Thursday, March 06, 2014

ਸ਼ਹੀਦੀ ਖੂਹ ਅਜਨਾਲਾ ਸਬੰਧੀ ਵਿਚਾਰ-ਚਰਚਾ 7 ਨੂੰ

Thu, Mar 6, 2014 at 4:35 PM
ਔਰਤ ਦਿਹਾੜੇ 'ਤੇ ਨਾਟਕ 'ਮਿਊਜ਼ੀਅਮ' 8 ਨੂੰ
ਜਲੰਧਰ: 6 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ 1857 ਦੇ ਕਾਲ਼ਿਆਂ ਵਾਲਾ ਖੂਹ ਕਰਕੇ ਜਾਣੇ ਜਾਂਦੇ ਸ਼ਹੀਦੀ ਖੂਹ ਅਜਨਾਲਾ ਵਿਖੇ ਖ਼ੂਨੀ ਸਾਕੇ 'ਚ ਸ਼ਹਾਦਤਾਂ ਪਾਉਣ ਵਾਲੇ ਬਾਗ਼ੀ ਫੌਜੀਆਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਉਪਰੰਤ ਵਿਚਾਰ-ਚਰਚਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਿਚਾਰ-ਚਰਚਾ 'ਚ ਪੰਜਾਬ ਦੇ ਨਾਮਵਰ ਇਤਿਹਾਸਕਾਰ, ਖੋਜਕਾਰ, ਲੇਖਕ, ਬੁੱਧੀਜੀਵੀ ਅਤੇ ਦੇਸ਼ ਭਗਤਾਂ ਦੇ ਵਾਰਸ ਭਾਗ ਲੈਣਗੇ।  ਉਹਨਾਂ ਦੱਸਿਆ ਕਿ ਸ਼ਹੀਦੀ ਖੂਹ ਨਾਲ ਜੁੜਵੇਂ ਭਖਦੇ ਮੁੱਦੇ, ਇਤਿਹਾਸ ਬਾਰੇ ਪੁਖ਼ਤਾ ਜਾਣਕਾਰੀ ਉਭਾਰਨ ਅਤੇ ਗੈਰ-ਇਤਿਹਾਸਕਾਰੀ ਤੋਂ ਸੁਚੇਤ ਕਰਨ ਲਈ ਇਹ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
ਅਗਲੇ ਦਿਨ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਮੌਕੇ ਸ਼ਾਮ ਠੀਕ 7 ਵਜੇ ਕਮੇਟੀ ਅਤੇ ਯੁਵਾ ਥੀਏਟਰ ਵੱਲੋਂ ਸੁਮੇਧ ਅਤੇ ਰਾਸੀਕਾ ਦਾ ਲਿਖਿਆ ਪ੍ਰੋ. ਅੰਕੁਰ ਸ਼ਰਮਾ ਦੁਆਰਾ ਨਿਰਦੇਸ਼ਤ ਨਾਟਕ 'ਮਿਊਜ਼ੀਅਮ' ਖੇਡਿਆ ਜਾਵੇਗਾ।  
ਕਮੇਟੀ ਨੇ ਦੋਵੇਂ ਸਮਾਗਮਾਂ 'ਚ ਪਰਿਵਾਰਾਂ ਸਮੇਤ ਸਭ ਨੂੰ ਸ਼ਿਰਕਤ ਕਰਨ ਦਾ ਖੁੱਲਾ ਸੱਦਾ ਦਿੱਤਾ ਹੈ।

No comments: