Friday, February 14, 2014

ਸ਼ਬਦ ਨੂੰ ਬਚਾਉਣਾ ਹਰ ਇਨਸਾਨ ਦਾ ਫਰਜ਼ ਹੈ-ਡਾ. ਤੇਜਵੰਤ ਮਾਨ

Fri, Feb 14, 2014 at 4:54 PM
ਜਨਵਾਦੀ ਮੰਚ ਤੇ ਬਿਜਲੀ ਬੋਰਡ ਲੇਖਕ ਸਭਾ ਵੱਲੋਂ ਸਨਮਾਨ ਸਮਾਰੋਹ
ਲੁਧਿਆਣਾ: 14 ਫਰਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਇਸ ਸਮੇਂ ਦੁਨੀਆ ਭਰ ਵਿੱਚ ਪੂੰਜੀਵਾਦ ਦਾ ਸਭ ਤੋਂ ਵੱਡਾ ਹਮਲਾ ਸ਼ਬਦ ਤੇ ਕੀਤਾ ਜਾ ਰਿਹਾ ਹੈ, ਸ਼ਬਦ ਦੀ ਰਾਖੀ ਕਰਨ ਲਈ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਇਸ ਹਮਲੇ ਨੂੰ ਪਛਾੜੇ। ਇਹ ਸ਼ਬਦ ਕੇਂਦਰ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਉਨਾਂ ਕਿਹਾ ਕਿ ਇਸ ਸਮੇਂ ਇਤਿਹਾਸ, ਦਰਸ਼ਨ, ਰਿਸ਼ਤੇ, ਕਿਰਤ, ਅਤੇ ਮਨੁੱਖ ਉਤੇ ਹਮਲੇ ਹੋ ਰਹੇ ਹਨ। ਉਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਬਦ ਦੀ ਰਾਖੀ ਲਈ ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਸਰੋਕਾਰਾਂ ਨਾਲ ਜੋੜੀਆਂ ਘਟਨਾਵਾਂ ਨੂੰ ਵਿਸ਼ਾ ਵਸਤੂ ਬਣਾਉਣ। ਅੱਜ ਪੰਜਾਬੀ ਭਵਨ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਜਨਵਾਦੀ ਕਵਿਤਾ ਮੰਚ, ਪੰਜਾਬ ਰਾਜ ਬਿਜਲੀ ਬੋਰਡ ਲੇਖਕ ਸਭਾ ਤੇ ਲੋਕ ਲਿਖਾਰੀ ਸਭਾ ਜਗਰਾਉ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪ੍ਰਧਾਨਗੀ ਕਰਦਿਆਂ ਡਾ. ਮਾਨ ਨੇ ਕਿਹਾ ਕਿ ਪੂੰਜੀਵਾਦ ਸੰਸਾਰ ਨੂੰ ਮਲੀਆਮੇਟ ਕਰਕੇ ਆਪਣਾ ਰਾਜ ਸਥਾਪਤ ਕਰਨਾ ਚਾਹੁੰਦਾ ਹੈ। ਸਮਾਗਮ ਦੌਰਾਨ ਪਵਨ ਹਰਚੰਦਪੁਰੀ, ਡਾ. ਤੇਜਵੰਤ ਮਾਨ, ਡਾ. ਜੁਗਿੰਦਰ ਸਿੰਘ ਨਿਰਾਲਾ, ਐਡਵੋਕੇਟ ਵਿਕਰਮ ਸ਼ਰਮਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ।
ਮੰਚ ਦੇ ਜਰਨਲ ਸਕੱਤਰ ਸ਼ਾਇਰ ਭੁਪਿੰਦਰ ਨੇ ਇਸ ਪ੍ਰੋਗਰਾਮ ਸੰਬੰਧੀ ਵਿਸਧਾਰ ਪੁਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮੁੱਚਾ ਸਮਾਗਮ ਮਰਹੂਮ ਸ਼ਾਇਰ ਦੇਸ ਰਾਜ ਸਮਰਪਿਤ ਹੈ ਤੇ ਉਨਾਂ ਆਏ ਲੇਵਕ ਨੂੰ ਜੀ ਆਇਆ ਵੀ ਆਖਿਆ। ਇਸ ਮੌਕੇ ਸਫਦਰ ਹਾਸ਼ਮੀ ਪੁਰਸਕਾਰ ਪ੍ਰਸਿੱਧ ਕਵੀ ਹਰਭਜਨ ਸਿੰਘ ਹੁੰਦਲ ਨੂੰ, ਪਿ੍ਰੰਸੀਪਲ ਸੰਤ ਸਿੰਘ ਸੇਖੋਂ ਪੁਰਸਕਾਰ ਮਾਰਕਸਵਾਦੀ ਅਲੋਚਕ ਡਾ. ਲਕਸ਼ਮੀ ਨਰਾਇਣ ਭੀਖੀ ਨੂੰ ਸੰਤ ਰਾਮ ਉਦਾਸੀ ਪੁਰਸਕਾਰ ਜਨਵਾਦੀ ਸ਼ਾਇਰ ਡਾ. ਮੋਹਨ ਤਿਆਗੀ ਨੂੰ, ਪਿ੍ਰੰ. ਤਖ਼ਤ ਸਿੰਘ ਪੁਰਸਕਾਰ ਪਰਵਾਸੀ ਸ਼ਹਿਰ ਗਿੱਲ ਮੋਰਾਂਵਾਲੀ ਨੂੰ, ਪ੍ਰੋ. ਪ੍ਰੀਤਮ ਸਿੰਘ ਜਨਵਾਦੀ ਕਵਿਤਾ ਪੁਰਸਕਾਰ ਹਾਕਮ ਸਿੰਘ ਰੂੜੇਕੇ ਨੂੰ ਅਤੇ ਪੰਡਤ ਪਦਮਨਾਥ ਸ਼ਾਸ਼ਤਰੀ ਪੁਰਸਕਾਰ ਉਰਦੂ ਸ਼ਾਇਰ ਸਰਦਾਰ ਪੰਛੀ ਨੂੰ ਪ੍ਰਧਾਨਗੀ ਮੰਡਲ ਨੇ ਭੇਟ ਕੀਤਾ। ਇਨਾਂ ਪੁਰਸਕਾਰਾਂ ਵਿੱਚ ਸਨਮਾਨ ਪੱਤਰ, ਦੁਸਾਲਾ, ਕਿਤਾਬਾ ਦਾ ਸੈਟ ਅਤੇ  ਨਗਦ ਰਾਸ਼ੀ ਸਾਮਲ ਸੀ। ਇਸ ਮੋਕੇ ਲੋਕ ਲਿਖਾਰੀ ਸਭ ਜਗਰਾਉ ਦੀ ਮੀਤ ਪ੍ਰਧਾਨ ਸਤਵਿੰਦਰ ਕੌਰ ਕੁੱਸਾ ਨੂੰ ਪੀ.ਐਚ.ਡੀ. ਦੀ ਡਿੱਗਰੀ ਲੈਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਤੇਜਵੰਤ ਮਾਨ, ਡਾ. ਸਰੋਜ ਸ਼ਰਮਾ, ਕੇ.ਐਸ. ਸਾਧੂ, ਅਵਤਾਰਜੀਤ, ਜਗਰਾਜ ਧੌਲਾ ਤੇ ਹਾਕਮ ਗਾਲਿਬ ਨੇ ਸਨਮਾਨ ਸਖ਼ਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਦੇਸਰਾਜ ਨੂੰ ਸਮਰਪਿਤ ਮੈਗਜੀਨ ਦਾ ਵਿਸ਼ੇਸ਼ ਅੰਕ ਤੇ ਡਾ. ਸਰੋਜ ਸ਼ਰਮਾ ਦੀਆਂ ਪੁਸਤਕਾਂ ਰੀਲੀਜ਼ ਕੀਤੀਆਂ ਗਈਆਂ। ਹਾਜ਼ਰ ਕਵੀਆਂ ਨੇ ਕਵਿਤਾ ਪਾਠ ਕੀਤਾ। ਸਮੁੱਚੇ ਸਮਾਗਮ ਦੀ ਕਾਰਵਾਈ ਸ਼ਾਇਰ ਅਵਤਾਰਜੀਤ ਨੇ ਨਿਭਾਈ। ਇਸ ਮੌਕੇ ਜਨਵਾਦੀ ਕਵਿਤਾ ਮੰਚ ਪੰਜਾਬ ਦੀ ਚੋਣ ਵੀ ਕੀਤੀ ਗਈ। ਪ੍ਰਧਾਨ ਭੁਪਿੰਦਰ, ਸੀਨੀਅਰ ਮੀਤ ਪ੍ਰਧਾਨ ਜਗਰਾਜ ਧੌਲਾ, ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ, ਹਾਗਮ ਸਿੰਘ ਗਾਲਿਬ, ਡਾ. ਮੋਹਨ ਤਿਆਰੀ, ਡਾ. ਸਰੋਜ ਸ਼ਰਮਾ, ਡਾ. ਸਤਵਿੰਦਰ ਕੌਰ ਕੁੱਸਾ, ਜਰਨਲ ਸਕੱਤਰ ਅਵਤਾਰਜੀਤ, ਸਕੱਤਰ ਹਾਕਮ ਸਿੰਘ ਰੂੜੇਕੇ, ਕਰਤਾਰ ਠੁਲੀਵਾਲ, ਕੇ ਸਾਧੂ ਸਿੰਘ, ਜਸਵਿੰਦਰ, ਪ੍ਰੋ. ਤਰਸਪਾਲ ਕੌਰ, ਕਰਮ ਸਿੰਘ ਜਖ਼ਮੀ ਅਡੀਟਰ ਲਕਸ਼ਮੀ ਨਰਾਇਣ ਭੀਖੀ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਲਜ਼ਾਰ ਪ੍ਰੰਧੇਰ, ਸੁਰਿੰਦਰ ਕੈਲੇ, ਹਰੀ �ਿਸ਼ਨ ਮਾਹਿਰ, ਡਾ. ਫਕੀਰ ਚੰਦ ਸ਼ੁਕਲਾ, ਕੁਲਵਿੰਦਰ ਕੌਰ ਕਿਰਨ, ਡਾ. ਪ੍ਰਿਤਪਾਲ ਕੌਰ, ਬੁੱਧ ਸਿੰਘ ਨੀਲੋਂ, ਹਰਵੰਤ ਆਖਾੜਾ, ਬਲਵੰਤ ਮੁਸਾਫਿਰ, ਨਰਿੰਦਰ ਧਾਲੀਵਾਲ, ਆਦਿ ਭਾਰੀ ਗਿਣਤੀ ਲੇਖਕ ਹਾਜ਼ਰ ਸਨ। 

No comments: