Monday, February 03, 2014

ਇਸ ਵਰ੍ਹੇ ਦੇ ਪੁਸਤਕ ਮੇਲੇ ਵਿਚ ਵੀ ਹੋਣਗੀਆਂ ਕਈ ਤਰ੍ਹਾਂ ਦੀਆਂ ਪੁਸਤਕਾਂ

Mon, Feb 3, 2014 at 2:59 PM
ਵੈਟਨਰੀ ਯੂਨੀਵਰਸਿਟੀ ਵਿਖੇ 5 ਅਤੇ 6 ਫਰਵਰੀ ਨੂੰ ਦੋ ਦਿਨਾਂ ਪੁਸਤਕ ਮੇਲਾ
ਲੁਧਿਆਣਾ, 03 ਫਰਵਰੀ-2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ 5 ਅਤੇ 6 ਫਰਵਰੀ ਨੂੰ 7ਵਾਂ ਪੁਸਤਕ ਮੇਲਾ ਲਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਾ. ਸੁਸ਼ੀਲ ਪ੍ਰਭਾਕਰ ਯੂਨੀਵਰਸਿਟੀ ਲਾਇਬ੍ਰੇਰੀਅਨ ਨੇ ਦੱਸਿਆ ਕਿ 5 ਤਾਰੀਖ਼ ਨੂੰ ਸਵੇਰੇ 10 ਵਜੇ ਉਪ ਕੁਲਪਤੀ, ਡਾ. ਵਿਜੇ ਕੁਮਾਰ ਤਨੇਜਾ, ਵੈਟਨਰੀ ਸਾਇੰਸ ਕਾਲਜ ਦੇ ਪ੍ਰੀਖਿਆ ਹਾਲ ਵਿਖੇ ਪੁਸਤਕ ਮੇਲੇ ਦਾ ਉਦਘਾਟਨ ਕਰਨਗੇ।ਡਾ. ਪ੍ਰਭਾਕਰ ਨੇ ਦੱਸਿਆ ਕਿ ਬਿਹਤਰ ਦਿਮਾਗੀ ਵਿਕਾਸ ਅਤੇ ਗਿਆਨ ਪ੍ਰਾਪਤੀ ਲਈ ਪੁਸਤਕਾਂ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ। ਵਿਦਿਆਰਥੀ ਅਤੇ ਅਧਿਆਪਕਾਂ ਨੂੰ ਅਜਿਹੇ ਪੁਸਤਕ ਮੇਲਿਆਂ ਤੋਂ ਬਹੁਤ ਫਾਇਦਾ ਮਿਲਦਾ ਹੈ।ਇਸ ਲਈ ਗਿਆਨ ਦੀ ਨਵੀਂ ਦ੍ਰਿਸ਼ਟੀ ਪੈਦਾ ਕਰਨ ਲਈ ਯੂਨੀਵਰਸਿਟੀ ਹਰ ਵਰ੍ਹੇ ਪੁਸਤਕ ਮੇਲਾ ਆਯੋਜਨ ਕਰਦੀ ਹੈ। 
ਇਸ ਵਰ੍ਹੇ ਦੇ ਪੁਸਤਕ ਮੇਲੇ ਵਿਚ ਪਸ਼ੂ ਇਲਾਜ, ਮੱਛੀ ਪਾਲਣ, ਡੇਅਰੀ ਵਿਗਿਆਨ ਅਤੇ ਤਕਨਾਲੋਜੀ ਤੇ ਬਾਇਓਤਕਨਾਲੋਜੀ ਵਿਸ਼ਿਆਂ ਦੀਆਂ ਪੁਸਤਕਾਂ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪੁਸਤਕ ਮੇਲੇ ਦਾ ਵਿਦਿਆਰਥੀ ਅਤੇ ਅਧਿਆਪਕ ਵੱਧ ਤੋਂ ਵੱਧ ਫਾਇਦਾ ਲੈਣਗੇ ਕਿਉਂਕਿ ਪੁਸਤਕ ਮੇਲੇ ਵਿਚ ਭਾਰਤ ਦੇ 30 ਦੇ ਕਰੀਬ ਪੁਸਤਕ ਪ੍ਰਕਾਸ਼ਕ ਅਤੇ ਵਿਕ੍ਰੇਤਾ ਆਪਣੀਆਂ ਪੁਸਤਕਾਂ ਲੈ ਕੇ ਆਉਣਗੇ।

No comments: