Thursday, February 20, 2014

ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਵੱਲੋਂ ਇੱਕ ਹੋਰ ਉਪਰਾਲਾ

Thu, Feb 20, 2014 at 2:08 PM
ਹਾਇਕੂ ਕਲਾ ਨਾਲ ਮਨਾਇਆ ਵੇਲਨਟਾਈਨ ਡੇ
ਲੁਧਿਆਣਾ: 20 ਫਰਵਰੀ 2014: (ਜਸਪ੍ਰੀਤ ਸਿੰਘ//ਪੰਜਾਬ ਸਕਰੀਨ):
ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਕਲਾ ਅਤੇ ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਹਾਇਕੂ ਲੇਖਕ ਗੁਰਮੀਤ ਸੰਧੂ ਜੀ ਮੁਖ ਮਹਿਮਾਨ ਵੱਜੋਂ ਅਤੇ ਡਾ ਗੁਰਭਜਨ ਸਿੰਘ ਗਿੱਲ, ਜਨਮੇਜਾ ਸਿੰਘ ਜੋਹਲ, ਸ਼ਾਇਰ ਤਰਲੋਚਨ ਲੋਚੀ, ਜਗਰਾਜ ਨਾਰਵੇ ਆਦਿ  ਉਚੇਚੇ ਤੌਰ ਤੇ ਸ਼ਾਮਿਲ ਹੋਏ। ਸੰਸਥਾ ਦੇ ਪ੍ਰਧਾਨ ਮੈਡਮ ਜਗਦੀਸ਼ ਕੌਰ ਜੀ ਵੱਲੋ ਸਮਾਗਮ ਦੀ ਸ਼ੁਰੁਆਤ ਭਗਤ ਰਵਿਦਾਸ ਜੀ ਅਤੇ ਪੰਜਾਬੀ ਸੂਰਮੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤੀ l ਇਸ ਦੌਰਾਨ ਵਿਦਿਆਰਥੀ ਤਰੁਣ ਦੱਤ, ਸਰਬਜੀਤ ਸਿੰਘ, ਬਲਦੇਵ ਸਿੰਘ ਕਲਸੀ, ਕਰੁਣ, ਇਸ਼ਾਨੀ ਨਾਗਪਾਲ. ਅੰਕਿਤਾ ਬਤਰਾ, ਕੰਚਨ ਆਦਿ ਵੱਲੋਂ ਕਾਵਿ ਅਤੇ ਸੰਗੀਤਕ ਰੂਪ ਵਿੱਚ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ ਗਿਆ।  ਇਸ ਦੌਰਾਨ ਮੁਖ ਮਹਿਮਾਨ ਵੱਲੋ ਹਾਇਕੂ ਵਿਧਾ ਉਪਰ ਚਾਨਣਾ ਪਾਇਆ ਗਿਆ ਅਤੇ ਵਿਦਿਆਰਥੀਆਂ ਦਾ ਹਾਇਕੂ ਲੇਖਣ ਮੁਕਾਬਲਾ ਵੀ ਕਰਵਾਇਆ ਗਿਆ।  ਮੰਚ ਸੰਚਾਲਕ ਦੀ ਭੂਮਿਕਾ ਕ੍ਰਿਤਿਕਾ ਗੁਪਤਾ ਅਤੇ ਯੋਗਰਾਜ ਸਿੰਘ ਵੱਲੋਂ ਨਿਭਾਈ ਗਈ। ਸੰਸਥਾ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਸ਼ਿਵ ਲੁਧਿਆਣਵੀ, ਸੁਖਵਿੰਦਰ ਸਿੰਘ, ਮੈਡਮ ਹਰਲੀਨ ਸੋਨਾ ਅਤੇ ਅੰਮ੍ਰਿਤਬੀਰ ਕੌਰ ਤੋ ਇਲਾਵਾ ਵਿਦਿਆਰਥੀ ਅਭਿਸ਼ੇਕ ਵੈਦ, ਸਵਰਨਜੀਤ ਸਿੰਘ, ਪ੍ਰੀਤਸਾਗਰ ਸਿੰਘ, ਗੁਰਵਿੰਦਰ ਸਰਾਂ, ਰੁਪਿੰਦਰ ਮਾਨ, ਆਸੀਸ਼, ਰਿਸ਼ਭ, ਮਨਜੋਤ ਕੌਰ, ਬਲਜੋਤ ਕੌਰ, ਸ਼ਰਨਦੀਪ ਕੌਰ, ਮਨਪ੍ਰੀਤ ਕੌਰ, ਪੂਜਾ, ਗੁਨਵੀਨ ਕੌਰ ਆਦਿ ਸ਼ਾਮਿਲ ਸਨ l ਸਮਾਗਮ ਦੌਰਾਨ ਵਿਦਿਆਰਥੀਆਂ ਤੋ ਪੁਛੀਆਂ  ਗਈਆਂ ਬੁਝਾਰਤਾ,ਪਿਆਰ ਅਤੇ ਵਰਤਮਾਨ ਹਾਲਤ ਸੰਬੰਧੀ ਪ੍ਰਸ਼ਨ ਅਤੇ ਵਿਦਿਆਰਥਣ ਕਿਰਨਦੀਪ ਕੌਰ ਗਿੱਲ ਦੁਆਰਾ ਲਗਾਈ ਗਈ ਸਕੈਚਾਂ ਦੀ ਪ੍ਰਦਰਸ਼ਨੀ ਆਕਰਸ਼ਣ ਦਾ ਕੇਂਦਰ ਰਹੀ।  ਗੁਰਮੀਤ ਸੰਧੂ ਜੀ ਨੇ ਸੰਸਥਾ ਦੀ ਕਲਾ ਅਤੇ ਹਾਇਕੂ ਪ੍ਰਤੀ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ, ਡਾ ਗਿੱਲ ਦੁਆਰਾ ਵੀ ਵੇਲਨਟਾਈਨ ਡੇ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਵਧਾਈ ਦਿੱਤੀ ਅਤੇ ਗੁਰੂ ਰਵਿਦਾਸ ਜੀ ਦੁਆਰਾ ਦਿੱਤੇ ਗਾਏ ਸੰਦੇਸ਼ਾਂ ਨੂੰ ਅਪਣਾਉਣ  ਦੀ ਪ੍ਰੇਰਨਾ ਦਿੱਤੀ। --ਜਸਪ੍ਰੀਤ ਸਿੰਘ : 9988646091

No comments: