Wednesday, February 12, 2014

ਸੀ.ਟੀ ਗਰੁੱਪ ਵਲੋਂ ਕਰਵਾਇਆ ਗਿਆ ਫੈਸ਼ਨ ਸ਼ੋਅ

Wed, Feb 12, 2014 at 9:39 PM
ਕੁਨਾਲ ਠੱਕਰ ਮਿਸਟਰ ਪੰਜਾਬ ਅਤੇ ਸੁਮਿਤ ਸ਼ਰਮਾਂ ਰਨਰ ਅੱਪ ਚੁਣੇ ਗਏ 
ਲੁਧਿਆਣਾ, 12 ਫਰਵਰੀ 2014: (ਰਵੀ ਨੰਦਾ//ਪੰਜਾਬ ਸਕਰੀਨ):
ਸੀ.ਟੀ ਗਰੁੱਪ ਆਫ ਇੰਸਟੀਚਿਊਟ ਵਲੋਂ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਫੈਸ਼ਨ ਸ਼ੋਅ ਕਰਵਾਇਆ ਗਿਆ । ਜਿਸ ਵਿਚ ੫੦  ਤੋਂ ਵਧੇਰੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਇਸ ਮੋਕੇ ਵਿਦਿਆਰਥੀਆਂ ਵਲੋਂ ਰੈਂਪ ਤੇ ਆਪਣੇ ਅੰਦਾਜ਼ ਦੇ ਜਲਵੇ ਦਿਖਾਏ ਗਏ। ਇਸ ਮੋਕੇ ਪ੍ਰਤੀਭਾਗੀਆਂ ਕੋਲੋ ਜੱਜਾਂ ਨੇ  ਸਵਾਲ ਵੀ ਪੁਛੇ । ਇਸ ਮੋਕੇ ਸ਼ੋਅ ਦੇ ਜੱਜਾਂ ਵਲੋਂ  ਕੁਨਾਲ ਠੱਕਰ ਨੂੰ ਮਿਸਟਰ ਪੰਜਾਬ ਅਤੇ ਸੁਮਿਤ ਸ਼ਰਮਾਂ ਨੂੰ ਰਨਰ ਅੱਪ ਐਲਾਨਿਆ ਗਿਆ।
ਇਸ ਮੋਕੇ ਸ਼ੋਅ ਦੇ ਮੁੱਖ ਪ੍ਰਬੰਧਕ  ਤੇ ਕੋਰੀਓਗ੍ਰਾਫਰ ਵਿਕਰਾਂਤ ਸ਼ਰਮਾਂ ਨੇ ਦਸਿਆ ਕਿ ਇਸ ਸ਼ੋਅ ਵਿੱਚ ਸੀ.ਟੀ ਗਰੁੱਪ ਆਫ ਇੰਸਟੀਚਿਊਟ ਵਿੱਚ ਪੜਾਈ ਕਰ ਰਹੇ ਬਚਿਆਂ ਨੇ ਵਧ ਚੜ ਕੇ ਹਿਸਾ ਲਿਆ । ਉਨ੍ਹਾਂ ਦਸਿਆ ਕਿ ਇਸ ਫੈਸ਼ਨ ਸ਼ੋਅ ਨੂੰ ਕਰਵਾਉਣ ਦਾ ਮੁੱਖ ਮਕਸਦ ਬਚਿਆਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ।

No comments: