Friday, March 21, 2014

ਗੁਰਦੇ ਦੀਆ ਬਿਮਾਰੀਆਂ ਸਬੰਧੀ ਸੀ.ਐਮ.ਈ. 22 ਮਾਰਚ ਨੂੰ

Fri, Mar 21, 2014 at 2:14 PM
ਗੁਰਦਿਆਂ ਦੀਆਂ ਮੁੱਖ ਸੱਤ ਬਿਮਾਰੀਆਂ ਬਾਰੇ ਹੋਵੇਗੀ ਚਰਚਾ 
ਲੁਧਿਆਣਾ: 21 ਮਾਰਚ, 2014: (ਸ਼ਾਲੂ ਅਰੋੜਾ//ਰੈਕਟਰ ਕਥੂਰੀਆ):
ਸੀ.ਐਮ.ਸੀ  ਦੇ ਗੁਰਦੇ ਦੇ ਵਿਭਾਗ ਵੱਲੋਂ 22 ਮਾਰਚ ਨੂੰ ਗੁਰਦੇ ਦੀਆ ਬਿਮਾਰੀਆਂ ਸਬੰਧੀ ਸੀ.ਐਮ.ਈ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚ ਭਾਰਤ ਦੇ ਮਾਹਿਰ ਡਾਕਟਰ ਹਿੱਸਾ ਲੈਣ ਗੇ। ਸੀ.ਐਮ.ਈ. ਦੋਰਾਨ ਮਾਹਿਰ ਡਾਕਟਰ ਗੁਰਦਿਆਂ ਦੀਆ ਮੁੱਖ ਸੱਤ ਬਿਮਾਰੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਵਿਭਾਗ ਦੇ ਮੁਖੀ ਡਾ.ਤ੍ਰਿਮੁਥੀ ਨੇ ਦੱਸਿਆ ਕਿ ਸੀ.ਐਮ.ਸੀ ਹਸਪਤਾਲ ਵਿਚ ਗੁਰਦਿਆਂ ਦੇ ਵਿਭਾਗ ਨੂੰ ਬਣੇ 25 ਸਾਲ ਪੂਰੇ ਹੋ ਗਏ ਹਨ। ਸੀ.ਐਮ.ਸੀ. ਪੰਜਾਬ ਦਾ ਪਹਿਲਾ ਅਜਿਹਾ ਹਸਪਤਾਲ ਹੈ ਜਿੱਥੇ 25 ਸਾਲ ਪਹਿਲੇ ਗੁਰਦਿਆ ਦੀਆ ਬਿਮਾਰੀਆਂ ਦੇ ਮਰੀਜ਼ਾ ਲਈ ਡਾਇਲਸਿਸ, ਬਾਈਪਸੀ, ਗੁਰਦੇ ਬਦਲਣ ਦੀ ਸੇਵਾਵਾਂ ਸ਼ੁਰੂ ਕੀਤੀਆ ਗਈਆਂ।

ਉਹਨਾਂ ਨੇ ਇਛੁਕ ਡਾਕਟਰਾਂ ਨੂੰ ਵੀ ਸਮਲਤ ਹੋਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਸੀ.ਐਮ.ਈ ਵਿਚ ਹਾਜ਼ਰ ਹੋਣ ਵਾਲੇ ਡਾਕਟਰਾਂ ਨੂੰ ਪੰਜਾਬ ਮੈਡੀਕਲ ਕੌਨਸਲ ਵੱਲੋਂ 4 ਘੰਟੇ ਦਾ ਅਪਗ੍ਰੇਸ਼ਨ ਸਰਟੀਫਕੇਟ ਵੀ ਦਿੱਤਾ ਜਾਏਗਾ।

No comments: