Monday, March 03, 2014

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ 10ਵਾਂ ਸਲਾਨਾ ਸ਼ਹੀਦੀ ਸਮਾਗਮ

ਸਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਲੁਹਾਰਾ ਵਿਖੇ 
ਲੁਧਿਆਣਾ 2 ਮਾਰਚ 2014:(ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਸ਼ਯਪ ਰਾਜਪੂਤ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ 10ਵਾਂ ਸਲਾਨਾ ਸ਼ਹੀਦੀ ਸਮਾਗਮ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਸੀਨੀ: ਸੈਕੰਡਰੀ ਸਕੂਲ, ਢਿੱਲੋਂ ਨਗਰ, ਗਲੀ ਨੰ: 8, ਨੇੜੇ ਗੁਰਦੁਆਰਾ ਰੇਰੂ ਸਹਿਬ, ਬਰੋਟਾ ਰੋਡ (ਲੁਹਾਰਾ), ਵਿਖੇ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਪਿਛਲੇ ਦਿਨੀ ਆਰੰਭ ਕਰਵਾਏ ਗਏ ਸ਼੍ਰੀ ਆਖੰਡ ਪਾਠ ਸਹਿਬ ਜੀ ਸੰਪੂਰਨਤਾਂ ਭੋਗ ਉਪਰੰਤ ਜਿੱਥੇ ਪੰਥ ਪ੍ਰਸਿੱਧ ਰਾਗੀ, ਢਾਡੀਆਂ ਵੱਲੋਂ ਸੰਗਤਾਂ ਨੂੰ ਹਰਿ ਜਸ ਸਰਵਨ ਕਰਵਾਇਆ ਉੱਥੇ ਗਾਇਕ ਚੰਨ ਸ਼ਾਹਕੋਟੀ ਵੱਲੋਂ ਵੀ ਹਾਜਰੀ ਲਗਵਾਈ ਗਈ। ਇਸ ਮੌਕੇ ਜਿੱਥੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ ਉੱਥੇ ਵਿਸ਼ੇਸ ਤੌਰ ਤੇ ਸ਼੍ਰੀ ਮੁਨੀਸ ਤਿਵਾੜੀ ( ਕੇਂਦਰੀ ਮੰਤਰੀ ) ਵੱਲੋਂ ਸਕੂਲ ਦੇ ਕਮਰਿਆਂ ਦੀ ਉਸਾਰੀ ਲਈ ਦਿੱਤੀ ਗਈ 2 ਲੱਖ ਰੂ: ਦੀ ਰਾਸ਼ੀ ਨਾਲ ਸਕੂਲ ਦੇ ਉਸਾਰੇ ਜਾਣ ਵਾਲੇ ਕਮਿਰਆਂ ਦਾ ਨੀਹ ਪੱਥਰ ਪੱਪੀ ਸ਼ਾਹਪੁਰੀਆਂ ਵੱਲੋਂ ਰੱਖਿਆ ਗਿਆ। ਇਸ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਹਲਕਾ ਦਾਖਾ ਦੇ ਵਧਾਇਕ ਅਤੇ ਲੁਧਿਆਣਾ ਲੋਕ ਸਭਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ, ਜਗਦੇਵ ਸਿੰਘ ਗੋਹਲਵੜੀਆ, ਸੋਹਣ ਸਿੰਘ ਗੋਗਾ, ਕੁਲਦੀਪ ਸਿੰਘ ਲੁਹਾਰਾ, ਅਵਤਾਰ ਸਿੰਘ ਲੁਹਾਰਾ, ਬਲਜੀਤ ਸਿੰਘ ਬਾਂਸਲ, ਗੁਰਦੇਵ ਸਿੰਘ ਟਾਂਕ, ਮਹਿੰਦਰ ਸਿੰਘ ਪ੍ਰਧਾਨ, ਬਲਜੀਤ ਸਿੰਘ ਬਿੰਦਰਾਂ ਇੰਡ:, ਕਸ਼ਮੀਰ ਸਿੰਘ ਅੰਮ੍ਰਿਤਸਰ, ਗੁਰਚਰਨ ਸਿੰਘ, ਪ੍ਰੀਤਮ ਸਿੰਘ ਫਤਿਹਗੜ੍ਹ ਸਹਿਬ, ਅੰਗਰੇਜ ਸਿੰਘ ਚੋਹਲਾ ਸਹਿਬ, ਨਿਰਮਲ ਸਿੰਘ ਮੀਨੀਆ, ਗੁਰਦੀਪ ਸਿੰਘ ਫਰੀਦਕੋਟ, ਮੋਹਣ ਸਿੰਘ ਪ੍ਰਧਾਨ, ਕੌਰ ਸਿੰਘ ਰਾਮਪੁਰਾ ਫੂਲ, ਸਰਵਨ ਸਿੰਘ ਰੋਪੜ, ਕੁਲਵੰਤ ਸਿੰਘ ਪ੍ਰਧਾਨ, ਸੇਵਾ ਸਿੰਘ ਚੌਲੀ ਅਤੇ ਹੋਰ ਪਤਵੰਤੇ ਸੱਜਣਾਂ ਦਾ ਸੁਸਾਇਟੀ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ, ਪ੍ਰਧਾਨ ਬਲਦੇਵ ਸਿੰਘ ਦੁਸਾਂਝ, ਪ੍ਰੀਤਮ ਸਿੰਘ ਮੌਜੀ ਕਲੌਨੀ, ਮੇਜਰ ਸਿੰਘ, ਰਘਬੀਰ ਸਿੰਘ ਗਾਦੜਾ, ਪੂਰਨ ਸਿੰਘ ਸਨੋਤਰਾ, ਅਵਤਾਰ ਸਿੰਘ, ਕਰਮਜੀਤ ਸਿੰਘ, ਮਨਜੀਤ ਸਿੰਘ ਵੱਲੋਂ ਸਨਮਾਨ ਨਿਸ਼ਾਨੀ ਦੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਲਾਈਫ ਲਾਈਨ ਹਸਪਤਾਲ ਦੇ ਮਹਿਰ ਡਾਕਟਰਾਂ ਦੀ ਟੀਮ ਵੱਲੋਂ ਲਗਾਏ ਗਏ ਫ਼ਰੀ ਮੈਡੀਕਲ ਚੈਕਅੱਪ ਕੈਂਪ ਦੋਰਾਨ ਮਰੀਜਾ ਦਾ ਚੈਕਅੱਪ ਕੀਤਾ ਗਿਆ। ਦੁੱਧ ਅਤੇ ਗੁਰੁ ਕੇ ਲੰਗਰ ਆਤੁੱਟ ਵਰਤਾਏ ਗਏ।
ਫੋਟੋ: ਆਏ ਪਤਵੰਤੇ ਸੱਜਣਾਂ ਦਾ ਸਨਮਾਨ ਕਰਦੇ ਹੋਏ ਨਿਰਮਲ ਸਿੰਘ ਐਸ.ਐਸ, ਬਲਦੇਵ ਸਿੰਘ ਦੁਸਾਂਝ ਤੇ ਹੋਰ
੨- ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਤੇ ਪਤਵੰਤੇ ਸੱਜਣ

No comments: