Thursday, February 27, 2014

ਬਬੱਰ ਖਾਲਸਾ ਦੇ ਭਾਈ ਜਗਤਾਰ ਸਿੰਘ ਹਵਾਰਾ ਅਦਾਲਤ ਵਿਚ ਪੇਸ਼

 Fri, Feb 28, 2014 at 10:26 PM
ਬੀਬੀ ਨਿਰਪ੍ਰੀਤ ਕੌਰ ਨੇ ਕੀਤੀ ਭਾਈ ਹਵਾਰਾ ਨਾਲ ਮੁਲਾਕਾਤ  
ਅਗਲੀ ਸੁਣਵਾਈ 29 ਅਤੇ 31 ਮਾਰਚ
ਨਵੀˆ ਦਿੱਲੀ 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਦਿੱਲੀ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ,121 ਅਤੇ 307 ਅਧੀਨ ਸਮੇˆ ਸਿਰ ਮਾਣਯੋਗ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਸੁਰਿੰਦਰ ਸਿੰਘ ਕੰਡਾ ਜੋ ਕਿ ਜਮਾਨਤ ਤੇ ਹਨ ਉਹ ਵੀ ਨਾਲ ਹੀ ਪੇਸ਼ ਹੋਏ ਸਨ । ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਕਲ ਹੋਈ ਪੇਸ਼ੀ ਵਿਚ ਕੋਈ ਵੀ ਗਵਾਹ ਹਾਜਿਰ ਨਹੀ ਹੋਇਆ ਸੀ । ਅਜ ਅਦਾਲਤ ਵਿਚ ਦੋ ਸਰਕਾਰੀ ਗਵਾਹ ਪੇਸ਼ ਹੋਏ ਸਨ ਜਿਨ੍ਹਾਂ ਨਾਲ ਸੀਨਿਅਰ ਵਕੀਲ ਮਨਿੰਦਰ ਸਿੰਘ ਨੇ ਕ੍ਰਾਸ ਜਿਰਹ ਕੀਤੀ ਜੋ ਕਿ ਤਕਰੀਬਨ ਦੋ ਘੰਟੇ ਤਕ ਚਲੀ ਸੀ । ਭਾਈ ਹਵਾਰਾ ਦੇ ਵਕੀਲ ਵਲੋਂ ਪੁਛੇ ਗਏ ਕਈ ਸਵਾਲਾਂ ਦੇ ਜੁਆਬ ਸਰਕਾਰੀ ਗਵਾਹ ਜੋ ਕਿ ਸਬ ਇੰਸਪੈਕਟਰ ਸਨ ਨਹੀ ਦੇ ਸਕੇ । ਅਜ ਖਾਸ ਗਲ ਇਹ ਰਹੀ ਕਿ ਦਿੱਲੀ ਦੰਗੇ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵੀ ਅਪਣੀ ਪੇਸ਼ੀ ਭੁਗਤਨ ਲਈ ਦੁਸਰੀ ਕੋਰਟ ਵਿਚ ਹਾਜਿਰ ਹੋਏ ਸਨ ਪਰ ਉਨ੍ਹਾਂ ਨਾਲ ਭਾਈ ਹਵਾਰਾ ਅਤੇ ਬੀਬੀ ਨਿਰਪ੍ਰੀਤ ਕੌਰ ਜੋ ਕਿ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰਨ ਆਏ ਸਨ, ਨਾਲ ਟਾਕਰਾ ਨਹੀ ਹੋਇਆ ।
ਅਜ ਅਦਾਲਤ ਵਿਚ ਹਾਜਿਰ ਭਾਰੀ ਗਿਣਤੀ ਵਿਚ ਸੰਗਤਾਂ ਹਾਜਿਰ ਵੇਖਦੇ ਹੋਏ ਅਤੇ ਸਖਤ ਸੁਰਖਿਆ ਹੋਣ ਕਰਕੇ ਸੁਰਖਿਆ ਗਾਰਦ ਭਾਈ ਹਵਾਰਾ ਨੂੰ ਪਤਰਕਾਰਾਂ ਕੋਲੋ ਬਚਾਂਦੇ ਹੋਏ ਨਿਕਲ ਗਏ । ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੀ ਭੈਣ ਬੀਬੀ ਮਨਪ੍ਰੀਤ ਕੌਰ, ਬੀਬੀ ਨਿਰਪ੍ਰੀਤ ਕੌਰ ਮੁੱਖ ਗਵਾਹ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ, ਭਾਈ ਗੁਰਚਰਨ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਬਲਬੀਰ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ ਸਮੇਤ ਹੋਰ ਦੇਸ਼ ਅਤੇ ਵਿਦੇਸ਼ ਤੋਂ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜਿਰ ਸਨ ।

No comments: