Tuesday, February 04, 2014

ਬਾਬਾ ਹਰਦਿਆਲ ਸਿੰਘ ਵਲੋ ਧਾਰਮਿਕ ਦੀਵਾਨ ਸਜਾਇਆ

Tue, Feb 4, 2014 at 5:28 PM
ਸੰਗਤਾਂ ਨੂੰ ਦਿੱਤੀ ਗੁਰੂ ਚਰਨਾਂ ਨਾਲ ਜੁੜਨ ਦੀ ਪ੍ਰੇਰਣਾ 
ਲੁਧਿਆਣਾ, 3 ਫਰਵਰੀ 2014:(ਹਰਜੋਤ ਸਿੰਘ//ਪੰਜਾਬ ਸਕਰੀਨ):
ਸ਼੍ਰੀ ਹਜ਼ੂਰ ਸਾਹਿਬ ਤੋਂ ਵਿਸ਼ੇਸ਼ ਤੋਰ ਤੇ ਪੁੱਜੇ ਸੰਤ ਬਾਬਾ ਹਰਦਿਆਲ ਸਿੰਘ ਗਾਗਰੀਆ ਵਲੋਂ ਅੱਜ ਲੁਧਿਆਣਾ ਵਿਖੇ ਸੁਰਜੀਤ ਸਿੰਘ  ਦੇ ਗ੍ਰਹਿ ਵਿਖੇ ਧਾਰਮਿਕ ਦੀਵਾਨ ਸਜਾਇਆ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਤੇ ਨਾਮ ਸਰਵਨ ਕੀਤਾ। ਇਸ ਮੋਕੇ ਸੁਖਮਨੀ ਸਾਹਿਬ ਦੇ ਪਾਠ ਤੋਂ ਇਲਾਵਾ ਕੀਰਤਨ ਕੀਤਾ ਗਿਆ । ਇਸ ਮੋਕੇ ਸੰਗਤਾਂ ਵਲੋਂ ਬਾਬਾ ਹਰਦਿਆਲ ਸਿੰਘ ਦਾ ਸੰਗਤਾਂ ਵਲੋਂ ਸ਼੍ਰੀ ਸਾਹਿਬ ਅਤੇ  ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। । ਇਸ ਮੋਕੇ ਬਾਬਾ ਹਰਦਿਆਲ ਸਿੰਘ ਗਾਗਰੀਆ ਵਲੋਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੀ ਪ੍ਰੇਰਨਾ ਦਿੰਦਿਆਂ ਅਮ੍ਰਿਤ ਛੱਕਣ ਦੀ ਪ੍ਰੇਰਨਾ ਦਿਤੀ । ਇਸ ਮੋਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸਤਨਾਮ ਸਿੰਘ, ਪ੍ਰੀਤ ਕਮਾਲ ਸਿੰਘ, ਗੁਰਪ੍ਰਤਾਪ ਸਿੰਘ ਕਮਲਪ੍ਰੀਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਜਗਜੀਤ ਸਿੰਘ, ਪਿਆਰਾ ਸਿੰਘ ਅਤੇ ਸੁਖਵਿੰਦਰ ਸਿੰਘ ਹਾਜਰ ਸਨ 

No comments: