Wednesday, March 12, 2014

ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ--ਅਗਲੀ ਸੁਣਵਾਈ 16 ਅਪਰੈਲ ਨੂੰ

 Wed, Mar 12, 2014 at 2:45 PM
ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਵਲੋਂ ਰਿਪੋਰਟ ਪੇਸ਼ 
ਰਿਪੋਰਟ ਅਨੁਸਾਰ ਪੀੜਤਾਂ ਵਲੋਂ ਪੇਸ਼ ਕੀਤੀਆਂ ਜ਼ਮੀਨ  ਦੀਆਂ ਕੀਮਤਾਂ ਵਿੱਚ ਵੱਡਾ ਫਰਕ
ਹਿਸਾਰ: 12 ਮਾਰਚ 2014:  (ਪੰਜਾਬ ਸਕਰੀਨ ਬਿਊਰੋ):
2 ਨਵੰਬਰ 1984 ਨੂੰ ਹਰਿਆਣੇ ਦੇ ਪਿੰਡ ਹੋਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦੇ ਕੇਸ ਦੀ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ । ਪੀੜਤਾਂ ਨੂੰ ਨਾਲ਼ ਲੈ ਕੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਐਡਵੋਕੇਟ ਰਣਜੀਤ ਯਾਦਵ ਪੇਸ਼ ਹੋਏ । ਅੱਜ ਦੀ ਸੁਣਵਾਈ ਵਿੱਚ ਸਰਕਾਰੀ ਧਿਰ ਦੀ ਜ਼ਿਰਾ ਦੌਰਾਨ ਨਾਇਬ ਤਹਿਸੀਲਦਾਰ ਸੰਜੀਵ ਕੁਮਾਰ ਪੇਸ ਹੋਏ । ਉਹਨਾਂ ਅਦਾਲਤ ਨੂੰ ਜਮੀਨ ਦੇ ਸਰਕਾਰੀ ਰੇਟ ਦੇ ਅੰਕੜਿਆਂ ਨੂੰ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਪੀੜਤਾਂ ਵਲੋਂ ਪੇਸ਼ ਅੰਕੜਿਆਂ ਅਤੇ ਸਰਕਾਰੀ ਅੰਕੜਿਆਂ ਵਿੱਚ ਢੇਰ ਫਰਕ ਹੈ । ਸਰਕਾਰੀ ਵਕੀਲ ਵਲੋਂ ਨਾਨਾਵਤੀ ਰਿਪੋਰਟ ਨੂੰ ਵੀ ਪੇਸ਼ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਰ ਉੱਤਮ ਸਿੰਘ, ਪ੍ਰੇਮ ਸਿੰਘ, ਕਰਮ ਸਿੰਘ, ਗੁਰਬਚਨ ਸਿੰਘ, ਕੁਲਵੰਤ ਕੌਰ ਅਤੇ ਸੁਰਜੀਤ ਕੌਰ ਨਾਨਾਵਤੀ ਕਮਿਸ਼ਨ ਵਿੱਚ ਜਾ ਚੁੱਕੇ ਹਨ ।ਇਸ ਤੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਇਹ ਤਾਂ ਸਿਰਫ ਨਾਨਾਵਤੀ ਦੀ ਲਿਸਟ ਹੈ ਕੋਈ ਵੀ ਪੀੜਤ ਨਾਨਾਵਤੀ ਵਿੱਚ ਅਪੀਅਰ ਨਹੀਂ ਹੋਇਆ । ਪੀੜਤ ਧਿਰ ਵਲੋਂ 1984 ਨੂੰ ਹੋਦ ਵਿੱਚ ਤੈਨਾਤ ਐਸ.ਐਚ.ਓ. ਰਾਮ ਕਿਸ਼ੋਰ, ਡੀ.ਐਸ.ਪੀ. ਰਾਮਵੰਸ਼ ਜਿਹੜੇ ਅੱਜ ਕੱਲ਼ ਰਿਟਾਇਡ ਹੋ ਚੁਕੇ ਹਨ ਨੂੰ ਬੁਲਾਉਣ ਦੀ ਬੇਨਤੀ ਕੀਤੀ । ਇਸ ਤੇ ਜੱਜ ਸਾਹਿਬ ਨੇ ਸਹਿਮਤੀ ਪ੍ਰਗਟਾਉਂਦਿਆਂ ਅਗਲੀ ਸੁਣਵਾਈ 16 ਅਪਰੈਲ ਤੇ ਪਾ ਦਿਤੀ ਗਈ ।
ਪ੍ਰੈਸ ਵਿੱਚ ਇਸ ਤੇ ਸਖਤ ਪ੍ਰਤੀਕ੍ਰਮ ਕਰਦਿਆ ਇੰਜੀ. ਗਿਆਸਪੁਰਾ ਨੇ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਕਾਤਲਾਂ ਨੂੰ ਸਾਹਮਣੇ ਲਿਆਉਣ ਦੀ ਬਜਾਏ ਏਧਰ ਓਧਰ ਦੀਆਂ ਗੱਲਾਂ ਸਦਕਾ ਉਲਝਾ ਰਹੀ ਹੈ । ਉਹਨਾਂ ਲੋਕ ਸਭਾ ਚੋਣਾਂ ਵਿੱਚ ਮਨੁੱਖਤਾ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੇ ਕਾਤਲਾਂ ਨੂੰ ਵੋਟਾਂ ਨਾ ਪਾਉਣ । ਇਸ ਮੌਕੇ ਉਹਨਾਂ ਨਾਲ਼ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਅਮਰ ਸਿੰਘ, ਹਰਜਿੰਦਰ ਸਿੰਘ ਅਤੇ ਹਿਸਾਰ ਤੋਂ ਸੰਜੀਵ ਸਿੰਘ ਤੇ ਬਲਬੀਰ ਸਿੰਘ ਆਦਿ ਹਾਜਿਰ ਸਨ ।

No comments: