ ਤੇ ਘੱਟਗਿਣਤੀ ਸ਼ਾਤਮਈ ਮੁਜਾਹਿਰਾ ਕਰੇ ਤਾਂ ਵੀ ਪਰਚਾ ਦਰਜ । ਇਨ੍ਹਾਂ ਗਲਾਂ ਦਾ ਪ੍ਰਗਟਾਵਾ ਸੱਜਣ ਕੁਮਾਰ ਦੇ ਖਿਲਾਫ ਗਵਾਹ ਭਾਈ ਜਗਸ਼ੇਰ ਸਿੰਘ ਅਤੇ ਫਰਾਂਸ ਵਾਲੇ ਭਾਈ ਇਕਬਾਲ ਸਿੰਘ ਭੱਟੀ ਨੇ ਕੀਤਾ । ਦਰਜ ਹੋਏ ਪਰਚੇ ਬਾਰੇ ਬੀਬੀ ਨਿਰਪ੍ਰੀਤ ਕੌਰ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਇਨ੍ਹਾਂ ਪਰਚਿਆਂ ਦੀ ਕੋਈ ਪ੍ਰਵਾਹ ਨਹੀ ਹੈ ਜੇਕਰ ਸਾਨੂੰ ਸਿਰਫ ਸਿੱਖ ਹੋਣ ਦੇ ਨ੍ਹਾਤੇ ਮੁਜਾਹਿਰਾ ਕਰਨ ਅਪਣੇ ਹੱਕ ਦੀ ਗਲ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਮੈਂ ਇਹ ਕਾਰਵਾਈ ਮੁੜ ਤੋ ਕਰਾਂਗੀ ਅਤੇ ਸਮੁਚੀ ਕੌਮ ਨੂੰ ਅਪੀਲ ਕਰਦੀ ਹਾਂ ਕਿ ਸਿੱਖਾਂ ਨੂੰ ਇਨਸਾਫ ਅਤੇ ਅਪਣੇ ਹੱਕਾਂ ਦੀ ਗਲ ਕਰਨ ਲਈ ਅਸੀ ਮੁੜ 8 ਮਾਰਚ 2014 ਨੂੰ ਵੂਮੈਨ ਦਿਨ ਤੇ ਦਿੱਲੀ ਦੇ ਜੰਤਰ ਮੰਤਰ ਵਿਖੇ ਇਕ ਵਿਸ਼ਾਲ ਰੋਸ ਮਾਰਚ ਕਰ ਰਹੇ ਹਾਂ ਜਿਸ ਵਿਚ ਵੱਧ ਚੜ ਕੇ ਹਾਜਿਰੀ ਭਰ ਕੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਦਿੱਖਾਇਆ ਜਾਏ ਕਿ ਸਿੱਖ ਕੌਮ ਨਵੰਬਰ 1984 ਦਾ ਸਰਕਾਰੀ ਕਾਰਾ ਅਜ ਵੀ ਨਹੀ ਭੁਲੀ ਹੈ ਤੇ ਦੌਸ਼ੀਆਂ ਨੂੰ ਸਜਾ ਦਿਵਾਉਣ ਲਈ ਪੂਰਅਮਨ ਤਰੀਕੇ ਨਾਲ ਲੜਾਈ ਲੜਦੀ ਹੀ ਰਹੇਗੀ ।

No comments: