Tuesday, February 04, 2014

ਢੋਲੇਵਾਲ ਵਿਖੇ ਕੀਤੀ ਗਈ ਮਾਂ ਸਰਸਵਤੀ ਪੂਜਾ

ਮੁੱਖ ਮਹਿਮਾਨ ਵੱਜੋਂ ਪੁੱਜੇ ਕੌਂਸਲਰ ਸਰਜੀਤ ਸਿੰਘ ਕਾਕਾ         -Tue, Feb 4, 2014 at 6:42 PM
ਲੁਧਿਆਣਾ, 4 ਜਨਵਰੀ (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਢੋਲੇਵਾਲ ਇੰਡਸਟਰੀ ਏਰਿਆ-ਏ ਵਿਖੇ ਪੁਰਬਾਂਚਲੀ ਭਾਈਚਾਰੇ ਵੱਲੋਂ ਭੁਲਾਈ ਗੁਪਤਾ ਦੀ ਅਗਵਾਈ ਹੇਠ ਮਾਂ ਸਰਸਵਤੀ ਪੂਜਾ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕਾ ਕੌਂਸਲਰ ਸਰਜੀਤ ਸਿੰਘ ਕਾਕਾ ਅਤੇ ਸ੍ਰੋਮਣੀ ਅਕਾਲੀ ਦਲ ਲੇਬਰ ਵਿੰਗ ਦੇ ਕੌਮੀ ਜਰਨਲ ਸਕੱਤਰ ਰਾਜੇਸ਼ ਮਿਸ਼ਰਾ ਉਚੇਚੇ ਤੌਰ ਤੇ ਹਾਜ਼ਰ ਹੋਏ। ਪੰਡਿਤ ਅਵਧੇਸ਼ ਪਾਂਡੇ ਨੇ ਵਿਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕੀਤੀ ਅਤੇ ਇਸ ਮੌਕੇ ਤੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਹਾਜ਼ਰ ਹੋਏ ਕੌਂਸਲਰ ਸਰਬਜੀਤ ਸਿੰਘ ਕਾਕਾ ਨੇ ਕਿਹਾ ਕਿ ਮਾਂ ਸਰਸਵਤੀ ਕੁੱਲ ਦੁਨੀਆ ਦੀ ਦੇਵੀ ਹੈ। ਅਤੇ ਮਜਦੂਰ ਭਾਈਚਾਰੇ ਦੇ ਲੋਕ ਵੱਡੇ ਪੱਧਰ ਤੇ ਇਸ ਤਿਉਹਾਰ ਨੂੰ ਸ਼ਰਧਾ ਮੁਤਾਬਕ ਮਨਾਉਦੇ ਹਨ। ਇਸ ਲਈ ਧਰਮ ਪ੍ਰਤੀ ਆਸਥਾ ਰੱਖਣਾ ਅਤੇ ਆਪਣੇ ਦੇਵੀ ਦੇਵਤੀਆਂ ਦੀ ਪੂਜਾ ਕਰਨ ਨਾਲ ਸਾਡੀ ਇਨਸਾਨੀ ਜਿੰਦਗੀ ਭਵ ਸਾਗਰ ਤੋਂ ਪਾਰ ਹੁੰਦੀ ਹੈ। ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਮਾਂ ਸਰਸਵਤੀ ਵਿਦਿਆ ਕਲਾ ਅਤੇ ਗਿਆਨ ਦੀ ਦੇਵੀ ਹੈ। ਸ੍ਰੀ ਕ੍ਰਿਸ਼ਨ ਜੀ ਜਦੋਂ ਬੋਲਣ ਲੱਗੇ ਤਾਂ ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਸ਼ਬਦ ਨੂੰ ਸਰਸਵਤੀ ਦਾ ਨਾਮ ਦਿੱਤਾ ਗਿਆ ਅੱਜ ਹਰੇਕ ਵਿਦਿਅਕ ਅਦਾਰੇ ਵਿੱਚ ਮਾਂ ਸਰਸਵਤੀ ਦਾ ਵਾਸ ਹੈ ਇਸ ਲਈ ਹਰ ਵਰਗ ਅਤੇ ਕੌਮ ਦੇ ਲੋਕ ਪੂਰੇ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਦਿਨ ਨੂੰ ਮਨਾਉਦੇ ਹਨ। ਇਸ ਮੌਕੇ ਤੇ ਜੀਆ ਲਾਲ ਵਰਮਾ, ਕਮਲੇਸ਼ ਪਾਂਡੇ, ਮੁੰਨਾ ਲਾਲ, ਭੀਖੀ ਵਰਮਾ, ਰਮੇਸ਼ ਪਾਂਡੇ, ਬਲੇਸ਼ਵਰ ਕੁਮਾਰ, ਜਗਰਾਮ ਯਾਦਵ, ਪਿੰਟੂ  ਪਾਂਡੇ, ਰਾਮ ਜਨਕ ਵਰਮਾ, ਰਾਜੂ ਤਿਵਾਰੀ ਆਦਿ ਸ਼ਾਮਲ ਸਨ। ਪ੍ਰਬੰਧਕਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

No comments: